ਸਰਕਾਰ ਦੇ ਆਦੇਸ਼ ਤੋਂ ਬਾਅਦ ਰਿਲਾਇੰਸ ਦਾ ਵੱਡਾ ਫੈਸਲਾ, ਜਿਓ ਨੈੱਟਵਰਕ ''ਤੇ ਪੋਰਨ ਸਾਈਟ ਬੈਨ

Saturday, Oct 27, 2018 - 03:58 PM (IST)

ਸਰਕਾਰ ਦੇ ਆਦੇਸ਼ ਤੋਂ ਬਾਅਦ ਰਿਲਾਇੰਸ ਦਾ ਵੱਡਾ ਫੈਸਲਾ, ਜਿਓ ਨੈੱਟਵਰਕ ''ਤੇ ਪੋਰਨ ਸਾਈਟ ਬੈਨ

ਨਵੀਂ ਦਿੱਲੀ—ਰਿਲਾਇੰਸ ਜਿਓ ਦੇ ਨੈੱਟਵਰਕ 'ਤੇ ਕੁਝ ਪੋਰਨ ਵੈੱਬਸਾਈਟਾਂ 'ਤੇ ਬੈਨ ਲਗਾ ਦਿੱਤਾ ਗਿਆ ਹੈ। ਹਾਲਾਂਕਿ ਜਿਓ ਦੇ ਵਲੋਂ ਇਸ ਨੂੰ ਲੈ ਕੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਕੁਝ ਯੂਜ਼ਰਾਂ ਦੀ ਸ਼ਿਕਾਇਤ ਹੈ ਕਿ ਜਿਓ ਨੈੱਟਵਰਕ 'ਤੇ ਪੋਰਨ ਨਾਲ ਜੁੜੀਆਂ ਵੈੱਬਸਾਈਟਾਂ ਨਹੀਂ ਖੁੱਲ੍ਹ ਰਹੀਆਂ ਹਨ।

PunjabKesari
ਉੱਤਰਾਖੰਡ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਕੀਤਾ ਬਲਾਕ 
ਕੇਂਦਰ ਸਰਕਾਰ ਨੇ ਹਾਲ ਹੀ 'ਚ ਅਸ਼ਲੀਲ ਸਮੱਗਰੀ (ਪੋਰਨ) ਦਿਖਾਉਣ ਵਾਲੀਆਂ 827 ਵੈੱਬਸਾਈਟਾਂ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਦਾ ਇਹ ਆਦੇਸ਼ ਉੱਤਰਾਖੰਡ ਹਾਈਕੋਰਟ ਦੇ ਉਸ ਫੈਸਲੇ ਦੇ ਬਾਅਦ ਆਇਆ ਹੈ ਜਿਸ 'ਚ ਅਸ਼ਲੀਲਤਾ ਫੈਲਾ ਰਹੀਆਂ 827 ਵੈੱਬਸਾਈਟ ਨੂੰ ਬੰਦ ਕਰਨ ਦੇ ਲਈ ਕਿਹਾ ਗਿਆ ਸੀ। 
ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਦੂਰਸੰਚਾਰ ਵਿਭਾਗ (ਡੀ.ਓ.ਟੀ.) ਤੋਂ ਵੀ 827 ਵੈੱਬਸਾਈਟ ਨੂੰ ਬਲਾਕ ਕਰਨ ਨੂੰ ਕਿਹਾ ਹੈ। ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਜਾਰੀ ਆਦੇਸ਼ 'ਚ ਕਿਹਾ ਕਿ ਸਾਰੇ ਲਾਈਸੈਂਸ ਪ੍ਰਾਪਤ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਨੂੰ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਹਾਈਕੋਰਟ ਦੇ ਆਦੇਸ਼ ਦਾ ਪਾਲਨ ਕਰਦੇ ਹੋਏ 827 ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਲਈ ਤੁਰੰਤ ਕਾਰਵਾਈ ਕਰਨ। 

PunjabKesari
ਜਿਓ ਨੇ ਚੁੱਕਿਆ ਕਦਮ
ਇਸ ਆਦੇਸ਼ ਦਾ ਪਾਲਨ ਕਰਦੇ ਹੋਏ ਰਿਲਾਇੰਸ ਜਿਓ ਨੇ ਇਸ ਵੱਲ ਪਹਿਲਾਂ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਨੈੱਟਵਰਕ 'ਤੇ ਕੁਝ ਵੈੱਬਸਾਈਟ ਨੂੰ ਬਲਾਕ ਵੀ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ 'ਚ ਅਜੇ ਤੱਕ ਕਿਸੇ ਤਰ੍ਹਾਂ ਦੀ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਹੈ ਪਰ ਕੁਝ ਜਿਓ ਯੂਜ਼ਰਸ ਨੇ ਰੇਡਿਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਜਿਓ ਦੇ ਨੈੱਟਵਰਕ 'ਤੇ ਐਡਲਟ ਕੰਟੈਂਟ ਨੂੰ ਅਕਸੈੱਸ ਨਹੀਂ ਕਰ ਪਾ ਰਹੇ ਹਨ। 

PunjabKesari
ਇਸ ਰਿਲਾਇੰਸ ਜਿਓ ਯੂਜ਼ਰ ਨੇ ਰੇਡਿਟ 'ਤੇ ਪੋਸਟ ਕੀਤਾ, ਮੈਂ ਕੁਝ ਐਡਲਟ ਵੈੱਬਸਾਈਟ ਨੂੰ ਲੋਡ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ 'ਚੋਂ ਕੋਈ ਵੀ ਜਿਓ ਦੇ ਨੈੱਟਵਰਕ 'ਤੇ ਲੋਡ ਨਹੀਂ ਹੋ ਪਾਈ। ਸਿਰਫ ਮੈਨੂੰ ਇਹ ਸਮੱਸਿਆ ਆ ਰਹੀ ਹੈ ਜਾਂ ਤੁਹਾਨੂੰ ਵੀ ਇਹ ਪ੍ਰੇਸ਼ਾਨੀ ਹੋ ਰਹੀ ਹੈ? ਹਾਲਾਂਕਿ ਕੁਝ ਯੂਜ਼ਰਸ ਨੇ ਇਹ ਵੀ ਦੱਸਿਆ ਕਿ ਪਾਪੁਲਰ ਵੈੱਬਸਾਈਟ ਨੂੰ ਬੈਨ ਕਰ ਦਿੱਤਾ ਹੈ ਪਰ ਕੁਝ ਵੈੱਬਸਾਈਟ ਜੋ ਜ਼ਿਆਦਾ ਪਾਪੁਲਰ ਨਹੀਂ ਹਨ ਅਜੇ ਵੀ ਜਿਓ ਨੈੱਟਵਰਕ 'ਤੇ ਅਕਸੈੱਸ ਕੀਤਾ ਜਾ ਸਕਦਾ ਹੈ। ਅਜਿਹੀ ਵੈੱਬਸਾਈਟ ਨੂੰ ਸਰਚ ਕਰਨ 'ਤੇ ਐਰਰ ਤਾਂ ਨਹੀਂ ਦਿਖਾਈ ਦੇ ਰਿਹਾ ਪਰ ਵੈੱਬ ਪੇਜ ਵੀ ਨਹੀਂ ਖੁੱਲ੍ਹ ਰਿਹਾ। 


Related News