ਛੱਤਾਂ ’ਤੇ ਸੋਲਰ ਪੈਨਲਾਂ ਦੀ ਸਥਾਪਨਾ ਤੇਜ਼ ਕਰਨ ਲਈ ਸਰਕਾਰ ਵੱਲੋਂ ਸਟਾਰਟਅੱਪ ਪ੍ਰੋਗਰਾਮ ਸ਼ੁਰੂ

Sunday, Jun 22, 2025 - 05:04 AM (IST)

ਛੱਤਾਂ ’ਤੇ ਸੋਲਰ ਪੈਨਲਾਂ ਦੀ ਸਥਾਪਨਾ ਤੇਜ਼ ਕਰਨ ਲਈ ਸਰਕਾਰ ਵੱਲੋਂ ਸਟਾਰਟਅੱਪ ਪ੍ਰੋਗਰਾਮ ਸ਼ੁਰੂ

ਨਵੀਂ ਦਿੱਲੀ - ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਨੇ ਸ਼ਨੀਵਾਰ 2.3 ਕਰੋੜ ਰੁਪਏ ਦੀ ਸਟਾਰਟਅੱਪ ਇਨੋਵੇਸ਼ਨ ਚੁਣੌਤੀ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦਾ ਮੰਤਵ ਦੇਸ਼ ’ਚ ਛੱਤਾਂ ’ਤੇ ਸੋਲਰ ਪੈਨਲਾਂ ਦੀ ਸਥਾਪਨਾ ਕਰਨੀ ਅਤੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ’ਚ ਤੇਜ਼ੀ ਲਿਆਉਣੀ ਸ਼ਾਮਲ ਹੈ।

ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਚੁਣੌਤੀ ਦਾ ਮੰਤਵ ਭਾਰਤ ’ਚ ਇਮਾਰਤਾਂ  ਦੀਆਂ ਛੱਤਾਂ ’ਤੇ ਸੋਲਰ ਅਤੇ ਵੰਡੇ ਗਏ ਨਵਿਆਉਣਯੋਗ ਊਰਜਾ ਈਕੋ-ਸਿਸਟਮ ਲਈ ਸਫਲ ਹੱਲ ਦੀ ਪਛਾਣ ਕਰਨਾ ਅਤੇ ਸਮਰਥਨ ਕਰਨਾ ਹੈ। ਇਸ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਸੋਲਰ ਐਨਰਜੀ  ਦੇ ਸਹਿਯੋਗ ਨਾਲ ਅਤੇ ਸਟਾਰਟਅੱਪ ਇੰਡੀਆ, ਡੀ. ਪੀ. ਆਈ. ਆਈ. ਟੀ. ਦੇ ਤਾਲਮੇਲ  ਨਾਲ ਐੱਮ. ਐੱਨ. ਆਰ. ਈ. ਦੀ ਅਗਵਾਈ ਹੇਠ ਲਾਗੂ ਕੀਤਾ ਜਾ ਰਿਹਾ ਹੈ।

ਬਿਆਨ ਅਨੁਸਾਰ ਨਵਿਆਉਣਯੋਗ ਊਰਜਾ ਟਾਸਕ ਫੋਰਸ ਲਈ ਹੁਨਰ ਵਿਕਾਸ ਕਾਨਫਰੰਸ ਦੌਰਾਨ ਛੱਤਾਂ ’ਤੇ ਸੋਲਰ ਤੇ ਵੰਡੀ ਗਈ ਨਵਿਆਉਣਯੋਗ ਊਰਜਾ ਤਕਨਾਲੋਜੀ ’ਤੇ ਪ੍ਰਾਜੈਕਟ ‘ਸਟਾਰਟਅੱਪ ਚੁਣੌਤੀ’ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਚੁਣੌਤੀ ਅਧੀਨ ਭਾਰਤ ’ਚ ਸਟਾਰਟਅੱਪਸ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਜੋ ਨਵਿਆਉਣਯੋਗ ਊਰਜਾ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ  4  ਪ੍ਰਮੁੱਖ ਸ਼੍ਰੇਣੀਆਂ ਕਿਫਾਇਤੀ, ਲਚਕਤਾ, ਸਮਾਵੇਸ਼ੀ ਤੇ ਵਾਤਾਵਰਣ ਸਥਿਰਤਾ ’ਤੇ ਕੇਂਦ੍ਰਿਤ ਹਨ।

ਇਹ ਚੁਣੌਤੀ ਗ੍ਰੀਨ ਟੈਕਨਾਲੋਜੀ, ਇੰਟਰਨੈੱਟ ਆਫ਼ ਥਿੰਗਜ਼, ਆਰਟੀਫੀਸ਼ੀਅਲ ਇੰਟੈਲੀਜੈਂਸ, ਬਲਾਕਚੇਨ, ਨਿਰਮਾਣ, ਊਰਜਾ ਹਾਰਡਵੇਅਰ, ਵਿੱਤੀ ਤਕਨਾਲੋਜੀ ਤੇ ਰਹਿੰਦ-ਖੂੰਹਦ ਪ੍ਰਬੰਧਨ ’ਚ ਸਟਾਰਟਅੱਪਸ ਦੀ ਇਕ ਵਿਸ਼ਾਲ ਸ਼੍ਰੇਣੀ ਲਈ ਖੁੱਲ੍ਹੀ ਹੈ। ਬਿਨੈਕਾਰ 2.3 ਕਰੋੜ ਰੁਪਏ ਦੀ ਕੁੱਲ ਇਨਾਮੀ  ਰਕਮ ਲਈ ਮੁਕਾਬਲਾ ਕਰਨਗੇ, ਜਿਸ ’ਚ ਪਹਿਲੇ ਇਨਾਮ ਲਈ 1 ਕਰੋੜ ਰੁਪਏ, ਦੂਜੇ ਲਈ 50 ਲੱਖ ਰੁਪਏ, ਤੀਜੇ ਲਈ 30 ਲੱਖ ਰੁਪਏ ਤੇ 5 ਲੱਖ ਰੁਪਏ ਦੇ 10 ਹੌਸਲਾ-ਵਧਾਊ ਇਨਾਮ ਸ਼ਾਮਲ ਹਨ।


author

Inder Prajapati

Content Editor

Related News