ਨਵੇਂ ਸਿਮ ਦੇ ‘ਐਕਟੀਵੇਸ਼ਨ’ ਉੱਤੇ ਸਰਕਾਰ ਜਲਦ ਫੈਸਲਾ ਕਰੇਗੀ : COAI

Tuesday, Apr 14, 2020 - 11:33 PM (IST)

ਨਵੇਂ ਸਿਮ ਦੇ ‘ਐਕਟੀਵੇਸ਼ਨ’ ਉੱਤੇ ਸਰਕਾਰ ਜਲਦ ਫੈਸਲਾ ਕਰੇਗੀ : COAI

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਉਦਯੋਗ ਦੇ ਸੰਗਠਨ ਸੀ. ਓ. ਏ. ਆਈ. ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਲਾਗੂ ਲਾਕਡਾਊਨ ਦੌਰਾਨ ਸਿਮ ਕਾਰਡ ਦੇ ‘ਐਕਟੀਵੇਸ਼ਨ’ ਉੱਤੇ ਸਰਕਾਰ ਜਲਦ ਫੈਸਲਾ ਕਰੇਗੀ। ਇਸ ਸੰਦਰਭ ’ਚ ਪ੍ਰਕਿਰਿਆ ਤੈਅ ਕਰਨ ਲਈ ਸੁਰੱਖਿਆ ਨਾਲ ਜੁਡ਼ੇ ਮੁੱਦਿਆਂ ਦੀ ਸਮੀਖਿਅਾ ਕੀਤੀ ਜਾਵੇਗੀ। ਇੰਡੀਅਨ ਸੈਲੂਲਰ ਆਪ੍ਰੇਟਰ ਐਸੋਸੀਏਸ਼ਨ (ਸੀ. ਓ. ਏ. ਆਈ.) ਦੇ ਡਾਇਰੈਕਟਰ ਜਨਰਲ ਰਾਜਨ ਮੈਥਿਊਜ਼ ਨੇ ਕਿਹਾ ਕਿ ਸਰਕਾਰ ਦੇ ਸਹਿਯੋਗ ਨਾਲ ਉਦਯੋਗ ਨੈੱਟਵਰਕ ਸਬੰਧੀ ਮੁੱਦਿਆਂ ਨੂੰ ਹੱਲ ਕਰਨ ’ਚ ਸਮਰੱਥ ਹੈ।


author

Karan Kumar

Content Editor

Related News