ਰਿਜ਼ਰਵ ਬੈਂਕ ਗਵਰਨਰ ਤੋਂ ਸਰਕਾਰ ਨਾਲ ਮਤਭੇਦਾਂ ’ਤੇ ‘ਸਵਾਲ’ ਕਰ ਸਕਦੀ ਹੈ ਸੰਸਦੀ ਕਮੇਟੀ

Friday, Nov 16, 2018 - 11:34 PM (IST)

ਰਿਜ਼ਰਵ ਬੈਂਕ ਗਵਰਨਰ ਤੋਂ ਸਰਕਾਰ ਨਾਲ ਮਤਭੇਦਾਂ ’ਤੇ ‘ਸਵਾਲ’ ਕਰ ਸਕਦੀ ਹੈ ਸੰਸਦੀ ਕਮੇਟੀ

ਨਵੀਂ ਦਿੱਲੀ-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਉਰਜਿਤ ਪਟੇਲ 27 ਨਵੰਬਰ ਨੂੰ ਇਕ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਸੂਤਰਾਂ ਨੇ ਕਿਹਾ ਕਿ ਗਵਰਨਰ ਕਮੇਟੀ ਦੇ ਸਾਹਮਣੇ ਸਰਕਾਰ ਦੇ ਨਾਲ ਮਤਭੇਦਾਂ, ਅਰਥਵਿਵਸਥਾ ਅਤੇ ਨੋਟਬੰਦੀ ਨਾਲ ਸਬੰਧਤ ਮੁੱਦਿਆਂ ਉੱਤੇ ਜਾਣਕਾਰੀ ਦੇਣਗੇ। ਕਾਂਗਰਸ ਦੇ ਸੀਨੀ. ਨੇਤਾ ਵੀਰੱਪਾ ਮੋਇਲੀ ਦੀ ਪ੍ਰਧਾਨਗੀ ਵਾਲੀ 31 ਮੈਂਬਰੀ ਸੰਸਦ ਦੀ ਵਿੱਤ ਉੱਤੇ ਬਣੀ ਸਥਾਈ ਕਮੇਟੀ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵੀ ਹਨ। ਇਸ ਬਾਰੇ ਵਿਚ ਸੰਪਰਕ ਕਰਨ ਉੱਤੇ ਮੋਇਲੀ ਨੇ ਪੁਸ਼ਟੀ ਕੀਤੀ ਕਿ ਪਟੇਲ ਕਮੇਟੀ ਦੇ ਸਾਹਮਣੇ 27 ਨਵੰਬਰ ਨੂੰ ਮੌਜੂਦ ਹੋਣਗੇ।  


Related News