ਸਰਕਾਰ ਦਾ ਆਦੇਸ਼, ਏਅਰਪੋਰਟ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ''ਚ ਨਹੀਂ ਮਿਲੇਗੀ 5ਜੀ ਸੇਵਾ

11/30/2022 5:28:50 PM

ਬਿਜਨੈੱਸ ਡੈਸਕ- ਟੈਲੀਕਾਮ ਡਿਪਾਰਟਮੈਂਟ (DoT) ਨੇ ਟੈਲੀਕਾਮ ਕੰਪਨੀਆਂ ਨੂੰ ਏਅਰਪੋਰਟ ਦੇ ਰਨਵੇ ਦੇ ਦੋਵਾਂ ਪਾਸੇ 2 ਕਿਲੋਮੀਟਰ ਤੱਕ 5ਜੀ ਸੇਵਾ ਨਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਰਨਵੇ ਦੇ 910 ਮੀਟਰ ਤੱਕ ਕੰਪਨੀਆਂ ਸਰਵਿਸ ਨਹੀਂ ਦੇ ਸਕਣਗੀਆਂ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਏਅਰਕ੍ਰਾਫਟ 'ਚ ਬੈਠੇ ਹੋ ਤਾਂ ਤੁਸੀਂ 5ਜੀ ਸੇਵਾ ਦਾ ਆਨੰਦ ਨਹੀਂ ਲੈ ਸਕੋਗੇ। ਨਾਲ ਹੀ ਭਾਰਤ 'ਚ ਬਹੁਤ ਸਾਰੇ ਹਵਾਈ ਅੱਡੇ ਬਹੁਤ ਛੋਟੇ ਹਨ ਜਿੱਥੇ ਸਰਵਿਸ ਪਾਉਣਾ ਕਾਫ਼ੀ ਮੁਸ਼ਕਲ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਏਅਰਟੈੱਲ ਦੇਸ਼ ਦੇ ਪੰਜ ਹਵਾਈ ਅੱਡਿਆਂ 'ਤੇ 5ਜੀ ਸੇਵਾ ਦੇਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਦਰਅਸਲ 5ਜੀ ਦੇ ਸਿਗਨਲ ਨਾਲ ਏਅਰਕਰਾਫਟ ਦਾ ਅਲਟੀਮੀਟਰ ਪ੍ਰਭਾਵਿਤ ਹੁੰਦਾ ਹੈ। ਟੈਲੀਕਾਮ ਡਿਪਾਰਟਮੈਂਟ ਨੇ ਡੀ.ਜੀ.ਸੀ.ਏ ਨੂੰ ਜਹਾਜ਼ ਦੇ ਅਲਟੀਮੀਟਰਾਂ ਨੂੰ ਬਦਲਣ 'ਚ ਤੇਜ਼ੀ ਲਿਆਉਣ ਲਈ ਕਿਹਾ ਹੈ।
ਕਿੱਥੇ ਸਥਾਪਿਤ ਕੀਤੇ ਜਾ ਸਕਦੇ ਹਨ 5G ਬੇਸ ਸਟੇਸ਼ਨ 
ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੂੰ ਇਸ ਤਰ੍ਹਾਂ ਦੇ ਲੈਟਰਸ 'ਚ, DoT ਨੇ ਅੱਗੇ ਕਿਹਾ ਕਿ 5G ਬੇਸ ਸਟੇਸ਼ਨ ਇਸ 2.1 ਕਿਲੋਮੀਟਰ ਲਿਮਿਟ ਤੋਂ ਬਾਅਦ 540 ਮੀਟਰ ਦੇ ਖੇਤਰ 'ਚ ਸਥਾਪਤ ਕੀਤੇ ਜਾ ਸਕਦੇ ਹਨ ਪਰ ਪਾਵਰ ਨਿਕਾਸੀ 58 dBm/MHz ਤੱਕ ਸੀਮਿਤ ਹੋਣੀ ਚਾਹੀਦੀ ਹੈ। ਡਾਟ ਨੇ ਲੈਟਰ 'ਚ ਕਿਹਾ ਹੈ ਕਿ ਟੈਲੀਕਾਮ ਸਰਵਿਸ ਪ੍ਰਦਾਤਾਵਾਂ ਨੂੰ ਇਹ ਉਪਾਅ ਤੁਰੰਤ ਪ੍ਰਭਾਵ ਨਾਲ ਅਪਣਾਉਣੇ ਪੈਣਗੇ ਅਤੇ ਇਹ ਉਦੋਂ ਤੱਕ ਲਾਗੂ ਰਹਿਣਗੇ ਜਦੋਂ ਤੱਕ ਡੀ.ਜੀ.ਸੀ.ਏ. ਵਲੋਂ ਸਾਰੇ ਏਅਰਕ੍ਰਾਫਟ ਰੇਡੀਓ ਅਲਟੀਮੀਟਰ ਫਿਲਟਰ ਨੂੰ ਨਹੀਂ ਬਦਲ ਦਿੰਦੇ ਹਨ।


Aarti dhillon

Content Editor

Related News