ਛੋਟੇ ਚਾਹ ਉਤਪਾਦਕਾਂ ਦੀ ਮਦਦ ਲਈ ਸਰਕਾਰ ਕਦਮ ਚੁੱਕ ਰਹੀ ਹੈ : ਪੀਊਸ਼ ਗੋਇਲ

Saturday, Nov 12, 2022 - 02:26 PM (IST)

ਛੋਟੇ ਚਾਹ ਉਤਪਾਦਕਾਂ ਦੀ ਮਦਦ ਲਈ ਸਰਕਾਰ ਕਦਮ ਚੁੱਕ ਰਹੀ ਹੈ : ਪੀਊਸ਼ ਗੋਇਲ

ਕੋਲਕਾਤਾ- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰ ਛੋਟੇ ਚਾਹ ਉਤਪਾਦਕਾਂ (ਐੱਸ.ਟੀ.ਜੀ.) ਦੀ ਮਦਦ ਲਈ ਕਦਮ ਚੁੱਕ ਰਹੀ ਹੈ, ਜੋ ਦੇਸ਼ ਦੇ ਕੁੱਲ ਚਾਹ ਉਤਪਾਦਨ 'ਚ 50 ਫੀਸਦੀ ਤੋਂ  ਵੀ ਜ਼ਿਆਦਾ ਦਾ ਯੋਗਦਾਨ ਕਰਦੇ ਹਨ। ਇਕ ਵੀਡੀਓ ਕਲਿੱਪ ਦੇ ਰਾਹੀਂ ਟਿਕਾਊ ਚਾਹ ਉਤਪਾਦਨ 'ਤੇ ਸਾਲੀਡੇਰੀਡਾਡ ਏਸ਼ੀਆ ਅਤੇ ਭਾਰਤੀ ਚਾਹ ਸੰਘ (ਆਈ.ਟੀ.ਏ) ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਗੋਇਲ ਨੇ ਕਿਹਾ ਕਿ ਛੋਟੇ ਚਾਹ ਉਤਪਾਦਕਾਂ (ਐੱਸ.ਟੀ.ਜੀ.) ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਚਾਹ ਉਤਪਾਦਨ ਲਈ ਕਾਰਖਾਨਿਆਂ ਨੂੰ ਸਪਲਾਈ ਦਾ ਇਕ ਸੁਰੱਖਿਆਤ ਸਰੋਤ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ ਕਿ ਸਰਕਾਰ ਐੱਸ.ਟੀ.ਜੀ ਦੀ ਮਦਦ ਕਰਨ ਲਈ ਕਦਮ ਚੁੱਕ ਰਹੀ ਹੈ, ਜੋ ਕੁੱਲ ਉਤਪਾਦਨ 'ਚ 50 ਫੀਸਦੀ ਤੋਂ ਜ਼ਿਆਦਾ ਦਾ ਯੋਗਦਾਨ ਕਰਦੇ ਹਨ। ਇਹ ਸੁਨਿਸ਼ਚਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐੱਸ.ਟੀ.ਜੀ ਚਾਹ ਬਣਾਉਣ ਵਾਲੇ ਕਾਰਖਾਨਿਆਂ ਦਾ ਇਕ ਸੁਰੱਖਿਅਤ ਸਰੋਤ ਬਣ ਜਾਵੇ। ਗੋਇਲ ਨੇ ਕਿਹਾ ਕਿ ਨਿਰਯਾਤ, ਚਾਹ ਦੀ ਵਿਸ਼ੇਸ਼ਤਾ ਅਤੇ ਭੰਡਾਰਨ ਲਈ ਉਨ੍ਹਾਂ ਦੇ ਲਾਇਸੈਂਸ ਦੇ ਸਤਤ ਨਵੀਨੀਕਰਣ ਲਈ ਕਦਮ ਚੁੱਕੇ ਗਏ ਹਨ।
ਮੰਤਰੀ ਨੇ ਕਿਹਾ ਕਿ ਭਾਰਤੀ ਚਾਹ ਉਤਪਾਦਕ ਦੁਨੀਆ ਭਰ 'ਚ ਖੁਸ਼ਬੂ ਫੈਲਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚਾਹ ਨਿਰਮਾਣ ਨੂੰ ਲਾਭ, ਵਿਵਹਾਰਿਕ ਅਤੇ ਇਕ ਟਿਕਾਊ ਪ੍ਰਕਿਰਿਆ ਦੇ ਰੂਪ 'ਚ ਸਥਾਪਿਤ ਕਰਨ ਦਾ ਸਮਾਂ ਹੈ। ਚਾਹ ਨਿਰਯਾਤਕਾਂ ਨੂੰ ਯੂਰਪੀ ਸੰਘ, ਕੈਨੇਡਾ ਅਤੇ ਅਮਰੀਕਾ ਵਰਗੇ ਮਹਿੰਗੇ ਬਾਜ਼ਾਰਾਂ ਦੇ ਨਾਲ-ਨਾਲ ਬ੍ਰਾਂਡ ਪ੍ਰਚਾਰ ਅਤੇ ਮਾਰਕੀਟ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। 


author

Aarti dhillon

Content Editor

Related News