LIC ਦੇ ਪਾਲਸੀਧਾਰਕਾਂ ਲਈ ਵੱਡੀ ਰਾਹਤ, ਮੈਚਿਉਰਿਟੀ ਡਾਕਯੁਮੈਂਟ ਨੂੰ ਲੈ ਕੇ ਕੀਤਾ ਇਹ ਐਲਾਨ

03/19/2021 6:09:04 PM

ਨਵੀਂ ਦਿੱਲੀ - ਸਰਕਾਰੀ ਕੰਪਨੀ ਜੀਵਨ ਬੀਮਾ ਨਿਗਮ ਨੇ ਆਪਣੇ ਕਰੋੜਾਂ ਪਾਲਸੀਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਪਾਲਸੀਧਾਰਕ ਦੇਸ਼ ਭਰ ਦੀ ਕਿਸੇ ਵੀ ਐਲ.ਆਈ.ਸੀ. ਸ਼ਾਖਾ ਵਿਚ ਪਾਲਿਸੀ ਦੀ ਮਿਆਦ ਪੂਰੀ ਹੋਣ 'ਤੇ ਦਾਅਵੇ ਦੀ ਅਦਾਇਗੀ ਲਈ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਹਾਲਾਂਕਿ ਮਿਆਦ ਪੂਰੀ ਹੋਣ ਦੇ ਦਾਅਵੇ ਦੀ ਸਾਰੀ ਪ੍ਰਕਿਰਿਆ ਸਿਰਫ਼ ਮੂਲ ਸ਼ਾਖਾ ਦੁਆਰਾ ਹੀ ਕੀਤੀ ਜਾਏਗੀ। ਐਲ.ਆਈ.ਸੀ. ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਹੋਰ ਮਹਿੰਗਾ ਹੋਵੇਗਾ ਸੇਬ, ਭਾਰਤੀ ਕਿਸਾਨਾਂ ਦੀਆਂ ਲੱਗਣਗੀਆਂ ਮੌਜਾਂ

ਐਲ.ਆਈ.ਸੀ. ਨੇ ਕਿਹਾ ਕਿ ਪਾਲਸੀ ਧਾਰਕ ਮਹੀਨੇ ਦੇ ਅੰਤ ਤੱਕ ਦੇਸ਼ ਭਰ ਦੇ ਆਪਣੇ ਨੇੜੇ ਕਿਸੇ ਵੀ ਐਲ.ਆਈ.ਸੀ. ਦਫਤਰ ਵਿਖੇ ਪਾਲਸੀ ਦੀ ਮਿਆਦ ਪੂਰੀ ਹੋਣ ਦੇ ਦਾਅਵੇ ਲਈ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਦੱਸ ਦੇਈਏ ਕਿ ਐਲ.ਆਈ.ਸੀ. ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਦੀ ਪਾਲਿਸੀ ਮੈਚਿਓਰ ਹੋ ਗਈ ਹੈ।

 

ਇਹ ਵੀ ਪੜ੍ਹੋ : ਕਾਰ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ, ਜ਼ੀਰੋ ਪ੍ਰੋਸੈਸਿੰਗ ਫ਼ੀਸ ਨਾਲ ਇਹ ਬੈਂਕ ਦੇ ਰਿਹੈ ਸਸਤਾ ਲੋਨ

2 ਹਜ਼ਾਰ ਤੋਂ ਵੱਧ ਸ਼ਾਖਾਵਾਂ

ਐਲ.ਆਈ.ਸੀ. ਦੇ ਦੇਸ਼ ਭਰ ਵਿਚ 113 ਮੰਡਲ ਦਫਤਰ, 2,048 ਸ਼ਾਖਾਵਾਂ ਅਤੇ 1,526 ਛੋਟੇ ਦਫ਼ਤਰ ਹਨ। ਇਸ ਤੋਂ ਇਲਾਵਾ ਇਸ ਦੇ 74 ਗਾਹਕ ਜ਼ੋਨ ਵੀ ਹਨ ਜਿੱਥੇ ਪਾਲਿਸੀ ਧਾਰਕਾਂ ਤੋਂ ਉਨ੍ਹਾਂ ਦੀ ਪਾਲਿਸੀ ਦੇ ਮਿਆਦ ਪੂਰੀ ਹੋਣ ਦੇ ਦਾਅਵੇ ਦੇ ਫਾਰਮ ਸਵੀਕਾਰ ਕੀਤੇ ਜਾਣਗੇ। ਗਾਹਕ ਕਿਸੇ ਵੀ ਸ਼ਾਖਾ ਤੋਂ ਲਈ ਗਈ ਪਾਲਿਸੀ, ਦੀ ਮਿਆਦ ਪੂਰੀ ਹੋਣ 'ਤੇ ਦਾਅਵਾ ਫਾਰਮ ਕਿਸੇ ਵੀ ਸ਼ਾਖਾ ਵਿਚ ਜਮ੍ਹਾ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰਾਓ ਵਾਹਨਾਂ ਨਾਲ ਸਬੰਧਿਤ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ

ਟੈਸਟਿੰਗ ਦੀ ਪ੍ਰਕਿਰਿਆ 

ਐਲ.ਆਈ.ਸੀ. ਦਾ ਕਹਿਣਾ ਹੈ ਕਿ ਇਹ ਸਹੂਲਤ ਇੱਕ ਟ੍ਰਾਇਲ ਵਜੋਂ ਸ਼ੁਰੂ ਕੀਤੀ ਗਈ ਹੈ ਅਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਇਹ ਸਹੂਲਤ 31 ਮਾਰਚ ਨੂੰ ਖਤਮ ਹੋ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਐਲ.ਆਈ.ਸੀ. ਵਿਚ 29 ਕਰੋੜ ਤੋਂ ਵੱਧ ਪਾਲਸੀ ਧਾਰਕ ਹਨ। ਬੀਮਾ ਕਾਰੋਬਾਰ ਵਿਚ ਐਲ.ਆਈ.ਸੀ. ਪਹਿਲੇ ਨੰਬਰ 'ਤੇ ਭਰੋਸੇਮੰਦ ਕੰਪਨੀ ਮੰਨੀ ਗਈ ਹੈ। ਲੋਕਾਂ ਨੂੰ ਭਰੋਸਾ ਹੈ ਕਿ ਐਲ.ਆਈ.ਸੀ. ਵਿਚ ਲਗਾਇਆ ਗਿਆ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ। ਐਲ.ਆਈ.ਸੀ. ਨਾ ਸਿਰਫ ਇਕ ਭਰੋਸੇਮੰਦ ਬੀਮਾ ਕੰਪਨੀ ਹੈ, ਸਗੋਂ ਇਹ ਕਈ ਲੋਕਾਂ ਲਈ ਰੁਜ਼ਗਾਰ ਦਾ ਵਿਕਲਪ ਵੀ ਹੈ। ਹਾਲ ਹੀ ਵਿਚ ਕੰਪਨੀ ਨੇ ਆਪਣੀ ਨਵੀਂ ਪਾਲਿਸੀ ਬਚਤ ਪਲੱਸ ਲਾਂਚ ਕੀਤੀ ਹੈ। ਇਸ ਵਿਚ ਸੁਰੱਖਿਆ ਦੇ ਨਾਲ-ਨਾਲ ਬਚਤ ਦੀ ਸਹੂਲਤ ਵੀ ਹੈ। ਇਸ ਯੋਜਨਾ ਦੀ ਮਿਆਦ ਪੂਰੀ ਹੋਣ ਦੀ ਮਿਆਦ ਪੰਜ ਸਾਲ ਹੈ।

ਇਹ ਵੀ ਪੜ੍ਹੋ : ਡਰੋਨ ਉਡਾਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ

ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News