ਸਰਕਾਰ ਛੇਤੀ ਜਾਰੀ ਕਰ ਸਕਦੀ ਹੈ ਸਾਵਰੇਨ ਗ੍ਰੀਨ ਬ੍ਰਾਂਡ, 16,000 ਕਰੋੜ ਰੁਪਏ ਜੁਟਾਉਣ ਦੀ ਤਿਆਰੀ

Thursday, Nov 10, 2022 - 01:44 PM (IST)

ਸਰਕਾਰ ਛੇਤੀ ਜਾਰੀ ਕਰ ਸਕਦੀ ਹੈ ਸਾਵਰੇਨ ਗ੍ਰੀਨ ਬ੍ਰਾਂਡ, 16,000 ਕਰੋੜ ਰੁਪਏ ਜੁਟਾਉਣ ਦੀ ਤਿਆਰੀ

ਨਵੀਂ ਦਿੱਲੀ (ਭਾਸ਼ਾ) – ਕੇਂਦਰ ਸਰਕਾਰ ਛੇਤੀ ਹੀ ਸਾਵਰੇਨ ਗ੍ਰੀਨ ਬਾਂਡ ਜਾਰੀ ਕਰ ਸਕਦੀ ਹੈ। ਵਿੱਤ ਮੰਤਰਾਲਾ ਨੇ ਗਲੋਬਲ ਸਟੈਂਡਰਡ ਦੇ ਹਿਸਾਬ ਨਾਲ ਸਾਵਰੇਨ ਗ੍ਰੀਨ ਬਾਂਡ ਜਾਰੀ ਕਰਨ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਚਾਲੂ ਵਿੱਤੀ ਸਾਲ 2022-23 ਦੀ ਦੂਜੀ ਛਿਮਾਹੀ ਯਾਨੀ ਅਕਤੂਬਰ ਤੋਂ ਮਾਰਚ ਦਰਮਿਆਨ ਗ੍ਰੀਨ ਬਾਂਡ ਜਾਰੀ ਕਰ ਕੇ 16,000 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਇਹ ਦੂਜੀ ਛਿਮਾਹੀ ਲਈ ਉਧਾਰ ਪ੍ਰੋਗਰਾਮ ਦਾ ਇਕ ਹਿੱਸਾ ਹੈ। ਸੂਤਰਾਂ ਨੇ ਕਿਹਾ ਕਿ ਰੂਪ-ਰੇਖਾ ਤਿਆਰ ਹੈ ਅਤੇ ਇਸ ਨੂੰ ਛੇਤੀ ਹੀ ਮਨਜ਼ੂਰੀ ਦਿੱਤੀ ਜਾਵੇਗੀ। ਬਜਟ ’ਚ ਅਜਿਹੇ ਬਾਂਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਸਾਲ ਆਪਣੇ ਬਜਟ ਭਾਸ਼ਣ ’ਚ ਐਲਾਨ ਕੀਤਾ ਸੀ ਕਿ ਸਰਕਾਰ ਗ੍ਰੀਨ ਇੰਫ੍ਰਾਸਟ੍ਰਕਚਰ ਲਈ ਸੋਮੇ ਜੁਟਾਉਣ ਖਾਤਰ ਸਾਵਰੇਨ ਗ੍ਰੀਨ ਬਾਂਡ ਜਾਰੀ ਕਰਨ ਦਾ ਪ੍ਰਸਤਾਵ ਰੱਖਦੀ ਹੈ। ਉਨ੍ਹਾਂ ਨੇ ਬਜਟ 2022-23 ’ਚ ਕਿਹਾ ਸੀ ਕਿ ਇਸ ਰਕਮ ਨੂੰ ਜਨਤਕ ਖੇਤਰ ਦੀਆਂ ਉਨ੍ਹਾਂ ਯੋਜਨਾਵਾਂ ’ਚ ਲਗਾਇਆ ਜਾਵੇਗਾ ਜੋ ਅਰਥਵਿਵਸਥਾ ਦੀ ਕਾਰਬਨ ਤੇਜ਼ੀ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ।


author

Harinder Kaur

Content Editor

Related News