ਵਿਦੇਸ਼ਾਂ 'ਚ ਕ੍ਰੈਡਿਟ ਕਾਰਡ ਦੇ ਖ਼ਰਚਿਆਂ 'ਤੇ ਲੱਗੇਗਾ TCS, ਬੈਂਕਾਂ ਨੇ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Wednesday, Jun 28, 2023 - 06:15 PM (IST)

ਵਿਦੇਸ਼ਾਂ 'ਚ ਕ੍ਰੈਡਿਟ ਕਾਰਡ ਦੇ ਖ਼ਰਚਿਆਂ 'ਤੇ ਲੱਗੇਗਾ TCS, ਬੈਂਕਾਂ ਨੇ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਬਿਜਨੈੱਸ ਡੈਸਕ - ਵਿਦੇਸ਼ਾਂ ਵਿੱਚ ਕ੍ਰੈਡਿਟ ਕਾਰਡ ਦੁਆਰਾ ਕੀਤੇ ਗਏ ਖ਼ਰਚੇ 'ਤੇ 1 ਜੁਲਾਈ, 2023 ਤੋਂ TCS ਫ਼ੀਸ ਲਗਾਉਣ ਦਾ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਸ ਨਿਯਮ ਨਾਲ 7 ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਹੋਣ 'ਤੇ 20 ਫ਼ੀਸਦੀ ਟੀ.ਸੀ.ਐੱਸ. ਦਾ ਭੁਗਤਾਨ ਕਰਨਾ ਹੋਵੇਗਾ। ਬੈਂਕਾਂ ਨੇ ਵਿਦੇਸ਼ਾਂ ਵਿੱਚ ਕ੍ਰੈਡਿਟ ਕਾਰਡ ਦੇ ਖ਼ਰਚਿਆਂ 'ਤੇ ਟੈਕਸ ਕਲੈਕਸ਼ਨ ਐਟ ਸੋਰਸ (TCS) ਨੂੰ ਲਾਗੂ ਕਰਨ ਤੋਂ ਪਹਿਲਾਂ ਕੁਝ ਪਹਿਲੂਆਂ 'ਤੇ ਸਰਕਾਰ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। 

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਬੈਂਕਰਾਂ ਮੁਤਾਬਕ ਬਹੁਤ ਸਾਰੇ ਪਹਿਲੂ ਅਜਿਹੇ ਹਨ, ਜਿਹਨਾਂ ਨੂੰ ਲੈ ਕੇ ਕਈ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਕਿ ਜੇਕਰ ਭੁਗਤਾਨ ਇੱਕ ਤੋਂ ਵੱਧ ਕ੍ਰੈਡਿਟ ਕਾਰਡ ਜਾਂ ਬੈਂਕ ਖਾਤਿਆਂ ਤੋਂ ਕੀਤਾ ਜਾਂਦਾ ਹੈ ਤਾਂ ਉਸ ਨਾਲ ਕੀ ਅਸਰ ਪੈਂਦਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਅਜੇ ਸਰਕਾਰ ਦਾ ਜਵਾਬ ਆਉਣਾ ਬਾਕੀ ਹੈ, ਜਦਕਿ ਇਹ ਨਿਯਮ 1 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ। 

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਅਨੁਸਾਰ ਵਿੱਤ ਮੰਤਰਾਲਾ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ ਦੀ ਤਰੀਕ ਵਿੱਚ ਅਜੇ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਇਸ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਵੀ ਸੰਭਾਵਨਾ ਅਜੇ ਤੱਕ ਵਿਖਾਈ ਨਹੀਂ ਦੇ ਰਹੀ। ਇਸ ਦੇ ਬਾਵਜੂਦ 1 ਜੁਲਾਈ ਤੋਂ ਪਹਿਲਾਂ ਸਰਕਾਰ ਇਸ ਮੁੱਦੇ 'ਤੇ ਸਾਰੀ ਸਥਿਤੀ ਸਪੱਸ਼ਟ ਕਰ ਸਕਦੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ

ਵਿੱਤੀ ਸਾਲ 2023-24 ਦੇ ਬਜਟ ਵਿੱਚ ਐੱਲਆਰਐੱਸ ਦੇ ਤਹਿਤ ਵਿਦੇਸ਼ੀ ਯਾਤਰਾ 'ਤੇ ਖ਼ਰਚ ਹੋਏ ਅਤੇ ਦੇਸ਼ ਤੋਂ ਬਾਹਰ ਭੇਜੀ ਗਈ ਰਕਮ (ਸਿੱਖਿਆ ਅਤੇ ਸਿਹਤ ਉਦੇਸ਼ਾਂ ਨੂੰ ਛੱਡ ਕੇ) 'ਤੇ ਟੀਸੀਐੱਸ ਦੀ ਦਰ 5 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤੀ ਸੀ। ਫਿਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਇੱਕ ਸਾਲ ਵਿੱਚ ਵਿਦੇਸ਼ਾਂ ਵਿੱਚ 7 ​​ਲੱਖ ਰੁਪਏ ਤੱਕ ਦੇ ਕ੍ਰੈਡਿਟ ਕਾਰਡ ਖ਼ਰਚੇ 'ਤੇ TCS ਦੀ ਕਟੌਤੀ ਨਹੀਂ ਕੀਤੀ ਜਾਵੇਗੀ।


author

rajwinder kaur

Content Editor

Related News