ਜੀ. ਐੱਸ. ਕੇ ਫਾਰਮਾ ਦੇ ਮੁਨਾਫੇ ''ਚ 31.9 ਫੀਸਦੀ ਵਾਧਾ
Wednesday, Oct 25, 2017 - 03:57 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੀ. ਐੱਸ. ਕੇ. ਫਾਰਮਾ ਦਾ ਮੁਨਾਫਾ 130.3 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੀ. ਐੱਸ. ਕੇ ਫਾਰਮਾ ਦਾ ਮੁਨਾਫਾ 98.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੀ. ਐੱਸ. ਕੇ ਫਾਰਮਾ ਦੀ ਆਮਦਨ 4.6 ਫੀਸਦੀ ਵਧ ਕੇ 836.3 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੀ. ਐੱਸ. ਕੇ. ਫਾਰਮਾ ਦੀ ਆਮਦਨ 799.1 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਜੀ. ਐੱਸ. ਕੇ. ਫਾਰਮਾ ਦਾ ਐਬਿਟਡਾ 140.7 ਕਰੋੜ ਰੁਪਏ ਤੋਂ ਵਧ ਕੇ 192.1 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਜੀ. ਐੱਸ. ਕੇ ਫਾਰਮਾ ਦਾ ਐਬਿਟਡਾ ਮਾਰਜਨ 17.6 ਫੀਸਦੀ ਤੋਂ ਵਧ ਕੇ 23 ਫੀਸਦੀ ਰਿਹਾ ਹੈ।