ਸਰਕਾਰ ਨੇ 1 ਅਪ੍ਰੈਲ ਤੋਂ ਪਿਆਜ਼ ’ਤੇ 20 ਫ਼ੀਸਦੀ ਬਰਾਮਦ ਡਿਊਟੀ ਵਾਪਸ ਲਈ

Sunday, Mar 23, 2025 - 12:35 PM (IST)

ਸਰਕਾਰ ਨੇ 1 ਅਪ੍ਰੈਲ ਤੋਂ ਪਿਆਜ਼ ’ਤੇ 20 ਫ਼ੀਸਦੀ ਬਰਾਮਦ ਡਿਊਟੀ ਵਾਪਸ ਲਈ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ 1 ਅਪ੍ਰੈਲ ਤੋਂ ਪਿਆਜ਼ ’ਤੇ 20 ਫ਼ੀਸਦੀ ਬਰਾਮਦ ਡਿਊਟੀ ਨੂੰ ਵਾਪਸ ਲੈ ਲਿਆ ਹੈ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਇਹ ਕਦਮ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ :     ਵਿਕ ਗਿਆ Twitter ਦੀ ਪਛਾਣ ਵਾਲਾ ਆਈਕਾਨਿਕ Logo, ਜਾਣੋ ਕਿੰਨੀ ਲੱਗੀ ਨੀਲੇ ਪੰਛੀ ਦੀ ਬੋਲੀ
ਇਹ ਵੀ ਪੜ੍ਹੋ :     ਖ਼ੁਸ਼ਖ਼ਬਰੀ! DA 'ਚ 3% ਵਾਧੇ ਦਾ ਐਲਾਨ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਇਸ ਦਾ ਲਾਭ

ਖਪਤਕਾਰ ਮਾਮਲਿਆਂ ਦੇ ਵਿਭਾਗ ਵੱਲੋਂ ਪੱਤਰ ਮਿਲਣ ਤੋਂ ਬਾਅਦ ਮਾਲ ਵਿਭਾਗ ਨੇ ਇਸ ਸਬੰਧ ’ਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ, ‘‘ਇਹ ਫੈਸਲਾ ਕਿਸਾਨਾਂ ਨੂੰ ਲਾਭਕਾਰੀ ਮੁੱਲ ਯਕੀਨੀ ਬਣਾਉਣ ਅਤੇ ਖਪਤਕਾਰਾਂ ਲਈ ਪਿਆਜ਼ ਦੀ ਸਹੀ ਕੀਮਤ ਬਣਾਈ ਰੱਖਣ ਲਈ ਸਰਕਾਰ ਦੀ ਵਚਨਬੱਧਤਾ ਦਾ ਇਕ ਹੋਰ ਸਬੂਤ ਹੈ। ਹਾੜੀ ਦੀਆਂ ਫਸਲਾਂ ਦੀ ਚੋਖੀ ਮਾਤਰਾ ’ਚ ਆਮਦ ਦੀ ਉਮੀਦ ਤੋਂ ਬਾਅਦ ਥੋਕ ਅਤੇ ਪ੍ਰਚੂਨ ਕੀਮਤਾਂ ’ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :     Tesla ਦੀ ਭਾਰਤ 'ਚ ਐਂਟਰੀ, ਇਨ੍ਹਾਂ 4 ਦਿੱਗਜ ਕੰਪਨੀਆਂ ਨਾਲ ਹੋਏ ਅਹਿਮ ਸਮਝੌਤੇ
ਇਹ ਵੀ ਪੜ੍ਹੋ :     31 ਮਾਰਚ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ UPI Payment
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News