​​​​​​​2,434 ਕਰੋੜ ਦੇ ਡਿਫਾਲਟ ਪਿੱਛੋਂ ਨਿਸ਼ਾਨੇ ’ਤੇ ਦੇਸ਼ ਦਾ ਤੀਜਾ ਵੱਡਾ ਸਰਕਾਰੀ ਬੈਂਕ, ਦੇਖੋ ਘਪਲਿਆਂ ਦੀ ਸੂਚੀ

Wednesday, Dec 31, 2025 - 01:00 PM (IST)

​​​​​​​2,434 ਕਰੋੜ ਦੇ ਡਿਫਾਲਟ ਪਿੱਛੋਂ ਨਿਸ਼ਾਨੇ ’ਤੇ ਦੇਸ਼ ਦਾ ਤੀਜਾ ਵੱਡਾ ਸਰਕਾਰੀ ਬੈਂਕ, ਦੇਖੋ ਘਪਲਿਆਂ ਦੀ ਸੂਚੀ

ਨਵੀਂ ਦਿੱਲੀ – ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵੱਲੋਂ ਸ਼੍ਰੇਯ ਗਰੁੱਪ ਨੂੰ ਦਿੱਤੇ ਗਏ 2,434 ਕਰੋੜ ਰੁਪਏ ਦੇ ਕਰਜ਼ੇ ’ਚ ਡਿਫਾਲਟ ਹੋਣ ਤੋਂ ਬਾਅਦ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਨਿਵੇਸ਼ਕਾਂ ਦੇ ਨਿਸ਼ਾਨੇ ’ਤੇ ਹੈ ਅਤੇ ਸੋਸ਼ਲ ਮੀਡੀਆ ’ਤੇ ਪੰਜਾਬ ਨੈਸ਼ਨਲ ਬੈਂਕ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਵੱਡੇ ਸਵਾਲ ਉੱਠ ਰਹੇ ਹਨ। ਇਸ ਦੇ ਨਾਲ ਹੀ ਨਿਵੇਸ਼ਕ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਕੋਲ ਬੈਂਕਾਂ ਲਈ ਸਖਤ ਨਿਗਰਾਨੀ ਪ੍ਰਣਾਲੀ ਦੀ ਮੰਗ ਕਰ ਰਹੇ ਹਨ। ਬੈਂਕ ਨੇ ਸ਼੍ਰੇਯ ਇਨਫ੍ਰਾਸਟ੍ਰਕਚਰ ਫਾਇਨਾਂਸ ਨੂੰ 1193.06 ਕਰੋੜ ਰੁਪਏ ਅਤੇ ਸ਼੍ਰੇਯ ਇਕਵਿਪਮੈਂਟ ਫਾਇਨਾਂਸ ਨੂੰ 1240.94 ਕਰੋੜ ਰੁਪਏ ਦਾ ਲੋਨ ਦਿੱਤਾ ਸੀ ਅਤੇ ਸ਼੍ਰੇਯ ਗਰੁੱਪ ਨੇ ਇਸ ਕਰਜ਼ੇ ’ਚ ਡਿਫਾਲਟ ਕਰ ਦਿੱਤਾ। ਪੰਜਾਬ ਨੈਸ਼ਨਲ ਬੈਂਕ ’ਚ ਲਗਾਤਾਰ ਹੋ ਰਹੇ ਲੋਨ ਡਿਫਾਲਟ ਦੇ ਮਾਮਲਿਆਂ ਤੋਂ ਨਿਵੇਸ਼ਕ ਪ੍ਰੇਸ਼ਾਨ ਹਨ। ਇਕ ਨਿਵੇਸ਼ਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ’ਤੇ ਲਿਖਿਆ ਕਿ ਪੀ. ਐੱਨ. ਬੀ. ’ਚ ਘਪਲਾ ਹੋਣਾ ਹੁਣ ਖਬਰ ਨਹੀਂ, ਸਗੋਂ ਇਕ ਰਵਾਇਤ ਬਣ ਗਈ ਹੈ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਆਮ ਆਦਮੀ ਦੀ ਖੂਨ-ਪਸੀਨੇ ਦੀ ਕਮਾਈ ਕਦੋਂ ਤਕ ਇੰਝ ਹੀ ਬੈਡ ਬੈਂਕ ਦੇ ਹਵਾਲੇ ਹੁੰਦੀ ਰਹੇਗੀ। ਸ਼ੇਅਰ ਮਾਰਕੀਟ ਵਿਚ ਸਰਗਰਮ ਇਕ ਹੋਰ ਨਿਵੇਸ਼ਕ ਨੇ ਆਪਣੇ ‘ਐਕਸ’ ਹੈਂਡਲ ਕੈਪੀਟਲ ਇਨਸਾਈਡ ’ਤੇ ਲਿਖਿਆ ਕਿ ਇਹ ਮਾਮਲਾ ਪੀ. ਐੱਸ. ਯੂ. ਬੈਂਕਾਂ ਦੇ ਨਿਵੇਸ਼ਕਾਂ ’ਤੇ ਅਸਰ ਪਾਵੇਗਾ ਅਤੇ ਇਸ ਨਾਲ ਬੈਂਕਾਂ ਦੇ ਪ੍ਰਬੰਧਨ ਸਬੰਧੀ ਨਿਯਮਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਨੀਰਵ ਮੋਦੀ-ਮੇਹੁਲ ਚੋਕਸੀ ਕਾਂਡ ਨੇ ਹਿਲਾਇਆ ਸੀ ਪੂਰਾ ਭਾਰਤ

ਸਾਲ 2018 ’ਚ ਸਾਹਮਣੇ ਆਇਆ ਨੀਰਵ ਮੋਦੀ ਤੇ ਮੇਹੁਲ ਚੋਕਸੀ ਨਾਲ ਜੁੜਿਆ ਲੱਗਭਗ 13 ਹਜ਼ਾਰ ਕਰੋੜ ਰੁਪਏ ਦਾ ਘਪਲਾ ਅੱਜ ਵੀ ਲੋਕਾਂ ਦੇ ਜ਼ਿਹਨ ਵਿਚ ਤਾਜ਼ਾ ਹੈ। ਲੈਟਰ ਆਫ ਅੰਡਰਟੇਕਿੰਗ (ਐੱਲ. ਓ. ਯੂ.) ਰਾਹੀਂ ਨਿਯਮਾਂ ਨੂੰ ਅਣਡਿੱਠ ਕਰਦੇ ਹੋਏ ਵਿਦੇਸ਼ੀ ਬੈਂਕਾਂ ਤੋਂ ਕਰਜ਼ਾ ਲਿਆ ਗਿਆ ਅਤੇ ਪੀ. ਐੱਨ. ਬੀ. ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਇਸ ਘਪਲੇ ਨੇ ਪੂਰੇ ਦੇਸ਼ ਦੀ ਬੈਂਕਿੰਗ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਜਮ੍ਹਾਕਰਤਾਵਾਂ ਦੇ ਮਨਾਂ ’ਚ ਸਵਾਲ

ਪੀ. ਐੱਨ. ਬੀ. ਕਰੋੜਾਂ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਰਖਵਾਲਾ ਹੈ ਪਰ ਹਰ ਨਵਾਂ ਘਪਲਾ ਆਮ ਲੋਕਾਂ ਦੇ ਭਰੋਸੇ ਨੂੰ ਠੇਸ ਪਹੁੰਚਾਉਂਦਾ ਹੈ। ਲੋਕ ਪੁੱਛ ਰਹੇ ਹਨ ਕਿ ਕੀ ਬੈਂਕਿੰਗ ਸਿਸਟਮ ਸੱਚਮੁੱਚ ਸੁਰੱਖਿਅਤ ਹੈ ਜਾਂ ਫਿਰ ਅਗਲਾ ਘਪਲਾ ਬਸ ਸਮੇਂ ਦੀ ਉਡੀਕ ਕਰ ਰਿਹਾ ਹੈ? ਪੰਜਾਬ ਨੈਸ਼ਨਲ ਬੈਂਕ ਅੱਜ ਵੀ ਦੇਸ਼ ਦਾ ਇਕ ਮਜ਼ਬੂਤ ਜਨਤਕ ਖੇਤਰ ਦਾ ਬੈਂਕ ਹੈ ਪਰ ਉਸ ਦੀ ਸਭ ਤੋਂ ਵੱਡੀ ਪੂੰਜੀ ਭਰੋਸਾ ਹੈ। ਜੇ ਪਿਛਲੇ ਘਪਲਿਆਂ ਤੋਂ ਮਿਲੇ ਸਬਕ ਨੂੰ ਪੂਰੀ ਤਰ੍ਹਾਂ ਲਾਗੂ ਨਾ ਕੀਤਾ ਗਿਆ ਤਾਂ ਇਹ ਭਰੋਸਾ ਵਾਰ-ਵਾਰ ਟੁੱਟਦਾ ਰਹੇਗਾ।

ਪੰਜਾਬ ਨੈਸ਼ਨਲ ਬੈਂਕ : ਘਪਲਿਆਂ ਦੀ ਪੂਰੀ ਟਾਈਮਲਾਈਨ

ਦੇਸ਼ ਦਾ ਪਹਿਲਾ ਵੱਡਾ ਬੈਂਕਿੰਗ-ਸ਼ੇਅਰ ਘਪਲਾ

1992-ਹਰਸ਼ਦ ਮਹਿਤਾ ਸ਼ੇਅਰ ਘਪਲਾ 4,000 ਕਰੋੜ ਰੁਪਏ

ਘਪਲਾ-ਬੈਂਕਾਂ ਦੀਆਂ ਫਰਜ਼ੀ ਬੈਂਕ ਰਸੀਦਾਂ (ਬੀ. ਆਰ.) ਦੀ ਵਰਤੋਂ

ਅਸਰ : ਸ਼ੇਅਰ ਬਾਜ਼ਾਰ ’ਚ ਬਨਾਉਟੀ ਤੇਜ਼ੀ, ਫਿਰ ਭਾਰੀ ਗਿਰਾਵਟ

ਨੁਕਸਾਨ : ਉਸ ਵੇਲੇ ਦੇ ਹਿਸਾਬ ਨਾਲ ਲੱਗਭਗ 4,000 ਰੁਪਏ, ਜੋ ਅੱਜ ਦੀ ਕੀਮਤ ਵਿਚ ਕਈ ਗੁਣਾ ਜ਼ਿਆਦਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਭਾਰਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਬੈਂਕਿੰਗ ਘਪਲਾ

2011–2017 – ਨੀਰਵ ਮੋਦੀ-ਮੇਹੁਲ ਚੋਕਸੀ ਘਪਲਾ

       (13,500 ਕਰੋੜ ਰੁਪਏ+)

ਘਪਲਾ : ਪੀ. ਐੱਨ. ਬੀ. ਦੀ ਮੁੰਬਈ ਬ੍ਰਾਂਚ ਤੋਂ ਫਰਜ਼ੀ ਲੈਟਰ ਆਫ ਅੰਡਰਟੇਕਿੰਗ (ਐੱਲ. ਓ. ਯੂ.) ਜਾਰੀ

ਮੁਲਜ਼ਮ : ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਮੁੱਖ ਮੁਲਜ਼ਮ

ਘਪਲੇ ਦਾ ਖੁਲਾਸਾ : ਫਰਵਰੀ 2018

2018–ਰੋਟੋਮੈਕ ਪੈੱਨ ਘਪਲਾ (3700 ਕਰੋੜ ਰੁਪਏ)

ਮੁਲਜ਼ਮ : ਕਾਰੋਬਾਰੀ ਵਿਕਰਾਂਤ ਭੱਟਾਚਾਰੀਆ

ਘਪਲਾ : ਪੀ. ਐੱਨ. ਬੀ. ਸਮੇਤ 7 ਬੈਂਕਾਂ ਤੋਂ ਲੋਨ ਲੈ ਕੇ ਰਕਮ ਵਿਦੇਸ਼ ਭੇਜੀ

2019 – ਭਿਆਨਕ ਐੱਨ. ਪੀ. ਏ. ਸੰਕਟ

ਇਹ ਵੀ ਪੜ੍ਹੋ :    Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ

ਪੀ. ਐੱਨ. ਬੀ. ਦੇਸ਼ ਦਾ ਸਭ ਤੋਂ ਜ਼ਿਆਦਾ ਘਾਟੇ ’ਚ ਰਹਿਣ ਵਾਲਾ ਬੈਂਕ ਬਣਿਆ

ਹਜ਼ਾਰਾਂ ਕਰੋੜ ਦਾ ਖਰਾਬ ਕਰਜ਼ਾ (ਐੱਨ. ਪੀ. ਏ.)

ਸਰਕਾਰ ਨੇ ਪੂੰਜੀ ਪਾਈ, ਨਿਗਰਾਨੀ ਵਧਾਈ

2020 –ਭੂਸ਼ਣ ਪਾਵਰ ਐਂਡ ਸਟੀਲ ਕੇਸ (ਲੱਗਭਗ 3,800–4,000 ਕਰੋੜ ਰੁਪਏ)

ਕੁੱਲ ਬੈਂਕਿੰਗ ਘਪਲਾ (ਸਾਰੇ ਬੈਂਕਾਂ ਨੂੰ ਮਿਲਾ ਕੇ) : ਲੱਗਭਗ 47,000 ਕਰੋੜ ਰੁਪਏ

ਪੀ. ਐੱਨ. ਬੀ. ਦੀ ਹਿੱਸੇਦਾਰੀ : ਲੱਗਭਗ 3,800 ਤੋਂ 4,000 ਕਰੋੜ ਰੁਪਏ

ਅਸਰ : ਬਾਅਦ ’ਚ ਦਿਵਾਲਾ ਪ੍ਰਕਿਰਿਆ ਤਹਿਤ ਹੱਲ

2018 –ਰੋਟੋਮੈਕ ਪੈੱਨ ਘਪਲਾ (3700 ਕਰੋੜ ਰੁਪਏ)

2022– ਗੀਤਾ ਇੰਜੀਨੀਅਰਿੰਗ ਘਪਲਾ (4700 ਕਰੋੜ ਰੁਪਏ)

ਇਨਫ੍ਰਾਸਟ੍ਰਕਚਰ ਕੰਪਨੀ ’ਤੇ ਲੋਨ ਧੋਖਾਦੇਹੀ ਦਾ ਦੋਸ਼

ਪੀ. ਐੱਨ. ਬੀ. ਦਾ ਪੈਸਾ ਲੱਗਭਗ 1,000 ਕਰੋੜ ਰੁਪਏ

2023–ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀ. ਐੱਲ. ਐੱਫ.) ਦਾ ਪੀ. ਐੱਨ. ਬੀ. ਨਾਲ ਜੁੜਿਆ ਲੋਨ ਘਪਲਾ

ਕੁੱਲ ਬੈਂਕਿੰਗ ਘਪਲਾ (ਸਾਰੇ ਬੈਂਕਾਂ ਨੂੰ ਮਿਲਾ ਕੇ) : ਲੱਗਭਗ 34,600 ਕਰੋੜ ਰੁਪਏ

ਪੀ. ਐੱਨ. ਬੀ. ਦਾ ਐਕਸਪੋਜ਼ਰ : ਲੱਗਭਗ 3,700–4,000 ਕਰੋੜ ਰੁਪਏ

ਪੀ. ਐੱਨ. ਬੀ. ਦੀ ਭੂਮਿਕਾ ਦੀ ਵੀ ਸਮੀਖਿਆ

2024 – 13,000 ਕਰੋੜ ਰੁਪਏ ਦਾ ਕੌਮਾਂਤਰੀ ਡਰੱਗ-ਮਨੀ ਨੈੱਟਵਰਕ

ਡਰੱਗ ਕਾਰਟੇਲ ਨਾਲ ਜੁੜੇ ਪੈਸਿਆਂ ਦੀ ਜਾਂਚ

ਫਾਰਮਾ ਕੰਪਨੀਆਂ ਤੇ ਬੈਂਕਿੰਗ ਚੈਨਲਾਂ ਦੀ ਭੂਮਿਕਾ ’ਤੇ ਸਵਾਲ

ਦੇਸ਼ ਵਿਚ ਸਾਹਮਣੇ ਆਏ ਲੱਗਭਗ 13,000 ਕਰੋੜ ਰੁਪਏ ਦੇ ਕੌਮਾਂਤਰੀ ਡਰੱਗ ਮਨੀ ਨੈੱਟਵਰਕ ਨੇ ਜਾਂਚ ਏਜੰਸੀਆਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਇਸ ਮਾਮਲੇ ਵਿਚ ਦੁਬਈ, ਥਾਈਲੈਂਡ ਤੇ ਦੱਖਣੀ ਅਮਰੀਕਾ ਨਾਲ ਜੁੜੇ ਡਰੱਗ ਕਾਰਟੇਲ, ਭਾਰਤ ਦੀਆਂ ਕੁਝ ਫਾਰਮਾ ਕੰਪਨੀਆਂ ਅਤੇ ਬੈਂਕਿੰਗ ਚੈਨਲਾਂ ਰਾਹੀਂ ਪੈਸੇ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਜਾਂਚ ਦੌਰਾਨ ਪੰਜਾਬ ਨੈਸ਼ਨਲ ਬੈਂਕ ਸਮੇਤ ਕੁਝ ਬੈਂਕਾਂ ਦੇ ਨਾਂ ਸਾਹਮਣੇ ਆਏ ਹਨ।

2025 – ਸ਼੍ਰੇਯ ਗਰੁੱਪ ਲੋਨ ਘਪਲਾ 2,434 ਕਰੋੜ ਰੁਪਏ

ਮੁਲਜ਼ਮ : ਸ਼੍ਰੇਯ ਇਕਵਿਪਮੈਂਟ ਫਾਇਨਾਂਸ ਤੇ ਸ਼੍ਰੇਯ ਇਨਫ੍ਰਾਸਟ੍ਰਕਚਰ ਫਾਇਨਾਂਸ

ਅਸਰ : ਪੀ. ਐੱਨ. ਬੀ. ਨੇ ਆਰ. ਬੀ. ਆਈ. ਨੂੰ ਬੋਰੋਅਰ ਫਰਾਡ ਦੀ ਰਿਪੋਰਟ ਦਿੱਤੀ

ਮਾਮਲਾ ਜਾਂਚ ਏਜੰਸੀਆਂ ਦੇ ਹਵਾਲੇ

ਵਾਰ-ਵਾਰ ਕਿਉਂ ਫਸਦਾ ਰਿਹਾ ਪੀ. ਐੱਨ. ਬੀ.?

ਕਮਜ਼ੋਰ ਅੰਦਰੂਨੀ ਨਿਗਰਾਨੀ

ਵੱਡੇ ਕਾਰਪੋਰੇਟ ਲੋਨ ’ਤੇ ਜ਼ਿਆਦਾ ਨਿਰਭਰਤਾ

ਫਰਜ਼ੀ ਦਸਤਾਵੇਜ਼ ਤੇ ਮਿਲੀਭੁਗਤ

ਤਕਨੀਕ ਤੇ ਆਡਿਟ ਸਿਸਟਮ ਦੀਆਂ ਖਾਮੀਆਂ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News