ਸਰਕਾਰ ਦੀ ਕਮਾਈ ਘਟੀ, RBI ਤੋਂ ਮੰਗੇ 45,000 ਕਰੋਡ਼

01/11/2020 10:47:16 PM

ਨਵੀਂ ਦਿੱਲੀ (ਇੰਟ.)-ਸਰਕਾਰ ਦਾ ਖਜ਼ਾਨਾ ਬਹੁਤ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ ਅਤੇ ਕਮਾਈ ਉਮੀਦ ਤੋਂ ਘੱਟ ਹੋਣ ਕਾਰਣ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ’ਚ ਪ੍ਰੇਸ਼ਾਨੀ ਹੋ ਰਹੀ ਹੈ। ਅਜਿਹੇ ’ਚ ਸਰਕਾਰ ਨੇ ਇਕ ਵਾਰ ਫਿਰ ਰਿਜ਼ਰਵ ਬੈਂਕ ਅੱਗੇ ਮਦਦ ਲਈ ਹੱਥ ਵਧਾਇਆ ਹੈ। ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ (2019-20) ਲਈ ਕੇਂਦਰ ਨੂੰ 1.76 ਲੱਖ ਕਰੋਡ਼ ਰੁਪਏ ਜਾਰੀ ਕੀਤੇ ਸੀ। ਇਸ ਵਿੱਤੀ ਸਾਲ ’ਚ ਹੁਣ ਤੱਕ 1,23,414 ਕਰੋਡ਼ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਜੋ ਹੁਣ ਤੱਕ ਇਕ ਸਾਲ ’ਚ ਕੀਤੇ ਗਏ ਟਰਾਂਸਫਰ ’ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਇਕ ਵਾਰ ’ਚ 52,637 ਕਰੋਡ਼ ਰੁਪਏ ਵੱਖਰੇ ਤੌਰ ’ਤੇ ਟਰਾਂਸਫਰ ਕੀਤੇ ਸਨ, ਜਿਸ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ।

ਮਾਮਲੇ ਨਾਲ ਜੁਡ਼ੇ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਸਰਕਾਰ ਰਿਜ਼ਰਵ ਬੈਂਕ ਨੂੰ ਕਹੇਗੀ ਕਿ ਸਾਲ 2019-20 ਨੂੰ ਅਪਵਾਦ ਦੇ ਰੂਪ ’ਚ ਮੰਨਿਆ ਜਾਵੇ ਅਤੇ ਲਾਭ ਅੰਸ਼ ਦਾ ਹਿੱਸਾ ਜਾਰੀ ਕਰੇ। ਸਰਕਾਰ 35000-45000 ਕਰੋਡ਼ ਰੁਪਏ ਰਿਜ਼ਰਵ ਬੈਂਕ ਤੋਂ ਮਦਦ ਮੰਗ ਸਕਦੀ ਹੈ। ਇਸ ਸਾਲ ਵਾਧਾ ਦਰ ਘਟ ਕੇ 5 ਫੀਸਦੀ ’ਤੇ ਪਹੁੰਚ ਚੁੱਕੀ ਹੈ। ਹਾਲਾਂਕਿ ਨਵੰਬਰ ਮਹੀਨੇ ’ਚ ਮੈਨੂਫੈਕਚਰਿੰਗ ਸੈਕਟਰ ’ਚ ਤੇਜ਼ੀ ਆਈ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ’ਚ ਇਹ 2 ਫੀਸਦੀ ਦੀ ਦਰ ਨਾਲ ਵਾਧਾ ਕਰੇਗੀ, ਜੋ ਪਿਛਲੇ ਸਾਲ ਲਗਭਗ 6 ਫੀਸਦੀ ਦੀ ਦਰ ਨਾਲ ਵਾਧਾ ਕਰ ਰਹੀ ਸੀ। ਅਜਿਹੇ ’ਚ ਸਰਕਾਰ ਦੀ ਕਮਾਈ ’ਤੇ ਜ਼ਰੂਰ ਅਸਰ ਪਵੇਗਾ।

19.6 ਲੱਖ ਕਰੋਡ਼ ਰੁਪਏ ਰੈਵੇਨਿਊ ਦਾ ਟੀਚਾ
ਵਿੱਤੀ ਸਾਲ 2019-20 ਲਈ ਸਰਕਾਰ ਨੇ ਰੈਵੇਨਿਊ ਦਾ ਟੀਚਾ 19.6 ਲੱਖ ਕਰੋਡ਼ ਰੁਪਏ ਰੱਖਿਆ ਹੈ ਪਰ ਆਰਥਿਕ ਸੁਸਤੀ ਦੇ ਕਾਰਣ ਕਮਾਈ ਉਮੀਦ ਮੁਤਾਬਕ ਨਹੀਂ ਹੋ ਰਹੀ ਹੈ। ਕਾਰਪੋਰੇਟ ਟੈਕਸ ਦਰ ’ਚ ਕਟੌਤੀ ਕਾਰਣ ਹਰ ਸਾਲ ਖਜ਼ਾਨੇ ’ਤੇ 1.5 ਲੱਖ ਕਰੋਡ਼ ਦਾ ਬੋਝ ਵਧਿਆ ਹੈ। ਇਸ ਤੋਂ ਇਲਾਵਾ ਜੀ. ਐੱਸ. ਟੀ. ਨਾਲ ਵੀ ਹਰ ਮਹੀਨੇ ਉਮੀਦ ਮੁਤਾਬਕ ਕਮਾਈ ਨਹੀਂ ਹੋ ਰਹੀ ਹੈ।


Karan Kumar

Content Editor

Related News