ਸਰਕਾਰ ਲਈ ਖੁਸ਼ਖਬਰੀ! ਨਵੰਬਰ ਮਹੀਨੇ 'ਚ 1 ਲੱਖ ਕਰੋੜ ਦੇ ਪਾਰ ਪਹੁੰਚਿਆ GST ਕੁਲੈਕਸ਼ਨ
Sunday, Dec 01, 2019 - 02:17 PM (IST)

ਨਵੀਂ ਦਿੱਲੀ—ਗੁਡਸ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਕੁਲੈਕਸ਼ਨ ਦੇ ਮੋਰਚੇ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਲਗਾਤਾਰ ਦੋ ਮਹੀਨਿਆਂ ਤੱਕ ਟੀਚੇ ਤੋਂ ਘੱਟ ਰਹਿਣ ਦੇ ਬਾਅਦ ਨਵੰਬਰ ਮਹੀਨੇ 'ਚ ਜੀ.ਐੱਸ.ਟੀ. ਕੁਲੈਕਸ਼ਨ 1 ਲੱਖ ਕਰੋੜ ਰੁਪਏ ਦੇ ਪਾਰ ਪਹੁੰਚਿਆ ਹੈ। ਨਵੰਬਰ ਮਹੀਨੇ 'ਚ ਕੁੱਲ ਜੀ.ਐੱਸ.ਟੀ. ਕੁਲੈਕਸ਼ਨ 1,03,492 ਰੁਪਏ ਰਿਹਾ ਹੈ।
ਸੀ.ਜੀ.ਐੱਸ.ਟੀ. ਭਾਵ ਕਿ ਕੇਂਦਰ ਦਾ ਜੀ.ਐੱਸ.ਟੀ. ਕੁੱਲ 19,592 ਕਰੋੜ ਰੁਪਏ ਰਿਹਾ ਹੈ ਅਤੇ ਸੀ.ਜੀ.ਐੱਸ.ਟੀ. ਭਾਵ ਸੂਬਿਆਂ ਦਾ 27,144 ਕਰੋੜ ਰੁਪਏ ਰਿਹਾ ਹੈ ਜਦੋਂਕਿ ਆਈ.ਜੀ.ਐੱਸ.ਟੀ. 49,028 ਕਰੋੜ ਰੁਪਏ ਦਾ ਰਿਹਾ ਹੈ। ਇਸ ਦੇ ਨਾਲ ਸੈੱਸ ਨਾਲ ਕੁੱਲ ਕਮਾਈ 7,727 ਕਰੋੜ ਰੁਪਏ ਰਹੀ ਸੀ।
ਦੱਸ ਦੇਈਏ ਕਿ ਸਤੰਬਰ ਮਹੀਨੇ 'ਚ ਜੀ.ਐੱਸ.ਟੀ. ਕੁਲੈਕਸ਼ਨ ਇਕ ਲੱਖ ਕਰੋੜ ਰੁਪਏ ਤੋਂ ਹੇਠਾਂ ਰਿਹਾ ਸੀ। ਦੱਸ ਦੇਈਏ ਕਿ ਅਕਤੂਬਰ 'ਚ ਕੁੱਲ ਜੀ.ਐੱਸ.ਟੀ. ਕੁਲੈਕਸ਼ਨ 95,380 ਕਰੋੜ ਰੁਪਏ ਰਿਹਾ ਸੀ ਭਾਵ ਕਿ ਪਿਛਲੇ ਮਹੀਨੇ ਤੋਂ ਇਸ ਮਹੀਨੇ 'ਚ (ਅਕਤੂਬਰ ਤੋਂ ਨਵੰਬਰ) ਜੀ.ਐੱਸ.ਟੀ. ਕੁਲੈਕਸ਼ਨ 'ਚ ਵਾਧਾ ਦਰਜ ਕੀਤਾ ਗਿਆ ਹੈ।