ਸਰਕਾਰ ਹੁਣ ਪਿਆਜ਼ ਬਰਾਮਦ ’ਤੇ ਲੱਗੀ ਪਾਬੰਦੀ ਨੂੰ ਹਟਾਉਣ ’ਤੇ ਕਰ ਰਹੀ ਵਿਚਾਰ

Tuesday, Jan 21, 2020 - 09:56 PM (IST)

ਸਰਕਾਰ ਹੁਣ ਪਿਆਜ਼ ਬਰਾਮਦ ’ਤੇ ਲੱਗੀ ਪਾਬੰਦੀ ਨੂੰ ਹਟਾਉਣ ’ਤੇ ਕਰ ਰਹੀ ਵਿਚਾਰ

ਨਵੀਂ ਦਿੱਲੀ (ਭਾਸ਼ਾ)-ਉਤਪਾਦਕ ਖੇਤਰਾਂ ਤੋਂ ਨਵੇਂ ਪਿਆਜ਼ ਦੀ ਆਮਦ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਹੁਣ ਪਿਆਜ਼ ਬਰਾਮਦ ’ਤੇ ਲੱਗੀ ਪਾਬੰਦੀ ਨੂੰ ਹਟਾਉਣ ’ਤੇ ਵਿਚਾਰ ਕਰ ਰਹੀ ਹੈ। ਮੰਡੀਆਂ ’ਚ ਨਵੇਂ ਪਿਆਜ਼ ਦੀ ਆਮਦ ਸ਼ੁਰੂ ਹੋਣ ਨਾਲ ਹੁਣ ਪਿਆਜ਼ ਦੇ ਮੁੱਲ ਹੇਠਾਂ ਆਉਣ ਲੱਗੇ ਹਨ। ਇਕ ਅਧਿਕਾਰੀ ਨੇ ਦੱਸਿਆ, ‘‘ਨਵੇਂ ਪਿਆਜ਼ ਦੀ ਆਮਦ ਨਾਲ ਕੀਮਤਾਂ ’ਚ ਨਰਮੀ ਆਵੇਗੀ, ਇਸ ਲਈ ਬਰਾਮਦ ’ਤੇ ਲੱਗੀ ਪਾਬੰਦੀ ਹਟਾਉਣ ਦੀ ਲੋੜ ਹੈ।’’ ਪਿਛਲੇ ਮਹੀਨੇ ਇਕ ਸਮੇਂ ਪਿਆਜ਼ ਦੀ ਕੀਮਤ 160 ਰੁਪਏ ਕਿਲੋ ਤੱਕ ਪਹੁੰਚ ਗਈ ਸੀ। ਨਵੇਂ ਪਿਆਜ਼ ਦੀ ਆਮਦ ਜਨਵਰੀ ਤੋਂ ਮਈ ਤੱਕ ਹੋਵੇਗੀ। ਸਤੰਬਰ 2019 ’ਚ ਸਰਕਾਰ ਨੇ ਘਰੇਲੂ ਬਾਜ਼ਾਰ ’ਚ ਉਪਲੱਬਧਤਾ ਵਧਾਉਣ ਅਤੇ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਪਿਆਜ਼ ਬਰਾਮਦ ’ਤੇ ਰੋਕ ਲਾ ਦਿੱਤੀ ਸੀ।


author

Karan Kumar

Content Editor

Related News