ਬਜਟ 2021 : ਸਰਕਾਰ ਕੁਝ ਚੀਜ਼ਾਂ 'ਤੇ ਵਧਾ ਸਕਦੀ ਹੈ ਕਸਟਮ ਡਿਊਟੀ

Wednesday, Jan 27, 2021 - 10:13 PM (IST)

ਬਜਟ 2021 : ਸਰਕਾਰ ਕੁਝ ਚੀਜ਼ਾਂ 'ਤੇ ਵਧਾ ਸਕਦੀ ਹੈ ਕਸਟਮ ਡਿਊਟੀ

ਨਵੀਂ ਦਿੱਲੀ- ਸਰਕਾਰ 1 ਫਰਵਰੀ ਨੂੰ ਵਿੱਤੀ ਸਾਲ 2021-22 ਲਈ ਬਜਟ ਪੇਸ਼ ਕਰਨ ਵਾਲੀ ਹੈ। ਇਹ ਮੋਦੀ ਸਰਕਾਰ ਦਾ 8ਵਾਂ ਬਜਟ ਹੋਵੇਗਾ। ਸੂਤਰਾਂ ਮੁਤਾਬਕ, ਸਰਕਾਰ ਕੁਝ ਚੀਜ਼ਾਂ 'ਤੇ ਕਸਟਮ ਡਿਊਟੀ ਵਧਾ ਸਕਦੀ ਹੈ। ਇਸ ਬਾਰੇ ਕਈ ਪ੍ਰਸਤਾਵਾਂ 'ਤੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਪਰ ਅਜੇ ਤੱਕ ਕਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।

ਸੀਤਾਰਮਨ ਨੇ ਪਿਛਲੇ ਸਾਲ ਆਪਣਾ ਦੂਜਾ ਪੇਸ਼ ਕਰਦੇ ਹੋਏ ਕਈ ਚੀਜ਼ਾਂ 'ਤੇ ਕਸਟਮ ਡਿਊਟੀ ਵਧਾਉਣ ਦੀ ਘੋਸ਼ਣਾ ਕੀਤੀ ਸੀ। ਇਨ੍ਹਾਂ ਵਿਚ ਖਿਡੌਣੇ, ਫਰਨੀਚਰ, ਇਲੈਕਟ੍ਰਾਨਿਕ ਸਾਮਾਨ, ਫੁਟਵੀਅਰ, ਫ੍ਰੀਜ਼ਰ, ਗ੍ਰਾਈਂਡਰ ਤੇ ਮਿਕਸਰ, ਹੈੱਡਫੋਨ, ਈਅਰਫੋਨ, ਕਲਰ ਟੀ. ਵੀ. ਅਤੇ ਚਾਰਜ ਸਾਮਲ ਸਨ।

ਸ਼ਾਰਦੁਲ ਅਮਰਚੰਦ ਮੰਗਲਦਾਸ ਐਂਡ ਕੰਪਨੀ ਵਿਚ ਪਾਰਟਨਰ ਰਜਤ ਬੋਸ ਨੇ ਇਕ ਚੈਨਲ ਨੂੰ ਕਿਹਾ ਕਿ ਪਿਛਲੇ 4-5 ਸਾਲ ਤੋਂ ਇਹ ਰੁਝਾਨ ਰਿਹਾ ਹੈ ਕਿ ਸਰਕਾਰ ਕੁਝ ਚੀਜ਼ਾਂ 'ਤੇ ਕਸਟਮ ਡਿਊਟੀ ਵਧਾਉਂਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵਿਚ ਕੋਈ ਖ਼ਾਸ ਕਮੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਟੋਮੋਬਾਇਲ, ਕੰਜ਼ਿਊਮਰ ਇਲੈਕਟ੍ਰਾਨਿਕਸ ਅਤੇ ਐੱਫ. ਐੱਮ. ਸੀ. ਜੀ. ਵਰਗੇ ਸੈਕਟਰਾਂ ਵਿਚ ਕੰਮ ਆਉਣ ਵਾਲੇ ਕੱਚੇ ਮਾਲ 'ਤੇ ਕਸਟਮ ਡਿਊਟੀ ਵਧਾ ਸਕਦੀ ਹੈ।


author

Sanjeev

Content Editor

Related News