ਅਕਤੂਬਰ ''ਚ ਸਰਕਾਰੀ ਬੈਂਕਾਂ ਨੇ ਵੰਡਿਆ ਰਿਕਾਰਡ ਕਰਜ਼, 374 ਜ਼ਿਲਿਆਂ ''ਚ ਲੱਗੇ ਸਨ ਲੋਨ ਕੈਂਪ

11/22/2019 2:13:46 PM

ਨਵੀਂ ਦਿੱਲੀ—ਖਪਤ ਵਧਾਉਣ ਅਤੇ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਅਕਤੂਬਰ ਮਹੀਨੇ 'ਚ ਪੂਰੇ ਦੇਸ਼ 'ਚ ਲਗਾਏ ਗਏ ਵਿਸ਼ੇਸ਼ ਲੋਨ ਕੈਂਪਾਂ 'ਚ ਜਨਤਕ ਖੇਤਰ ਦੇ ਬੈਂਕਾਂ ਨੇ 2.5 ਲੱਖ ਕਰੋੜ ਰੁਪਏ ਦੇ ਲੋਨ ਵੰਡੇ ਹਨ। ਵੀਰਵਾਰ ਨੂੰ ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

PunjabKesari
374 ਜ਼ਿਲਿਆਂ 'ਚ ਲਗਾਏ ਗਏ ਵਿਸ਼ੇਸ਼ ਲੋਨ ਕੈਂਪ
ਵਿੱਤ ਮੰਤਰਾਲੇ ਦੇ ਵਿੱਤ ਸੇਵਾਵਾਂ ਵਿਭਾਗ ਦੇ ਮੁਤਾਬਕ ਸਰਕਾਰੀ ਬੈਂਕਾਂ ਨੇ ਅਕਤੂਬਰ ਦੌਰਾਨ 2,52,589 ਕਰੋੜ ਰੁਪਏ ਦੇ ਲੋਨ ਵੰਡੇ ਹਨ। ਕਰੀਬ 1,05,599 ਕਰੋੜ ਰਪਏ ਦੇ ਨਵੇਂ ਟਰਮ ਲੋਨ ਦਿੱਤੇ ਗਏ, ਜਦੋਂਕਿ 46,800 ਕਰੋੜ ਰੁਪਏ ਨਵੇਂ ਵਰਕਿੰਗ ਕੈਪੀਟਲ ਲੋਨ ਦਿੱਤੇ ਗਏ। ਵਿੱਤ ਵਿਭਾਗ ਨੇ ਕਿਹਾ ਕੁੱਲ ਲੋਨ ਵੰਡ 'ਚ 60 ਫੀਸਦੀ ਹਿੱਸੇਦਾਰੀ ਨਿਊ ਟਰਮ ਲੋਨ ਦੀ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਵਿੱਤ ਮੰਤਰੀ ਦੇ ਕਾਲ ਦੇ ਬਾਅਦ ਸਰਕਾਰੀ ਬੈਂਕਾਂ ਅਤੇ ਐੱਨ.ਬੀ.ਐੱਫ.ਸੀ. ਦੀ ਮਦਦ ਨਾਲ ਪਹਿਲੇ ਪੜ੍ਹਾਅ 'ਚ 1 ਤੋਂ 9 ਅਕਤੂਬਰ ਤੱਕ 226 ਜ਼ਿਲਿਆਂ 'ਚ ਅਤੇ ਦੂਜੇ ਪੜ੍ਹਾਅ 'ਚ 21 ਤੋਂ 25 ਅਕਤੂਬਰ ਤੱਕ 148 ਜ਼ਿਲਿਆ 'ਚ ਵਿਸ਼ੇਸ਼ ਕੈਂਪ ਜਾਂ ਲੋਨ ਮੇਲਾਂ ਦਾ ਆਯੋਜਨ ਕੀਤਾ ਗਿਆ ਸੀ।

PunjabKesari
ਬੈਂਕਾਂ ਦੇ ਕੋਲ ਕਾਫੀ ਪੂੰਜੀ
ਵਿੱਤ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਬੈਂਕਾਂ ਦੇ ਕੋਲ ਕਾਫੀ ਮਾਤਰਾ 'ਚ ਪੂੰਜੀ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀਆਂ ਕ੍ਰੈਡਿਟ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਸਮਰਥ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੋ ਸਾਲਾਂ ਦੇ ਸਤਤ ਕੋਸ਼ਿਸ਼ਾਂ ਦੀ ਬਦੌਲਤ ਜਨਤਕ ਖੇਤਰ ਦੇ ਬੈਂਕ ਬਦਲਾਅ ਦੀ ਕਹਾਣੀ ਲਿਖਣ ਲਈ ਤਿਆਰ ਹੋਏ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਅਕਤੂਬਰ 2019 'ਚ ਐੱਨ.ਬੀ.ਐੱਫ.ਸੀ. ਨੂੰ 19,627.26 ਕਰੋੜ ਰੁਪਏ ਦਾ ਕ੍ਰੈਡਿਟ ਦਿੱਤਾ ਹੈ। ਵਿੱਤ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ 'ਚ 1.22 ਲੱਖ ਰੁਪਏ ਦਾ ਲੋਨ ਕਾਰਪੋਰੇਟ ਨੂੰ ਦਿੱਤਾ ਗਿਆ। ਇਸ ਦੇ ਬਾਅਦ ਖੇਤੀਬਾੜੀ ਖੇਤਰ ਨੂੰ 40,504 ਕਰੋੜ ਰੁਪਏ ਅਤੇ ਐੱਮ.ਐੱਸ.ਐੱਮ.ਈ. ਨੂੰ 37210 ਕਰੋੜ ਰੁਪਏ ਦਾ ਲੋਨ ਦਿੱਤਾ ਗਿਆ ਹੈ। 12,166 ਕਰੋੜ ਰੁਪਏ ਦੇ ਹੋਮ ਲੋਨ ਅਤੇ 7,058 ਕਰੋੜ ਦੇ ਆਟੋ ਲੋਨ ਵੰਡੇ ਗਏ।

PunjabKesari


Aarti dhillon

Content Editor

Related News