ਸਰਕਾਰ ਅਗਲੇ ਦੋ ਹਫ਼ਤਿਆਂ ’ਚ 20 ਅਹਿਮ ਖਣਿਜ ਬਲਾਕ ਲਈ ਮੰਗਵਾਏਗੀ ਬੋਲੀਆਂ : ਖਾਨ ਸਕੱਤਰ

Tuesday, Nov 14, 2023 - 05:00 PM (IST)

ਸਰਕਾਰ ਅਗਲੇ ਦੋ ਹਫ਼ਤਿਆਂ ’ਚ 20 ਅਹਿਮ ਖਣਿਜ ਬਲਾਕ ਲਈ ਮੰਗਵਾਏਗੀ ਬੋਲੀਆਂ : ਖਾਨ ਸਕੱਤਰ

ਨਵੀਂ ਦਿੱਲੀ (ਭਾਸ਼ਾ)– ਸਰਕਾਰ ਅਗਲੇ 2 ਹਫ਼ਤਿਆਂ ’ਚ 20 ਅਹਿਮ ਖਣਿਜ ਬਲਾਕ ਲਈ ਬੋਲੀਆਂ ਮੰਗਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮਾਮਲੇ ਦ ਸਬੰਧ ਵਿੱਚ ਖਾਨ ਸਕੱਤਰ ਵੀ. ਐੱਲ. ਕਾਂਤਾ ਰਾਵ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 20 ਅਹਿਮ ਖਣਿਜ ਬਲਾਕ ’ਚ ਲਿਥੀਅਮ ਅਤੇ ਗ੍ਰੇਫਾਈਟ ਖਾਨਾਂ ਸ਼ਾਮਲ ਹਨ। 

ਇਸ ਦੇ ਨਾਲ ਹੀ ਕੇਂਦਰ ਨੇ ਪਿਛਲੇ ਮਹੀਨੇ ਲਿਥੀਅਮ ਅਤੇ ਨਿਓਬੀਅਮ ਲਈ ਤਿੰਨ-ਤਿੰਨ ਫ਼ੀਸਦੀ ਅਤੇ ਦੁਰਲੱਭ ਤੱਥਾਂ (ਆਰ. ਈ. ਈ.) ਲਈ ਇਕ ਫ਼ੀਸਦੀ ਦੀ ਰਾਇਲਟੀ ਦਰ ਨੂੰ ਮਨਜ਼ੂਰੀ ਦਿੱਤੀ ਸੀ। ਅਹਿਮ ਖਣਿਜ ਦੇਸ਼ ਦੇ ਆਰਥਿਕ ਵਿਕਾਸ ਅਤੇ ਰਾਸ਼ਰੀ ਸੁਰੱਖਿਆ ਦੇ ਲਿਹਾਜ ਨਾਲ ਅਹਿਮ ਮੰਨੇ ਜਾਂਦੇ ਹਨ।


author

rajwinder kaur

Content Editor

Related News