ਸਰਕਾਰ ਲਈ ਜੀ.ਐੱਸ.ਟੀ ਦੀ ਪ੍ਰੋਮੋਸ਼ਨ ਕਰ ਰਹੇ ਹਨ ਅਮਿਤਾਭ ਬੱਚਨ

Monday, Jun 19, 2017 - 10:11 PM (IST)

ਮੁੰਬਈ — ਸਰਕਾਰ ਨੇ ਵਸਤੂ ਅਤੇ ਸੇਵਾ ਟੈਕਸ ਦੀ ਪ੍ਰੋਮੋਸ਼ਨ ਲਈ ਸੁਪਰਸਟਾਰ ਅਮਿਤਾਭ ਬੱਚਨ ਦਾ ਸਾਥ ਲਿਆ ਹੈ। ਟੈਕਸ ਸੁਧਾਰ ਦੇ ਰੂਪ 'ਚ ਜੀ.ਐੱਸ.ਟੀ ਨੂੰ 1 ਜੁਲਾਈ ਤੋਂ ਲਾਗੂ ਕੀਤਾ ਜਾਣਾ ਹੈ। ਇਸ ਲਈ ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮਸ ਲਈ 74 ਸਾਲਾ ਬੱਚਨ ਨੂੰ ਜੀ.ਐੱਸ.ਟੀ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ ਅਤੇ 40 ਸੈਕਿੰਡ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਅਤੇ ਟੀ.ਵੀ ਜ਼ਰੀਏ ਪ੍ਰਸਾਰਿਤ ਕੀਤਾ ਜਾਵੇਗਾ। 
ਇਕ ਟਵੀਟ 'ਚ ਵਿੱਤ ਮੰਤਰਾਲੇ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,'ਜੀ.ਐੱਸ.ਟੀ ਦੇਸ਼ ਦੇ ਬਾਜ਼ਾਰ ਨੂੰ ਜੋੜਨ ਦੀ ਇਕ ਪਹਿਲ'। ਇਸ ਤੋਂ ਇਲਾਵਾ, ਇਹ ਵੀਡੀਓ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਆਪਣੇ ਆਫੀਸ਼ਲ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜੀ.ਐੱਸ.ਟੀ ਬਾਰੇ ਦੱਸਦੇ ਹੋਏ ਅਮਿਤਾਭ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਤਿੰਨ ਰੰਗ ਰਾਸ਼ਟਰੀ ਝੰਡੇ ਨੂੰ ਜੋੜਦੇ ਹਨ ਵੈਸੇ ਹੀ ਜੀ.ਐੱਸ.ਟੀ ਵੀ ਪੂਰੇ ਦੇਸ਼ ਨੂੰ ਜੋੜੇਗਾ। 
ਵਿਗਿਆਪਨ 'ਚ ਉਹ ਕਹਿੰਦੇ ਹਨ,'ਜੀ.ਐੱਸ.ਟੀ 'ਇਕ ਦੇਸ਼, ਇਕ ਟੈਕਸ, ਇਕ ਬਾਜ਼ਾਰ' ਬਣਾਏ ਜਾਣ ਦੀ ਪਹਿਲ ਹੈ।' ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੈਡਮਿੰਟਨ ਖਿਡਾਰੀ ਪੀ.ਵੀ ਸਿੰਧੂ ਜੀ.ਐੱਸ.ਟੀ ਦੀ ਬ੍ਰਾਂਡ ਅੰਬੈਸਡਰ ਸੀ।


Related News