ਸਰਕਾਰ ਦੇ ਸਖ਼ਤ ਇਤਰਾਜ਼ ਦਾ ਅਸਰ, ਕੁਝ ਹੀ ਘੰਟਿਆਂ ’ਚ ਭਾਰਤੀ ਐਪਸ ਪਲੇਅ ਸਟੋਰ ’ਤੇ ਬਹਾਲ

Sunday, Mar 03, 2024 - 02:57 PM (IST)

ਸਰਕਾਰ ਦੇ ਸਖ਼ਤ ਇਤਰਾਜ਼ ਦਾ ਅਸਰ, ਕੁਝ ਹੀ ਘੰਟਿਆਂ ’ਚ ਭਾਰਤੀ ਐਪਸ ਪਲੇਅ ਸਟੋਰ ’ਤੇ ਬਹਾਲ

ਨਵੀਂ ਦਿੱਲੀ (ਅਨਸ) - ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਕੁਝ ਭਾਰਤੀ ਐਪਸ ਨੂੰ ਹਟਾਉਣ ਦਾ ਫੈਸਲਾ ਕੀਤਾ ਸੀ। ਗੂਗਲ ਦੇ ਇਸ ਫੈਸਲੇ ਦਾ ਪਹਿਲਾਂ ਸਟਾਰਟਅੱਪ ਦੇ ਸੀ. ਈ. ਓਜ਼ ਅਤੇ ਸੰਸਥਾਪਕਾਂ ਨੇ ਵਿਰੋਧ ਕੀਤਾ ਅਤੇ ਫਿਰ ਸਰਕਾਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਇਸ ਤੋਂ ਬਾਅਦ ਗੂਗਲ ਨੇ ਆਪਣਾ ਫੈਸਲਾ ਵਾਪਸ ਲੈਂਦੇ ਹੋਏ ਸ਼ਾਦੀ ਡਾਟ ਕਾਮ ਸਮੇਤ ਕਈ ਐਪਸ ਨੂੰ ਪਲੇਅ ਸਟੋਰ ’ਤੇ ਬਹਾਲ ਕਰ ਦਿੱਤਾ।

ਇਹ ਵੀ ਪੜ੍ਹੋ :    ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ, 24,420 ਕਰੋੜ ਰੁਪਏ ਦੀ ਖ਼ਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ

ਦਰਅਸਲ ਸ਼ੁੱਕਰਵਾਰ ਸ਼ਾਮ ਨੂੰ ਸਾਹਮਣੇ ਆਈ ਖਬਰ ’ਚ ਕਿਹਾ ਗਿਆ ਸੀ ਕਿ ਗੂਗਲ ਨੇ 10 ਭਾਰਤੀ ਐਪਸ ਨੂੰ ਪਲੇਅ ਸਟੋਰ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ’ਚ ਸ਼ਾਦੀ ਡਾਟ ਕਾਮ, ਨੌਕਰੀ ਡਾਟ ਕਾਮ, 99 ਏਕੜ ਵਰਗੇ ਨਾਂ ਸ਼ਾਮਲ ਹਨ। ਪਿਛਲੇ ਸਾਲ ਕੰਪਨੀ ਨੇ ਕੁਝ ਐਪਸ ਡਿਵੈਲਪਰਾਂ ਨੂੰ ਚੇਤਾਵਨੀ ਵੀ ਦਿੱਤੀ ਸੀ।

ਇਸ ਤੋਂ ਬਾਅਦ ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਗੂਗਲ ਦੇ ਇਸ ਫੈਸਲੇ ’ਤੇ ਸਖਤ ਰਵੱਈਆ ਅਪਣਾਇਆ। ਨਾਲ ਹੀ, ਉਨ੍ਹਾਂ ਨੇ ਇਹ ਵੀ ਕਿਹਾ ਕਿ ਐਪਸ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਨੇ ਗੂਗਲ ਅਤੇ ਐਪ ਮਾਲਕਾਂ ਨਾਲ ਇਕ ਮੀਟਿੰਗ ਦਾ ਵੀ ਆਯੋਜਨ ਕੀਤਾ ਸੀ ਪਰ ਮੀਟਿੰਗ ਤੋਂ ਪਹਿਲਾਂ ਹੀ ਗੂਗਲ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਸਟਾਰਟਅੱਪ ਈਕੋ ਸਿਸਟਮ ਭਾਰਤੀ ਅਰਥਵਿਵਸਥਾ ਦੀ ਕੁੰਜੀ ਹੈ।

ਇਹ ਵੀ ਪੜ੍ਹੋ :     ਮਾਰਚ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਝਟਕਾ, ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ

ਕੀ ਸੀ ਪੂਰਾ ਮਾਮਲਾ

ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਸਰਵਿਸ ਫੀਸ ਦਾ ਭੁਗਤਾਨ ਨਾ ਕਰਨ ਦਾ ਸੀ। ਇਸ ਤੋਂ ਬਾਅਦ ਗੂਗਲ ਨੇ ਹਣ ਇਨ੍ਹਾਂ ਐਪਸ ਨੂੰ ਪਲੇਟਫਾਰਮ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ। ਦਰਅਸਲ, ਕਈ ਸਟਾਰਟਅਪ ਚਾਹੁੰਦੇ ਸਨ ਕਿ ਗੂਗਲ ਵੱਲੋਂ ਚਾਰਜ ਨਾ ਲਾਇਆ ਜਾਵੇ ਅਤੇ ਫਿਰ ਉਨ੍ਹਾਂ ਨੇ ਇਹ ਭੁਗਤਾਨ ਨਹੀਂ ਕੀਤਾ। ਹਾਲਾਂਕਿ ਇਹ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਸੀ।

ਗੂਗਲ ਨੂੰ ਕਰਨਾ ਪਿਆ ਆਲੋਚਨਾ ਦਾ ਸਾਹਮਣਾ

ਗੂਗਲ ਦੇ ਇਸ ਫੈਸਲੇ ਦੀ ਕਈ ਲੋਕਾਂ ਨੇ ਆਲੋਚਨਾ ਕੀਤੀ। ਕੁੱਕੂ ਐੱਫ. ਐੱਮ. ਦੇ ਸੀ. ਈ. ਓ. ਲਾਲ ਚੰਦ ਬਿਸ਼ੂ ਨੇ ‘ਐਕਸ’ ’ਤੇ ਪੋਸਟ ਕਰ ਕੇ ਗੂਗਲ ਦੀ ਆਲੋਚਨਾ ਕੀਤੀ ਅਤੇ ਇਸ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਨੌਕਰੀ ਡਾਟ ਕਾਮ ਅਤੇ 99ਏਕੜ ਦੇ ਸੰਸਥਾਪਕ ਸੰਜੀਵ ਬਿਖਚੰਦਾਨੀ ਨੇ ਵੀ ਪੋਸਟ ਕਰ ਕੇ ਗੂਗਲ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਇਹ ਵੀ ਪੜ੍ਹੋ :     5 ਸਾਲਾਂ ’ਚ ਅਮੀਰ ਲੋਕਾਂ ਦੀ ਗਿਣਤੀ ਹੋ ਜਾਵੇਗੀ ਦੁੱਗਣੀ, GDP ’ਚ ਉੱਚ ਪੱਧਰੀ ਵਾਧੇ ਨੇ ਬਦਲੇ ਹਾਲਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News