ਸੂਰਜੀ ਸਾਜੋ-ਸਾਮਾਨਾਂ 'ਤੇ 40 ਫ਼ੀਸਦੀ ਤੱਕ ਹੋ ਜਾਏਗੀ ਦਰਾਮਦ ਡਿਊਟੀ
Monday, Dec 14, 2020 - 02:25 PM (IST)
ਨਵੀਂ ਦਿੱਲੀ— ਸਰਕਾਰ ਆਤਮਨਿਰਭਰ ਭਾਰਤ ਮੁਹਿੰਮ ਤਹਿਤ ਸੋਲਰ ਮਡਿਊਲਸ ਅਤੇ ਸੋਲਰ ਸੈੱਲਸ 'ਤੇ ਦਰਾਮਦ ਡਿਊਟੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਰਾਜਕੁਮਾਰ ਸਿੰਘ ਦਾ ਕਹਿਣਾ ਹੈ ਕਿ ਦਰਾਮਦ ਡਿਊਟੀ 1 ਅਪ੍ਰੈਲ 2020 ਤੋਂ ਵਧਾਈ ਜਾ ਸਕਦੀ ਹੈ।
ਇਕ ਇੰਟਰਵਿਊ 'ਚ ਕੇਂਦਰੀ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਮੁਹਿੰਮ ਤਹਿਤ ਦਰਾਮਦ ਡਿਊਟੀ ਨੂੰ ਲੈ ਕੇ ਵਿੱਤ ਮੰਤਰਾਲਾ ਨੋਟਿਸ ਜਾਰੀ ਕਰੇਗਾ। ਸਿੰਘ ਮੁਤਾਬਕ, ਮਡਿਊਲਸ 'ਤੇ ਬੇਸਿਕ ਕਸਟਮ ਡਿਊਟੀ (ਬੀ. ਸੀ. ਡੀ.) 40 ਫ਼ੀਸਦੀ ਅਤੇ ਸੋਲਰ ਸੈੱਲਸ 'ਤੇ 25 ਫ਼ੀਸਦੀ ਲਾਈ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਕਸਟਮ ਡਿਊਟੀ ਚੀਨ ਅਤੇ ਮਲੇਸ਼ੀਆ ਤੋਂ ਹੋਣ ਵਾਲੀ ਦਰਾਮਦ 'ਤੇ ਲਾਈ ਜਾਣ ਵਾਲੀ 15 ਫ਼ੀਸਦੀ ਸੇਫਗਾਰਡ ਡਿਊਟੀ ਦੀ ਜਗ੍ਹਾ ਲਵੇਗੀ।
ਇਹ ਵੀ ਪੜ੍ਹੋ- ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਸ਼ਿਕਾਗੋ ਲਈ ਨਾਨ-ਸਟਾਪ ਉਡਾਣਾਂ ਸ਼ੁਰੂ
ਸਰਕਾਰ ਦੇ ਇਸ ਕਦਮ ਨਾਲ ਚੀਨ ਤੋਂ ਦਰਾਮਦ ਹੋਮ ਵਾਲੇ ਸੋਲਰ ਮਡਿਊਲ ਅਤੇ ਸੋਲਰ ਸੈੱਲਸ ਮਹਿੰਗੇ ਹੋ ਜਾਣਗੇ। ਚੀਨ ਲਈ ਇਹ ਵੱਡਾ ਆਰਥਿਕ ਝਟਕਾ ਹੋਵੇਗਾ। ਸਰਕਾਰ ਦਾ ਮਕਸਦ ਘਰੇਲੂ ਪੱਧਰ 'ਤੇ 'ਗ੍ਰੀਨ ਊਰਜਾ' ਦੇ ਨਿਰਮਾਣ ਨੂੰ ਬੜ੍ਹਾਵਾ ਦੇਣਾ ਹੈ, ਨਾਲ ਹੀ ਵਿਸ਼ਵ ਪੱਧਰ 'ਤੇ ਸਪਲਾਈ 'ਚ ਵੱਡੀ ਭੂਮਿਕਾ ਨਿਭਾਉਣ 'ਤੇ ਵੀ ਸਰਕਾਰ ਵਿਚਾਰ ਕਰ ਰਹੀ ਹੈ। ਮੌਜੂਦਾ ਸਮੇਂ, ਸੂਰਜੀ ਸਾਜੋ-ਸਾਮਾਨਾਂ 'ਚ ਚੀਨੀ ਕੰਪਨੀਆਂ ਦਾ ਵੱਡਾ ਦਬਦਬਾ ਹੈ। ਸਰਕਾਰ ਨੇ 30 ਜੁਲਾਈ 2018 ਨੂੰ ਚੀਨ ਅਤੇ ਮਲੇਸ਼ੀਆ ਤੋਂ ਦਰਾਮਦ ਹੋਣ ਵਾਲੇ ਸੋਲਰ ਸੈੱਲਸ ਅਤੇ ਮਡਿਊਲਸ 'ਤੇ ਸੇਫਗਾਰਡ ਡਿਊਟੀ ਲਾ ਦਿੱਤੀ ਸੀ, ਜੋ ਇਸ ਸਾਲ 29 ਜੁਲਾਈ ਨੂੰ ਖ਼ਤਮ ਹੋ ਰਹੀ ਪਰ ਸਰਕਾਰ ਨੇ ਇਸ ਨੂੰ ਇਕ ਸਾਲ ਲਈ ਹੋਰ ਵਧਾ ਦਿੱਤਾ।
ਇਹ ਵੀ ਪੜ੍ਹੋ- 67 ਸਾਲਾਂ ਪਿਛੋਂ ਫਿਰ ਟਾਟਾ ਦੀ ਹੋ ਸਕਦੀ ਹੈ AIR INDIA