‘ਸਰਕਾਰ ਦਾ ਟੀਚਾ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ, 3 ਗੁਣਾ ਅੱਗੇ ਪਹੁੰਚ ਗਏ ਗੌਤਮ ਅਡਾਨੀ!’
Tuesday, Jul 13, 2021 - 10:15 AM (IST)
ਨਵੀਂ ਦਿੱਲੀ (ਏਜੰਸੀ) – ਸਰਕਾਰ ਨੇ 2025 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ ਪਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਸ ਤੋਂ ਵੀ ਅੱਗੇ ਨਿਕਲ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਿਡਲ ਕਲਾਸ ਦੇ ਦਮ ’ਤੇ ਭਾਰਤ ਅਗਲੇ 2 ਦਹਾਕਿਆਂ ’ਚ 15 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਏਗਾ। ਖਪਤ, ਆਕਾਰ ਅਤੇ ਮਾਰਕੀਟ ਕੈਪ ਦੋਹਾਂ ਦੇ ਲਿਹਾਜ ਨਾਲ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ’ਚੋਂ ਇਕ ਹੋਵੇਗਾ।
ਅਡਾਨੀ ਗਰੁੱਪ ਦੀ ਫਲੈਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜੇਜ਼ ਦੇ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਗੌਤਮ ਅਡਾਨੀ ਨੇ ਕਿਹਾ ਕਿ ਭਾਰਤ ਅਗਲੇ 4 ਸਾਲ ’ਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਾਲਾ ਹੋਵੇਗਾ। ਇਸ ’ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹਰ ਮਹਾਮਾਰੀ ਤੋਂ ਬਾਅਦ ਨਵੇਂ ਮੌਕੇ ਉਭਰਦੇ ਹਨ। ਇਸ ਵਾਰ ਵੀ ਭਾਰਤ ਅਤੇ ਦੁਨੀਆ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ: ਸਰਕਾਰ ਫਿਰ ਦੇ ਰਹੀ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਕੀਮ
ਅਡਾਨੀ ਨੇ ਕਿਹਾ ਕਿ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣੇਗਾ ਅਤੇ ਫਿਰ ਅਗਲੇ 2 ਦਹਾਕੇ ’ਚ 15 ਟ੍ਰਿਲੀਅਨ ਡਾਲਰ ਤੋਂ ਵੱਧ ਦੀ ਅਰਥਵਿਵਸਥਾ ਬਣੇਗਾ। ਇਸ ਰਸਤੇ ’ਚ ਕਈ ਰੁਕਾਵਟਾਂ ਆਉਣਗੀਆਂ। ਅਜਿਹਾ ਪਹਿਲਾਂ ਵੀ ਹੋਇਆ ਹੈ ਅਤੇ ਅੱਗੇ ਵੀ ਹੋਣ ਦਾ ਖਦਸ਼ਾ ਹੈ ਪਰ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਵਿਸ਼ਾਲ ਦਰਮਿਆਨੇ ਵਰਗ, ਵਰਕਿੰਗ ਐੱਜ ਅਤੇ ਕੰਜ਼ਿਊਮਿੰਗ ਪਾਪੂਲੇਸ਼ਨ ਦੀ ਗਿਣਤੀ ’ਚ ਵਾਧੇ ਦਾ ਦੇਸ਼ ਦੀ ਪ੍ਰਗਤੀ ’ਤੇ ਹਾਂਪੱਖੀ ਪ੍ਰਭਾਵ ਹੋਵੇਗਾ।
ਕੰਪਨੀਆਂ ਨੇ ਬਣਾਏ ਨਵੇਂ ਰਸਤੇ
ਉਨ੍ਹਾਂ ਨੇ ਦੱਸਿਆ ਕਿ ਪਿਛਲਾ ਸਾਲ ਬਿਜ਼ਨੈੱਸ ਲਈ ਮੁਸ਼ਕਲ ਸੀ ਪਰ ਕੰਪਨੀਆਂ ਨੇ ਅੌਖੇ ਹਾਲਾਤਾਂ ’ਚੋਂ ਲੰਘਦੇ ਹੋਏ ਆਪਣੇ ਲਈ ਨਵੇਂ ਰਸਤੇ ਬਣਾਏ। ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਸਫਰ ਤੈਅ ਕੀਤਾ ਅਤੇ ਵਧੇਰੇ ਮਜ਼ਬੂਤ ਬਣ ਕੇ ਉੱਭਰੇ। ਅਡਾਨੀ ਨੇ ਿਕਹਾ ਕਿ ਸਾਡੀਆਂ ਲਿਸਟੇਡ ਕੰਪਨੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਇਸ ਨਵੇਂ ਵਿੱਤੀ ਸਾਲ ਦੇ ਪਹਿਲੇ ਹਫਤੇ ਸਾਡਾ ਪੋਰਟਫੋਲੀਓ ਮਾਰਕੀਟ ਕੈਪਿਟਲਾਈਜੇਸ਼ਨ 100 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ। ਟਾਟਾ ਗਰੁੱਪ ਅਤੇ ਰਿਲਾਇੰਸ ਇੰਡਸਟ੍ਰੀਜ਼ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਅਡਾਨੀ ਗਰੁੱਪ ਦੇਸ਼ ਦਾ ਤੀਜਾ ਉਦਯੋਗਿਕ ਘਰਾਣਾ ਹੈ।
ਇਹ ਵੀ ਪੜ੍ਹੋ: ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! SpiceJet ਨੇ ਸ਼ੁਰੂ ਕੀਤੀ 42 ਸ਼ਹਿਰਾਂ ਲਈ ਸਿੱਧੀ ਫਲਾਈਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।