ਸਰਕਾਰ ਨੇ ਕੀਤੀ ਡਿਜੀਟਲ ਖੇਤੀਬਾੜੀ ਮਿਸ਼ਨ ਦੀ ਕੀਤੀ ਸ਼ੁਰੂਆਤ : ਤੋਮਰ

Thursday, Sep 30, 2021 - 04:10 PM (IST)

ਸਰਕਾਰ ਨੇ ਕੀਤੀ ਡਿਜੀਟਲ ਖੇਤੀਬਾੜੀ ਮਿਸ਼ਨ ਦੀ ਕੀਤੀ ਸ਼ੁਰੂਆਤ : ਤੋਮਰ

ਨਵੀਂ ਦਿੱਲੀ : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਲਾਭ ਲਈ ਡਿਜੀਟਲ ਖੇਤੀਬਾੜੀ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਖੇਤਰ ਵਿੱਚ ਡਰੋਨਾਂ ਦੀ ਵਰਤੋਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਤੋਮਰ ਨੇ ਕ੍ਰੌਪਲਾਈਫ ਇੰਡੀਆ (ਸੀ.ਐਲ.ਆਈ.) ਦੀ 41ਵੀਂ ਸਲਾਨਾ ਆਮ ਮੀਟਿੰਗ ਵਿੱਚ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਡਿਜੀਟਲ ਖੇਤੀਬਾੜੀ ਨੂੰ ਅੱਗੇ ਲਿਜਾਣ ਲਈ ਪ੍ਰਾਈਵੇਟ ਸੈਕਟਰ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ, ਜਿਸਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਲਾਭ ਪਹੁੰਚਾਉਣਾ ਹੈ।

ਇਹ ਵੀ ਪੜ੍ਹੋ: ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਸੀ.ਐਲ.ਆਈ. ਸਾਂਝੇ ਤੌਰ 'ਤੇ ਫਸਲ ਸੁਰੱਖਿਆ ਬਾਜ਼ਾਰ ਦੇ 70 ਪ੍ਰਤੀਸ਼ਤ ਦੀ ਪ੍ਰਤੀਨਿਧਤਾ ਕਰਦੀ ਹੈ, ਇਹ 95 ਪ੍ਰਤੀਸ਼ਤ ਮੋਲੀਕਯੂਲਸ ਨੂੰ ਦੇਸ਼ ਵਿੱਚ ਲਿਆਉਣ ਵਿੱਚ ਮਹੱਤਵਪੂਰਣ ਭਮਿਕਾ ਨਿਭਾਅ ਰਹੀ ਹੈ। ਸੀ.ਐਲ.ਆਈ. ਦੀਆਂ ਮੈਂਬਰ ਕੰਪਨੀਆਂ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੀਆਂ ਹਨ ਅਤੇ ਵਿਸ਼ਵ ਪੱਧਰ 'ਤੇ ਖੋਜ ਅਤੇ ਵਿਕਾਸ 'ਤੇ ਸਾਲਾਨਾ 6 ਬਿਲੀਅਨ ਡਾਲਰ ਖਰਚ ਕਰਦੀਆਂ ਹਨ, ਜਿਸ ਨਾਲ ਕਿਸਾਨਾਂ ਲਈ ਨਵੀਆਂ ਅਤੇ ਸੁਰੱਖਿਅਤ ਖੋਜਾਂ ਸੰਭਵ ਹੁੰਦੀਆਂ ਹਨ। ਭਾਰਤ ਖੇਤੀ ਰਸਾਇਣਾਂ ਦਾ ਚੌਥਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਸੈਕਟਰ ਦੀ ਸਮਰੱਥਾ ਦੇ ਮੱਦੇਨਜ਼ਰ ਸਰਕਾਰ ਨੇ ਐਗਰੋ ਕੈਮੀਕਲ ਸੈਕਟਰ ਨੂੰ 12 ਚੈਂਪਿਅਨ ਸੈਕਟਰ ਵਿਚ ਸ਼ਾਮਲ ਕੀਤਾ ਹੈ ਜਿਥੇ ਭਾਰਤ ਗਲੋਬਲ ਸਪਲਾਈ-ਚੇਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਇਹ ਵੀ ਪੜ੍ਹੋ: ਚੀਨ ’ਚ ਖਾਲੀ ਪਏ ਅਪਾਰਟਮੈਂਟਸ ’ਚ ਫਿੱਟ ਹੋ ਸਕਦੀ ਹੈ ਕੈਨੇਡਾ-ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦੀ ਪੂਰੀ ਆਬਾਦੀ

ਨਵੀਨਤਾਕਾਰੀ(ਇਨੋਵੇਸ਼ਨ), ਤੇਜ਼ੀ ਨਾਲ ਰਜਿਸਟ੍ਰੇਸ਼ਨ ਪ੍ਰਣਾਲੀ, ਛੇਤੀ ਫਸਲ ਸੁਰੱਖਿਆ ਖੋਜ ਅਤੇ ਡਿਜੀਟਾਈਜੇਸ਼ਨ ਡਰਾਈਵ ਦੀ ਸਹਾਇਤਾ ਨਾਲ ਰਸਾਇਣਕ ਖੇਤਰ ਵਿੱਚ ਲੀਡਰ ਬਣਨ ਦੀਆਂ ਬਹੁਤ ਸੰਭਾਵਨਾਵਾਂ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੋਵਿਡ -19 ਇੱਕ ਬੇਮਿਸਾਲ ਵਿਸ਼ਵਵਿਆਪੀ ਸੰਕਟ ਸੀ, ਪਰ ਇਸ ਯੁੱਗ ਵਿੱਚ ਵੀ, ਖੇਤੀਬਾੜੀ ਸੈਕਟਰ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਦੁਆਰਾ ਚੁੱਕੇ ਗਏ ਕਈ ਕਦਮਾਂ ਨੇ ਅਰਥ ਵਿਵਸਥਾ ਨੂੰ ਹੁਲਾਰਾ ਦਿੱਤਾ। ਚੁਣੌਤੀਆਂ ਪੇਸ਼ ਕਰਨ ਦੇ ਨਾਲ, ਕੋਵਿਡ ਨੇ ਹਿੱਸੇਦਾਰਾਂ ਨੂੰ ਪ੍ਰਯੋਗ ਕਰਨ ਅਤੇ ਪਰਖਣ, ਸਿੱਖਣ ਅਤੇ ਨਵੀਨਤਾਕਾਰੀ ਵਿਚਾਰਾਂ ਨੂੰ ਲਾਗੂ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ ਹੈ।

ਇਹ ਵੀ ਪੜ੍ਹੋ: ਭਾਰਤ ਛੱਡਣ ਤੋਂ ਪਹਿਲਾਂ ਵਿਵਾਦਾਂ 'ਚ Ford, ਡੀਲਰਾਂ ਨੇ ਲਗਾਏ ਵੱਡੇ ਇਲਜ਼ਾਮ

ਤਾਲਾਬੰਦੀ ਦੌਰਾਨ ਖੇਤੀ ਲਾਗਤਾਂ ਨੂੰ ਛੋਟ ਦੇਣ ਦੇ ਕਦਮਾਂ, ਕਿਸਾਨਾਂ ਦੀ ਸਖਤ ਮਿਹਨਤ, ਵਿਗਿਆਨੀਆਂ ਦੇ ਹੁਨਰ ਅਤੇ ਸਰਕਾਰ ਦੇ ਤਾਲਮੇਲ ਯਤਨਾਂ ਦੇ ਨਾਲ, ਖੇਤੀਬਾੜੀ ਉਤਪਾਦਕਤਾ ਨੂੰ ਸਥਿਰ ਕਰਨ ਅਤੇ ਹੋਰ ਖੇਤਰਾਂ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਆਰਥਿਕ ਦ੍ਰਿਸ਼ਟੀਕੋਣ ਨੂੰ ਸਕਾਰਾਤਮਕ ਰੱਖਣ ਵਿੱਚ ਸਹਾਇਤਾ ਕੀਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਆਪਣੇ ਉਤਪਾਦਨ ਅਧਾਰਾਂ ਅਤੇ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਕੋਵਿਡ ਸੰਕਟ ਕਾਰਨ ਜੋਖਮਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਭਾਰਤ ਕੋਲ ਇਸ ਤਬਦੀਲੀ ਦਾ ਲਾਭ ਲੈਣ ਦਾ ਮੌਕਾ ਹੈ। ਇਸ ਨਾਜ਼ੁਕ ਮੋੜ ਤੇ ਮੌਜੂਦਾ ਅਵਸਰ ਦਾ ਲਾਭ ਉਠਾਉਣ ਲਈ ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਇੱਕ ਪ੍ਰਗਤੀਸ਼ੀਲ ਅਤੇ ਸਥਿਰ ਰੈਗੂਲੇਟਰੀ ਢਾਂਚੇ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਉਣ ਵਿਚ  ਸਹਾਇਤਾ ਕਰੇਗਾ।

ਇਹ ਵੀ ਪੜ੍ਹੋ: Infosys ਦੇ ਬਾਅਦ ਹੁਣ Amazon 'ਤੇ ਟਾਰਗੇਟ, ਇਸ ਮੈਗਜ਼ੀਨ ਨੇ ਦੱਸਿਆ 'ਈਸਟ ਇੰਡੀਆ ਕੰਪਨੀ 2.0'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News