ਸਰਕਾਰ ਦੇਸ਼ ਦੇ ਵਿਕਾਸ ਲਈ ''ਨੋਟਬੰਦੀ ਵਰਗੇ ਫੈਸਲੇ'' ਲੈਂਦੀ ਰਹੇਗੀ : ਜੇਤਲੀ

Wednesday, Oct 25, 2017 - 08:04 PM (IST)

ਸਰਕਾਰ ਦੇਸ਼ ਦੇ ਵਿਕਾਸ ਲਈ ''ਨੋਟਬੰਦੀ ਵਰਗੇ ਫੈਸਲੇ'' ਲੈਂਦੀ ਰਹੇਗੀ : ਜੇਤਲੀ

ਨਵੀਂ ਦਿੱਲੀ— 8 ਨਵੰਬਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਨੋਟਬੰਦੀ ਲਾਗੂ ਕੀਤੀ ਸੀ। ਜਿਸ ਦਾ ਇਕ ਸਾਲ ਪੂਰਾ ਹੋਣ 'ਤੇ ਕੇਂਦਰ ਦੀ ਸਰਕਾਰ ਵਰ੍ਹੇਗੰਢ ਮਨਾਉਣ 'ਤੇ ਵਿਚਾਰ ਕਰ ਰਹੀ ਹੈ। ਉੱਥੇ ਹੀ ਨੋਟਬੰਦੀ 'ਤੇ ਵਿਰੋਧ ਕਾਲਾ ਦਿਵਸ ਮਨਾਉਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਨੋਟਬੰਦੀ ਲਾਗੂ ਹੋਣ ਦੇ ਇਕ ਸਾਲ ਪੂਰੇ ਹੋਣ ਦੇ ਮੌਕੇ 'ਤੇ ਕੇਂਦਰ ਦੀ ਮੋਦੀ ਸਰਕਾਰ ਨੇ ਵਰ੍ਹੇਗੰਢ ਮਨਾਉਣ ਦਾ ਐਲਾਨ ਕੀਤਾ ਹੈ। ਉੱਥੇ ਹੀ ਮੰਗਲਵਾਰ ਨੂੰ ਹੀ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਨੋਟਬੰਦੀ ਦੇ ਨਾਂ 'ਤੇ ਰਾਜਨੀਤਿਕ ਘਮਾਸਾਨ ਦੇਖਣ ਨੂੰ ਮਿਲੇਗਾ।
ਜਿੱਥੇ ਇਕ ਪਾਸੇ ਵਿਰੋਧੀ ਪੱਖ ਇਸ ਨੂੰ ਕਾਲਾ ਦਿਵਸ ਮਨਾਵੇਗਾ, ਉੱਥੇ ਹੀ ਸਰਕਾਰ ਅਤੇ ਬੀ. ਜੇ. ਪੀ. ਨੇ ਨੋਟਬੰਦੀ ਦੀ ਸਫਲਤਾ ਦਾ ਜ਼ਸ਼ਨ ਮਨਾਵੇਗੀ। ਬੁੱਧਵਾਰ ਨੂੰ ਇਕ ਕਾਰਜਕਾਲ 'ਚ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟਬੰਦੀ ਦੇ ਇਕ ਸਾਲ ਪੂਰੇ ਹੋਣ 'ਤੇ ਸਰਕਾਰ ਇਸ ਦਾ ਜ਼ਸ਼ਨ ਮਨਾਵੇਗੀ।
ਇਸ ਦੇ ਨਾਲ ਹੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਵਿਕਾਸ ਅਤੇ ਹਿੱਤ ਦੇ ਲਈ ਇਸ ਤਰ੍ਹਾਂ ਦੇ ਹੀ ਵੱਡੇ ਕਦਮ ਚੁੱਕਦੀ ਰਹੇਗੀ। ਜੇਤਲੀ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਸਰਕਾਰ ਕਾਲਾ ਧਨ ਰੱਖਣ ਵਾਲਿਆਂ ਦੇ ਖਿਲਾਫ ਲਗਾਤਾਰ ਸਖਤ ਕਦਮ ਚੁੱਕੇਗੀ।


Related News