ਸਰਕਾਰ ਨੇ ‘ਗਿਗ’ ਅਤੇ ‘ਪਲੇਟਫਾਰਮ’ ਕਾਮਿਆਂ ਲਈ ਰਾਸ਼ਟਰੀ ਸਮਾਜਿਕ ਸੁਰੱਖਿਆ ਬੋਰਡ ਕੀਤਾ ਨੋਟੀਫਾਈ
Saturday, Oct 31, 2026 - 02:51 PM (IST)
ਬਿਜ਼ਨੈੱਸ ਡੈਸਕ - ਸਰਕਾਰ ਨੇ ਗੈਰ-ਸੰਗਠਿਤ ਕਰਮਚਾਰੀਆਂ ਅਤੇ ‘ਗਿਗ’ ਅਤੇ ‘ਪਲੇਟਫਾਰਮ’ ਕਾਮਿਆਂ ਲਈ ਰਾਸ਼ਟਰੀ ਸਮਾਜਿਕ ਸੁਰੱਖਿਆ ਬੋਰਡ ਨੂੰ ਨੋਟੀਫਾਈ ਕੀਤਾ ਹੈ। ਇਹ ਬੋਰਡ ਸਮਾਜਿਕ ਸੁਰੱਖਿਆ ਦੇ ਪਾੜੇ ਨੂੰ ਪੂਰਨ ਲਈ ਟੀਚਾਗਤ ਭਲਾਈ ਸਕੀਮਾਂ ਤਿਆਰ ਕਰੇਗਾ, ਉਨ੍ਹਾਂ ਦੀ ਨਿਗਰਾਨੀ ਕਰੇਗਾ ਅਤੇ ਹੋਰ ਸਿਫਾਰਸ਼ਾਂ ਕਰੇਗਾ। ‘ਗਿਗ’ ਕਾਮੇ ਉਹ ਹੁੰਦੇ ਹਨ, ਜੋ ਰਵਾਇਤੀ ਮਾਲਕ-ਕਰਮਚਾਰੀ ਸਬੰਧਾਂ ਤੋਂ ਬਾਹਰ ਕਿਸੇ ਕੰਮ ਜਾਂ ਕਾਰਜ ਵਿਵਸਥਾ ’ਚ ਹਿੱਸਾ ਲੈਂਦੇ ਹਨ ਅਤੇ ਉਸ ਤੋਂ ਕਮਾਈ ਕਰਦੇ ਹਨ। ‘ਪਲੇਟਫਾਰਮ’ ਕਾਮੇ ਆਨਲਾਈਨ ਮੰਚਾਂ ਦੇ ਮਾਧਿਅਮ ਨਾਲ ਜਾਂ ਉਨ੍ਹਾਂ ਦੇ ਨਾਲ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ, ਕੈਬਨਿਟ ਨੇ DA 'ਚ ਭਾਰੀ ਵਾਧੇ ਦੀ ਦਿੱਤੀ ਮਨਜ਼ੂਰੀ
ਇਹ ਵੀ ਪੜ੍ਹੋ : ਰਾਜੇਸ਼ ਖੰਨਾ ਦੀ ਜਾਇਦਾਦ 'ਚ ਹਿੱਸਾ ਮੰਗ ਰਹੀ ਅਨੀਤਾ ਅਡਵਾਨੀ ਨੂੰ SC ਤੋਂ ਝਟਕਾ, ਜਾਣੋ ਪੂਰਾ ਮਾਮਲਾ
ਕਿਰਤ ਅਤੇ ਰੋਜ਼ਗਾਰ ਮੰਤਰਾਲਾ ਦੇ ਬਿਆਨ ਅਨੁਸਾਰ, ਭਾਰਤ ਦੇ ਵਿਸ਼ਾਲ ਗੈਰ-ਰਸਮੀ ਕਿਰਤਬਲ ਲਈ ਵਿਆਪਕ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ’ਚ ਕਦਮ ਚੁੱਕਦੇ ਹੋਏ ਮੰਤਰਾਲਾ ਨੇ ਗੈਰ-ਸੰਗਠਿਤ ਕਰਮਚਾਰੀਆਂ ਅਤੇ ‘ਗਿਗ’ ਤੇ ‘ਪਲੇਟਫਾਰਮ’ ਕਾਮਿਆਂ ਲਈ ਰਾਸ਼ਟਰੀ ਸਮਾਜਿਕ ਸੁਰੱਖਿਆ ਬੋਰਡ ਦੇ ਗਠਨ ਨੂੰ ਨੋਟੀਫਾਈ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਕੋਡ ਦੇ ਕਾਨੂੰਨੀ ਢਾਂਚੇ ਹੇਠ ਸਥਾਪਤ ਇਹ ਬੋਰਡ ਡਿਜੀਟਲ ‘ਗਿਗ’ ਅਤੇ ‘ਪਲੇਟਫਾਰਮ’ ਪੇਸ਼ੇਵਰਾਂ ਨੂੰ ਭਾਰਤ ਦੀ ਰਸਮੀ ਭਲਾਈ ਵਿਵਸਥਾ ’ਚ ਸ਼ਾਮਲ ਕਰਨ ਦੀ ਦਿਸ਼ਾ ’ਚ ਇਕ ਇਤਿਹਾਸਕ ਬਦਲਾਅ ਹੈ।
ਇਹ ਵੀ ਪੜ੍ਹੋ : 16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ
ਇਹ ਵੀ ਪੜ੍ਹੋ : ਕੀ ਬਾਜ਼ਾਰ 'ਚ ਫਿਰ ਆਵੇਗਾ 1000 ਰੁਪਏ ਦਾ ਨੋਟ? ਮੰਦਿਰ ਦੀ ਤਸਵੀਰ ਵਾਲੇ ਨੋਟ 'ਤੇ ਆਇਆ ਵੱਡਾ ਅਪਡੇਟ
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ ! PNB 'ਚ ਬਾਹਰੀ ਲੋਕ ਸੰਭਾਲ ਰਹੇ ਸਨ ਬੈਂਕ ਦਾ ਕੰਮਕਾਜ, ਕਈ ਸ਼ਾਖਾਵਾਂ ਦੇ Branch head ਸਸਪੈਂਡ
ਇਹ ਵੀ ਪੜ੍ਹੋ : Train 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਸਮੇਂ ਮੋਬਾਈਲ ਚਾਰਜਿੰਗ 'ਤੇ ਲੱਗ ਗਿਆ ਬੈਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
