ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਪੌਂ ਬਾਰਾਂ, 5 ਦਿਨ ਹੋਵੇਗਾ ਕੰਮ, ਪੇਡ ਲੀਵ ਸਮੇਤ ਮਿਲਣਗੀਆਂ ਇਹ ਸਹੂਲਤਾਂ

Sunday, Mar 10, 2024 - 01:59 PM (IST)

ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਪੌਂ ਬਾਰਾਂ, 5 ਦਿਨ ਹੋਵੇਗਾ ਕੰਮ, ਪੇਡ ਲੀਵ ਸਮੇਤ ਮਿਲਣਗੀਆਂ ਇਹ ਸਹੂਲਤਾਂ

ਨਵੀਂ ਦਿੱਲੀ (ਇੰਟ.) - ਲੋਕ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਇੰਝ ਲੱਗ ਰਿਹਾ ਹੈ ਜਿਵੇਂ ਹਰ ਕਿਸੇ ਦੀ ਮੁਰਾਦ ਪੂਰੀ ਹੋ ਰਹੀ ਹੈ। ਇਸ ਵਾਰ ਖੁਸ਼ਖਬਰੀ ਆਈ ਹੈ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ। ਛੇਤੀ ਹੀ ਉਨ੍ਹਾਂ ਦੀ ਤਨਖਾਹ 17 ਫੀਸਦੀ ਸਾਲਾਨਾ ਦੇ ਹਿਸਾਬ ਨਾਲ ਵਧ ਸਕਦੀ ਹੈ। ਉਨ੍ਹਾਂ ਦੀ ਇਹ ਤਨਖਾਹ ਨਵੰਬਰ 2022 ਤੋਂ ਵਧੇਗੀ। ਉੱਥੇ ਹੀ, ਦੇਸ਼ ਦੀਆਂ ਕਾਰਪੋਰੇਟ ਕੰਪਨੀਆਂ ਵਾਂਗ ਬੈਂਕ ਕਰਮਚਾਰੀਆਂ ਲਈ ਵੀ ‘ਹਫ਼ਤੇ ’ਚ 5 ਦਿਨ ਕੰਮ’ (5 ਵਰਕਿੰਗ ਡੇਅ) ਦੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :    ਕ੍ਰੈਡਿਟ ਕਾਰਡ ਨਾਲ ਖ਼ਰੀਦੋ ਨਵੀਂ ਚਮਕਦੀ ਕਾਰ, ਇੰਝ ਕਰ ਸਕਦੇ ਹੋ ਹਜ਼ਾਰਾਂ ਦੀ ਬਚਤ

ਇਸ ਫੈਸਲੇ ਨਾਲ ਸਰਕਾਰੀ ਬੈਂਕਾਂ ਦੇ ਲੱਗਭਗ 8 ਲੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ ਅਤੇ ਹਫਤੇ ’ਚ ਇਕ ਦਿਨ ਵਾਧੂ ਛੁੱਟੀ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਕਿਉਂਕਿ ਉਨ੍ਹਾਂ ਦੀ ਤਨਖਾਹ ਨਵੰਬਰ 2022 ਤੋਂ ਵਧਣੀ ਹੈ, ਇਸ ਲਈ ਇਨ੍ਹਾਂ ਕਰਮਚਾਰੀਆਂ ਨੂੰ ਜਬਰਦਸਤ ਏਰੀਅਰ ਮਿਲਣ ਦੀ ਉਮੀਦ ਹੈ।

ਬੈਂਕਾਂ ਅਤੇ ਕਰਮਚਾਰੀਆਂ ਵਿਚਾਲੇ ਬਣੀ ਸਹਿਮਤੀ

ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ. ਬੀ. ਏ.) ਅਤੇ ਬੈਂਕ ਕਰਮਚਾਰੀ ਸੰਗਠਨਾਂ ਵਿਚਾਲੇ ਸਾਲਾਨਾ 17 ਫੀਸਦੀ ਤਨਖਾਹ ਵਾਧੇ ’ਤੇ ਸਹਿਮਤੀ ਬਣ ਗਈ। ਇਸ ਨਾਲ ਸਰਕਾਰੀ ਬੈਂਕਾਂ ’ਤੇ ਹਰ ਸਾਲ ਲੱਗਭਗ 8,285 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਬੈਂਕਾਂ ਦੇ ਸੰਗਠਨ ਆਈ. ਬੀ. ਏ. ਦੀ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੰਗਠਨਾਂ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਇਹ ਸਹਿਮਤੀ ਬਣੀ ਹੈ। ਉੱਥੇ ਹੀ, ਆਈ. ਬੀ. ਏ. ਅੱਗੇ ਸੰਗਠਨਾਂ ਨਾਲ ਹੋਰ ਗੱਲਬਾਤ ਕਰ ਕੇ ਸਾਲਾਨਾ ਤਨਖਾਹ ਨੂੰ ਸੋਧ ਸਕਦੀ ਹੈ।

ਇਹ ਵੀ ਪੜ੍ਹੋ :     ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ

ਹੁਣ ਹਰ ਸ਼ਨੀਵਾਰ ਬੰਦ ਰਹਿਣਗੇ ਸਰਕਾਰੀ ਬੈਂਕ

ਇਸ ਦਰਮਿਆਨ ਆਲ ਇੰਡੀਆ ਬੈਂਕ ਆਫਿਸਰਜ਼ ਕਨਫੈੱਡਰੇਸ਼ਨ ਨੇ ਸਰਕਾਰੀ ਬੈਂਕਾਂ ’ਚ ਹਰ ਸ਼ਨੀਵਾਰ ਦੀ ਛੁੱਟੀ ਨੂੰ ਮਨਜ਼ੂਰੀ ਦੇਣ ’ਤੇ ਸਹਿਮਤੀ ਪ੍ਰਗਟਾਈ ਹੈ। ਫਿਲਹਾਲ ਦੇਸ਼ ’ਚ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ। ਇਹ ਫੈਸਲਾ ਲਾਗੂ ਹੋਣ ਤੋਂ ਬਾਅਦ ਬੈਂਕਾਂ ’ਚ 5 ਵਰਕਿੰਗ ਡੇਅ ਦਾ ਕਲਚਰ ਆਵੇਗਾ। ਹਾਲਾਂਕਿ, ਇਸ ਕਾਰਨ ਕੀ ਬੈਂਕਾਂ ’ਚ ਕੰਮ ਦੇ ਘੰਟੇ ਵਧਣਗੇ ਜਾਂ ਨਹੀਂ, ਇਸ ਬਾਰੇ ਆਖਰੀ ਫੈਸਲਾ ਸਰਕਾਰ ਦੇ ਇਨ੍ਹਾਂ ਮਤਿਆਂ ਨੂੰ ਸਵੀਕਾਰ ਕਰਨ ਅਤੇ ਨਿਯਮਾਂ ਨੂੰ ਨੋਟੀਫਾਈ ਕਰਨ ਤੋਂ ਬਾਅਦ ਹੋ ਸਕੇਗਾ।

ਔਰਤਾਂ ਨੂੰ ਮਿਲੇਗੀ ਐਕਸਟ੍ਰਾ ਸਿਕ ਲੀਵ

ਬੈਂਕ ਅਧਿਕਾਰੀਆਂ ਦੇ ਸੰਗਠਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਰਮਚਾਰੀਆਂ ਦੀ ਨਵੀਂ ਤਨਖ਼ਾਹ ਦੀ ਗਣਨਾ 8088 ਅੰਕਾਂ ਦੇ ਮਹਿੰਗਾਈ ਭੱਤੇ (ਡੀ. ਏ.) ਅਤੇ ਇਸ ’ਤੇ ਵਾਧੂ ਬੋਝ ਨੂੰ ਮਿਲਾ ਕੇ ਕੀਤੀ ਗਈ ਹੈ। ਨਵੇਂ ਤਨਖਾਹ ਸਮਝੌਤੇ ਤਹਿਤ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਮੈਡੀਕਲ ਸਰਟੀਫਿਕੇਟ ਦਿੱਤੇ ਬਿਨਾਂ ਵੀ ਹਰ ਮਹੀਨੇ ਇਕ ਦਿਨ ਦੀ ‘ਸਿਕ ਲੀਵ’ ਲੈਣ ਦੀ ਇਜਾਜ਼ਤ ਹੋਵੇਗੀ।

ਪੇਡ ਲੀਵ ਨੂੰ ਲੈ ਕੇ ਆਇਆ ਵੱਡਾ ਫੈਸਲਾ

ਮੀਟਿੰਗ ’ਚ ਹੋਏ ਫੈਸਲਿਆਂ ਅਨੁਸਾਰ ਬੈਂਕ ਕਰਮਚਾਰੀਆਂ ਨੂੰ ਆਪਣੀ ਪੇਡ ਲੀਵ ਜਮ੍ਹਾ ਕਰਨ ਦਾ ਅਧਿਕਾਰ ਮਿਲੇਗਾ। ਇਸ ਦੀ ਵਰਤੋਂ ਉਹ ਸੇਵਾ-ਮੁਕਤੀ ਦੇ ਸਮੇਂ ਜਾਂ ਦਫਤਰ ’ਚ ਕੰਮ ਕਰਨ ਦੌਰਾਨ ਮੌਤ ਹੋ ਜਾਣ ਦੀ ਸਥਿਤੀ ’ਚ ਅਗਲੇ 255 ਦਿਨਾਂ ਲਈ (ਤਨਖਾਹ ਦੇ ਰੂਪ ’ਚ) ਕੀਤੀ ਜਾ ਸਕੇਗੀ। ਆਈ. ਬੀ .ਏ. ਦੇ ਸੀ. ਈ. ਓ ਸੁਨੀਲ ਮਹਿਤਾ ਨੇ ‘ਐਕਸ’ ’ਤੇ ਲਿਖਿਆ ਹੈ ਕਿ ਇਹ ਬੈਂਕਿੰਗ ਸੈਕਟਰ ਲਈ ਇਹ ਇਕ ਮੀਲ ਦੇ ਪੱਥਰ ਵਾਲਾ ਫੈਸਲਾ ਹੈ।

ਇਹ ਵੀ ਪੜ੍ਹੋ :     13 ਦਿਨਾਂ 'ਚ 2950 ਰੁਪਏ ਵਧੀ ਸੋਨੇ ਦੀ ਕੀਮਤ, ਜਾਣੋ ਕਿਉਂ ਵਧ ਰਹੇ ਕੀਮਤੀ ਧਾਤੂ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News