ਸਰਕਾਰ ਵਲੋਂ ਖੰਡ ਮਿੱਲਾਂ ਨੂੰ ਈਥਾਨੌਲ ਉਤਪਾਦਨ ਲਈ ਗੰਨੇ ਦੇ ਰਸ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼
Thursday, Dec 07, 2023 - 06:02 PM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਘਰੇਲੂ ਖਪਤ ਲਈ ਇਸਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਿੱਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੈਟਰੋਲ ਨਾਲ ਮਿਲਾਉਣ ਲਈ ਈਥਾਨੌਲ ਉਤਪਾਦਨ ਲਈ ਗੰਨੇ ਦੇ ਰਸ ਦੀ ਵਰਤੋਂ ਨਾ ਕਰਨ। ਖੁਰਾਕ ਮੰਤਰਾਲੇ ਨੇ ਹਾਲਾਂਕਿ ਵੀਰਵਾਰ ਨੂੰ ਸਾਰੀਆਂ ਖੰਡ ਮਿੱਲਾਂ ਅਤੇ ਡਿਸਟਿਲਰੀਆਂ ਦੇ ਪ੍ਰਬੰਧ ਨਿਰਦੇਸ਼ਕਾਂ (ਐਮਡੀਜ਼) ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨੂੰ ਇਕ ਪੱਤਰ ਲਿੱਖ ਕੇ ਭੇਜਿਆ ਹੈ।
ਇਹ ਵੀ ਪੜ੍ਹੋ - ਹੁਣ ਇਹ ਮਸ਼ਹੂਰ ਕਾਰੋਬਾਰੀ ਡੀਪਫੇਕ ਵੀਡੀਓ ਦਾ ਹੋਏ ਸ਼ਿਕਾਰ, ਖ਼ੁਦ ਪੋਸਟ ਸਾਂਝੀ ਕਰ ਕਿਹਾ-ਫੇਕ ਵੀਡੀਓ
ਦੱਸ ਦੇਈਏ ਕਿ ਉਹਨਾਂ ਨੇ ਲਿਖੇ ਗਏ ਪੱਤਰ ਵਿੱਚ ਸਪੱਸ਼ਟ ਕੀਤਾ ਕਿ ਬੀ-ਹੈਵੀ ਗੁੜ ਤੋਂ ਈਥਾਨੌਲ ਦੀ ਸਪਲਾਈ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਜਾਰੀ ਰਹੇਗੀ। ਖੁਰਾਕ ਮੰਤਰਾਲੇ ਨੇ ਪੱਤਰ ਵਿੱਚ ਕਿਹਾ, “ਖੰਡ (ਕੰਟਰੋਲ) ਆਰਡਰ 1966 ਦੇ ਸੈਕਸ਼ਨ 4 ਅਤੇ 5 ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸਾਰੀਆਂ ਖੰਡ ਮਿੱਲਾਂ ਅਤੇ ਡਿਸਟਿਲਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਈਐੱਸਵਾਈ (ਈਥਾਨੌਲ ਸਪਲਾਈ ਸਾਲ) 2023-24 ਵਿੱਚ ਈਥਾਨੌਲ ਲਈ ਗੰਨੇ ਦੇ ਰਸ/ਖੰਡ ਦੇ ਰਸ ਦੀ ਵਰਤੋਂ ਨਾ ਕਰੋ। ਪੱਤਰ ਦੇ ਅਨੁਸਾਰ, "ਬੀ-ਹੈਵੀ ਗੁੜ ਤੋਂ ਲਿਆ ਗਿਆ ਈਥਾਨੌਲ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੂੰ ਸਪਲਾਈ ਕਰਨਾ ਜਾਰੀ ਰਹੇਗਾ।"
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8