ਗਵਰਨਰ ਉਰਜਿਤ ਪਟੇਲ ਸੰਸਦੀ ਕਮੇਟੀ ਦੇ ਸਾਹਮਣੇ ਹੋਏ ਪੇਸ਼

Tuesday, Nov 27, 2018 - 04:05 PM (IST)

ਗਵਰਨਰ ਉਰਜਿਤ ਪਟੇਲ ਸੰਸਦੀ ਕਮੇਟੀ ਦੇ ਸਾਹਮਣੇ ਹੋਏ ਪੇਸ਼

ਨਵੀਂ ਦਿੱਲੀ—ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਮੰਗਲਵਾਰ ਨੂੰ ਸੰਸਦ ਦੀ ਇਕ ਕਮੇਟੀ ਦੇ ਸਾਹਮਣੇ ਪੇਸ਼ ਹੋਏ ਅਤੇ ਨੋਟਬੰਦੀ ਅਤੇ ਜਨਤਕ ਖੇਤਰ ਦੇ ਬੈਂਕਾਂ 'ਚ ਫਸੇ ਕਰਜ਼ (ਐੱਨ.ਪੀ.ਏ.) ਦੀ ਸਥਿਤੀ ਸਮੇਤ ਹੋਰ ਮਾਮਲਿਆਂ ਦੇ ਬਾਰੇ 'ਚ ਜਾਣਕਾਰੀ ਦਿੱਤੀ। ਪਟੇਲ ਨੂੰ 12 ਨਵੰਬਰ ਨੂੰ ਕਮੇਟੀ ਦੇ ਸਾਹਮਣੇ ਹਾਜ਼ਿਰ ਹੋਣਾ ਸੀ। ਸੂਤਰਾਂ ਨੇ ਕਿਹਾ ਕਿ ਵਿੱਤ 'ਤੇ ਸੰਸਦ ਦੀ ਸਥਾਈ ਕਮੇਟੀ ਦੇ ਏਜੰਡੇ 'ਚ ਨਵੰਬਰ 2016 'ਚ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਨੂੰ ਚਲਣ ਤੋਂ ਹਟਾਉਣ, ਆਰ.ਬੀ.ਆਈ. 'ਚ ਸੁਧਾਰ, ਬੈਂਕਾਂ 'ਚ ਦਬਾਅ ਵਾਲੇ ਹਲਾਤਾਂ ਅਤੇ ਅਰਥਵਿਵਸਥਾ ਦੀ ਸਥਿਤੀ ਸੂਚੀਬੱਧ ਹੈ।
ਆਰ.ਬੀ.ਆਈ. ਗਵਰਨਰ ਕਮੇਟੀ ਦੇ ਸਾਹਮਣੇ ਅਜਿਹੇ ਸਮੇਂ ਪੇਸ਼ ਹੋ ਰਹੇ ਹਨ ਜਦੋਂ ਕੇਂਦਰੀ ਬੈਂਕ ਅਤੇ ਵਿੱਤ ਮੰਤਰਾਲੇ ਦੇ ਵਿਚਕਾਰ ਕੁਝ ਮੁੱਦਿਆਂ ਨੂੰ ਲੈ ਕੇ ਡੂੰਘਾ ਮਤਭੇਦ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਐੱਮ ਵੀਰੱਪਾ ਮੋਇਲੀ ਦੀ ਪ੍ਰਧਾਨਤਾ ਵਾਲੀ 31 ਮੈਂਬਰੀ ਕਮੇਟੀ ਦੇ ਮੈਂਬਰ ਹਨ।


author

Aarti dhillon

Content Editor

Related News