ਸਰਕਾਰ ਹਿੰਦੁਸਤਾਨ ਏਅਰੋਨਾਟਿਕਸ ’ਚ ਵੇਚਣ ਜਾ ਰਹੀ 3.5 ਫ਼ੀਸਦੀ ਹਿੱਸੇਦਾਰੀ, 2450 ਰੁਪਏ ਤੈਅ ਕੀਤਾ ਫਲੋਰ ਪ੍ਰਾਈਸ
Thursday, Mar 23, 2023 - 10:13 AM (IST)
ਨਵੀਂ ਦਿੱਲੀ–ਡਿਫੈਂਸ ਸੈਕਟਰ ਦੀ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) 'ਚ ਸਰਕਾਰ ਹਿੱਸੇਦਾਰੀ ਵੇਚਣ ਜਾ ਰਹੀ ਹੈ। ਆਫਰ ਫਾਰ ਸੇਲ (ਓ. ਐੱਫ. ਐੱਸ.) ਰੂਟ ਰਾਹੀਂ ਸਰਕਾਰ ਐੱਚ. ਏ. ਐੱਲ. 'ਚ 3.5 ਫ਼ੀਸਦੀ ਹਿੱਸੇਦਾਰੀ ਨਿਵੇਸ਼ ਕਰਨ ਜਾ ਰਹੀ ਹੈ। 2450 ਰੁਪਏ ਪ੍ਰਤੀ ਸ਼ੇਅਰ ਇਸ ਵਿਕਰੀ ਲਈ ਫਲੋਰ ਪ੍ਰਾਈਸ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
ਸਟਾਕ ਐਕਸਚੇਂਜ ਕੋਲ ਰੈਗੂਲੇਟਰੀ ਫਾਈਲਿੰਗ ’ਚ ਕੰਪਨੀ ਨੇ ਕਿਹਾ ਕਿ 23 ਮਾਰਚ ਨੂੰ ਸਰਕਾਰ 10 ਰੁਪਏ ਦੇ ਫੇਸ ਵੈਲਿਊ ਵਾਲੇ 58,51,782 ਸ਼ੇਅਰਾਂ ਜਾਂ 1.75 ਫ਼ੀਸਦੀ ਹਿੱਸੇਦਾਰੀ ਸਿਰਫ਼ ਗੈਰ-ਰਿਟੇਲ ਨਿਵੇਸ਼ਕਾਂ ਨੂੰ ਅਤੇ 24 ਮਾਰਚ 2023 ਨੂੰ ਰਿਟੇਲ ਨਿਵੇਸ਼ਕਾਂ ਅਤੇ ਗੈਰ-ਰਿਟੇਲ ਨਿਵੇਸ਼ਕਾਂ ਜੋ ਆਪਣੇ ਅਨਅਲਾਟੇਡ ਬਿਡਸ ਨੂੰ ਕੈਰੀ ਫਾਰਵਰਡ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ 1.75 ਫ਼ੀਸਦੀ ਹਿੱਸੇਦਾਰੀ ਜਾਂ 58,51,781 ਸ਼ੇਅਰ ਵੇਚੇਗੀ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਮੁਦਰਾਸਫੀਤੀ ਵਧ ਕੇ 10.4 ਫ਼ੀਸਦੀ 'ਤੇ ਪਹੁੰਚੀ
ਸਰਕਾਰ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦਾ ਸ਼ੇਅਰ ਬੁੱਧਵਾਰ ਦੇ ਸ਼ੇਅਰ ਬਾਜ਼ਾਰ ’ਚ ਬੰਦ ਭਾਅ ਤੋਂ 6.66 ਫ਼ੀਸਦੀ ਦੀ ਛੋਟ ’ਤੇ ਵੇਚ ਰਹੀ ਹੈ। ਅੱਜ ਐੱਚ. ਏ. ਐੱਲ. ਦਾ ਸ਼ੇਅਰ 1.16 ਫ਼ੀਸਦੀ ਦੀ ਗਿਰਾਵਟ ਨਾਲ 2625 ਰੁਪਏ ’ਤੇ ਬੰਦ ਹੋਇਆ ਹੈ। ਇਕ ਸਾਲ ’ਚ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੇ ਸ਼ੇਅਰ ਨੇ ਨਿਵੇਸ਼ਕਾਂ ਨੂੰ ਮਲਟੀਬੈਗਰ ਰਿਟਰਨ ਦਿੱਤਾ ਹੈ। ਇਕ ਸਾਲ ’ਚ ਸ਼ੇਅਰ ਨੇ 85 ਫ਼ੀਸਦੀ ਅਤੇ 2 ਸਾਲਾਂ ’ਚ 153 ਫ਼ੀਸਦੀ ਅਤੇ 3 ਸਾਲਾਂ ’ਚ 360 ਫ਼ੀਸਦੀ ਦਾ ਰਿਟਰਨ ਦਿੱਤਾ ਹੈ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
23 ਮਾਰਚ ਨੂੰ ਗੈਰ-ਰਿਟੇਲ ਨਿਵੇਸ਼ਕ ਸ਼ੇਅਰ ਲਈ ਅਰਜ਼ੀ ਦਾਖ਼ਲ ਕਰ ਸਕਣਗੇ ਅਤੇ 24 ਮਾਰਚ ਨੂੰ ਰਿਟੇਲ ਨਿਵੇਸ਼ਕ ਅਰਜ਼ੀ ਦਾਖਲ ਕਰ ਸਕਦੇ ਹਨ। ਆਫਰ ਸਾਈਜ਼ ਦਾ 10 ਫ਼ੀਸਦੀ ਰਿਟੇਲ ਨਿਵੇਸ਼ਕਾਂ ਲਈ ਰਿਜ਼ਰਵ ਰੱਖਿਆ ਗਿਆ ਹੈ। ਫਲੋਰ ਪ੍ਰਾਈਸ ਦੇ ਹਿਸਾਬ ਨਾਲ ਸਟਾਕ ਐਕਸਚੇਂਜ ਰਿਟੇਲ ਕੈਟਾਗਰੀ ਨੂੰ ਸ਼ੇਅਰ ਅਲਾਟ ਕੀਤੇ ਜਾਣ ਦੀ ਗਿਣਤੀ ’ਤੇ ਫ਼ੈਸਲਾ ਲੈਣਗੇ। ਐੱਚ. ਏ. ਐੱਲ. ਦੇ ਸ਼ੇਅਰ ਵੇਚਣ ’ਤੇ ਇਸ ਵਾਰ ਸਰਕਾਰ ਰਿਟੇਲ ਨਿਵੇਸ਼ਕਾਂ ਨੂੰ ਕੋਈ ਛੋਟ ਨਹੀਂ ਦੇਣ ਜਾ ਰਹੀ ਹੈ। ਆਫਰ ਸਾਈਜ਼ ਦਾ 5 ਫ਼ੀਸਦੀ ਕਰਮਚਾਰੀਆਂ ਲਈ ਰਿਜ਼ਰਵ ਰੱਖਿਆ ਗਿਆ ਹੈ। ਕਰਮਚਾਰੀ 2 ਲੱਖ ਰੁਪਏ ਤੱਕ ਦੇ ਸ਼ੇਅਰ ਲਈ ਅਰਜ਼ੀ ਦਾਖ਼ਲ ਕਰ ਸਕਦੇ ਹਨ।
ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।