ਜ਼ਿਆਦਾ ਰਾਖਵੀਂ ਪੂੰਜੀ ਸਰਕਾਰ ਨੂੰ ਟਰਾਂਸਫਰ ਕਰਨ ਨਾਲ ਘਟ ਸਕਦੀ ਹੈ SBI ਦੀ ਰੇਟਿੰਗ : ਰਾਜਨ

Tuesday, Dec 18, 2018 - 01:23 AM (IST)

ਜ਼ਿਆਦਾ ਰਾਖਵੀਂ ਪੂੰਜੀ ਸਰਕਾਰ ਨੂੰ ਟਰਾਂਸਫਰ ਕਰਨ ਨਾਲ ਘਟ ਸਕਦੀ ਹੈ SBI ਦੀ ਰੇਟਿੰਗ : ਰਾਜਨ

ਨਵੀਂ ਦਿੱਲੀ— ਰਘੂਰਾਮ ਰਾਜਨ ਨੇ ਸਰਕਾਰ ਨੂੰ ਵਾਧੂ ਕਰੰਸੀ ਭੰਡਾਰ (ਰਾਖਵੀਂ ਪੂੰਜੀ) ਟਰਾਂਸਫਰ ਕਰਨ ਨੂੰ ਲੈ ਕੇ ਸਾਵਧਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੇਂਦਰੀ ਬੈਂਕ ਦੀ ਰੇਟਿੰਗ ਹੇਠਾਂ ਆ ਸਕਦੀ ਹੈ। ਆਰ. ਬੀ. ਆਈ. ਦੀ ਰੇਟਿੰਗ 'ਏ ਏ ਏ' ਤੋਂ ਘੱਟ ਕਰਨ ਨਾਲ ਕੇਂਦਰੀ ਬੈਂਕ ਲਈ ਕਰਜ਼ਾ ਮਹਿੰਗਾ ਹੋਵੇਗਾ ਤੇ ਉਸ ਦਾ ਅਸਰ ਪੂਰੀ ਅਰਥਵਿਵਸਥਾ 'ਤੇ ਪਵੇਗਾ।
ਇਹ ਪੁੱਛੇ ਜਾਣ 'ਤੇ ਕਿ ਕੀ ਰਿਜ਼ਰਵ ਬੈਂਕ ਵਲੋਂ ਵਾਧੂ ਕਰੰਸੀ ਭੰਡਾਰ ਸਰਕਾਰ ਨੂੰ ਟਰਾਂਸਫਰ ਕਰਨ ਨਾਲ ਰੇਟਿੰਗ ਘਟ ਸਕਦੀ ਹੈ ਤਾਂ ਰਾਜਨ ਨੇ ਕਿਹਾ, ''ਇਹ ਹੋ ਸਕਦਾ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿੰਨੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਇਕ ਮੁੱਦਾ ਹੋ ਸਕਦਾ ਹੈ। ਇਹ ਇਕ ਚਿੰਤਾ ਦਾ ਕਾਰਨ ਹੈ।'' ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਕਿਸੇ ਨਤੀਜੇ 'ਤੇ ਪੁੱਜਣ ਤੋਂ ਪਹਿਲਾਂ ਸਰਕਾਰ ਤੇ ਆਰ. ਬੀ. ਆਈ. ਨੂੰ ਚਰਚਾ ਕਰਨੀ ਚਾਹੀਦੀ ਹੈ।


Related News