ਵੱਡੀ ਖ਼ਬਰ: ਕਾਰ 'ਚ ਵਾਧੂ ਟਾਇਰ ਰੱਖਣ ਨਾਲ ਜੁੜਿਆ ਨਿਯਮ ਬਦਲਿਆ

Thursday, Jul 23, 2020 - 04:56 PM (IST)

ਵੱਡੀ ਖ਼ਬਰ: ਕਾਰ 'ਚ ਵਾਧੂ ਟਾਇਰ ਰੱਖਣ ਨਾਲ ਜੁੜਿਆ ਨਿਯਮ ਬਦਲਿਆ

ਨਵੀਂ ਦਿੱਲੀ — ਇਲੈਕਟ੍ਰਿਕ ਵਾਹਨ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਮੋਟਰ ਵਹੀਕਲ ਐਕਟ ਵਿਚ ਤਬਦੀਲੀਆਂ ਕੀਤੀਆਂ ਹਨ। ਕੇਂਦਰੀ ਮੋਟਰ ਵਾਹਨ ਨਿਯਮਾਂ ਵਿੱਚ ਸਰਕਾਰ ਵਲੋਂ ਜਾਰੀ ਕੀਤੀਆਂ ਨਵੀਆਂ ਸੋਧਾਂ ਦੇ ਤਹਿਤ ਜੇਕਰ ਤੁਹਾਡੀ ਕਾਰ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਨਾਲ ਲੈਸ ਹੈ ਜਾਂ ਟਾਇਰ ਰਿਪੇਅਰ ਕਿੱਟ ਹੈ, ਤਾਂ ਕਾਰ ਵਿਚ ਵਾਧੂ ਟਾਇਰ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਮੋਟਰ ਵਹੀਕਲ ਐਕਟ ਵਿਚ ਸੋਧ ਬਾਜ਼ਾਰ ਵਿਚ ਇਲੈਕਟ੍ਰਿਕ ਵਾਹਨਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਕੀਤੀ ਗਈ ਹੈ। ਇਸ ਸੋਧ ਨਾਲ ਕਾਰ ਚਾਲਕ ਨੂੰ ਵੱਡੀ ਰਾਹਤ ਮਿਲੇਗੀ ਅਤੇ ਕਾਰ ਵਿਚ ਕੋਈ ਵਾਧੂ ਟਾਇਰ ਨਹੀਂ ਹੈ ਤਾਂ ਵਧੇਰੇ ਜਗ੍ਹਾ ਮਿਲੇਗੀ ਅਤੇ ਉਸ ਥਾਂ ਦਾ ਇਸਤੇਮਾਲ ਇਕ ਵੱਡੀ ਬੈਟਰੀ ਰੱਖਣ ਲਈ ਕੀਤਾ ਜਾ ਸਕੇਗਾ।

ਦੇਸ਼ ਦੇ ਕਾਰਬਨ ਫੁੱਟਪ੍ਰਿੰਟ ਵਿਚ ਵਾਧੇ ਵਿਚਕਾਰ ਕੇਂਦਰ ਵਾਤਾਵਰਣ ਦੀਆਂ ਚਿੰਤਾਵਾਂ 'ਤੇ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਕਈ ਉਪਾਅ ਕਰ ਰਿਹਾ ਹੈ। ਨਵੀਂ ਸੋਧ ਦੇ ਨਾਲ ਇਲੈਕਟ੍ਰਿਕ ਵਾਹਨ ਦੀ ਵੱਡੀ ਬੈਟਰੀ ਨੂੰ ਖਾਲੀ ਜਗ੍ਹਾ 'ਤੇ ਰੱਖਿਆ ਜਾ ਸਕਦਾ ਹੈ, ਜਿਸ ਨਾਲ ਵਾਹਨ ਦੀ ਗਿਣਤੀ ਵਿਚ ਵਾਧਾ ਹੋਵੇਗਾ। ਦੇਸ਼ ਵਿਚ ਇਲੈਕਟ੍ਰਿਕ ਵਾਹਨ ਖਰੀਦਦਾਰਾਂ ਦੀ ਸਭ ਤੋਂ ਵੱਡੀ ਚਿੰਤਾ ਇਸਦੀ ਮਾਈਲੇਜ ਹੈ।

ਇਹ ਵੀ ਪੜ੍ਹੋ: - ਕਿਸਾਨਾਂ ਲਈ ਖਾਸ ਖਬਰ : 24 ਘੰਟਿਆਂ ਵਿਚ PMFBY 'ਤੇ ਬੈਂਕ ਨੂੰ ਨਹੀਂ ਦਿੱਤੀ ਜਾਣਕਾਰੀ ਤਾਂ ਹੋ ਸਕਦਾ ਹੈ 

ਵਾਹਨਾਂ ਵਿਚ ਵਾਧੂ ਟਾਇਰਾਂ ਦੀ ਜ਼ਰੂਰਤ 'ਤੇ ਜ਼ਰੂਰੀ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੇਂ ਸੋਧ ਦੇ ਤਹਿਤ ਵਾਹਨ ਵਿਚ ਇਨ-ਬਿਲਡ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ(ਟੀਪੀਐਮਐਸ) ਨੂੰ ਲੈ ਕੇ ਨਿਰਧਾਰਤ ਨਹੀਂ ਕਰਦੀ। ਇਹ ਕਿਹਾ ਗਿਆ ਹੈ ਕਿ ਜੇ ਕੰਪਨੀਆਂ ਵਲੋਂ ਟਾਇਰ ਰਿਪੇਅਰ ਕਿੱਟ ਅਤੇ ਟੀਪੀਐਮਐਸ ਦਿੱਤਾ ਜਾਂਦਾ ਹੈ ਤਾਂ ਅਜਿਹੇ ਵਾਹਨਾਂ ਵਿਚ ਵਾਧੂ ਟਾਇਰ ਰੱਖਣ ਦੀ ਜ਼ਰੂਰਤ ਖ਼ਤਮ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਵਾਧੂ ਟਾਇਰ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ।

ਟੀਪੀਐਮਐਸ ਡਰਾਈਵਰ ਨੂੰ ਟਾਇਰ ਦੇ ਦਬਾਅ(ਪ੍ਰੈਸ਼ਰ) ਬਾਰੇ ਦੱਸਦਾ ਹੈ ਅਤੇ ਤੁਹਾਨੂੰ ਚਿਤਾਵਨੀ ਦਿੰਦਾ ਹੈ ਕਿ ਖ਼ਰਾਬ ਟਾਇਰ ਨਾਲ ਗੱਡੀ ਚਲਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਟੀਪੀਐਮਐਸ ਘੱਟ ਟਾਇਰ ਪ੍ਰੈਸ਼ਰ ਸੂਚਕ ਇੱਕ ਪੀਲਾ ਪ੍ਰਤੀਕ ਹੈ ਜੋ ਡੈਸ਼ਬੋਰਡ ਉਪਕਰਣ ਪੈਨਲ 'ਤੇ ਸੰਕੇਤ ਦਿੰਦਾ ਹੈ।

ਇਹ ਵੀ ਪੜ੍ਹੋ: - ਕੋਰੋਨਾ ਇਲਾਜ਼ 'ਚ ਅਸਰਦਾਰ ਇਨ੍ਹਾਂ ਦਵਾਈਆਂ ਦੇ ਲੋੜੋਂ ਵਧੇਰੇ ਇਸਤੇਮਾਲ 'ਤੇ ਭਾਰਤੀ ਫ਼ਾਰਮਾ ਵਲੋਂ 


author

Harinder Kaur

Content Editor

Related News