ਸਰਕਾਰ ਨੇ ਨਵੀਂ EV ਨੀਤੀ ਨੂੰ ਦਿੱਤੀ ਮਨਜ਼ੂਰੀ, ਘੱਟੋ-ਘੱਟ ਨਿਵੇਸ਼ 50 ਕਰੋੜ ਡਾਲਰ ਤੈਅ

03/15/2024 3:42:22 PM

ਬਿਜ਼ਨੈੱਸ ਡੈਸਕ : ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਨਵੀਂ ਇਲੈਕਟ੍ਰਿਕ ਵਹੀਕਲ ਪਾਲਿਸੀ ਦਾ ਐਲਾਨ ਕੀਤਾ ਹੈ। ਇਸ ਨੀਤੀ 'ਤੇ ਟੈਸਲਾ ਸਣੇ ਦੁਨੀਆ ਭਰ ਦੀਆਂ ਪ੍ਰਮੁੱਖ ਈਵੀ ਵਾਹਨ ਬਣਾਉਣ ਵਾਲੀਆਂ ਕੰਪਨੀਆਂ  ਵਲੋਂ ਨਜ਼ਰ ਰੱਖੀ ਜਾ ਰਹੀ ਸੀ। ਨਵੀਂ ਈਵੀ ਨੀਤੀ 'ਚ ਸਭ ਤੋਂ ਜ਼ਿਆਦਾ ਜ਼ੋਰ ਵਿਦੇਸ਼ੀ ਨਿਵੇਸ਼ ਨੂੰ ਭਾਰਤ 'ਚ ਲਿਆਉਣ 'ਤੇ ਰਹੇਗਾ। ਇਸ ਦੇ ਨਾਲ ਹੀ ਭਾਰਤ ਨੂੰ ਈਵੀ ਟੈਕਨਾਲੋਜੀ ਉਤਪਾਦਨ ਵਿੱਚ ਮੋਹਰੀ ਬਣਾਉਣ ਲਈ ਵੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਿੱਚ ਵਿਦੇਸ਼ੀ ਕੰਪਨੀਆਂ ਨੂੰ ਘੱਟੋ-ਘੱਟ 50 ਕਰੋੜ ਡਾਲਰ (4,150 ਕਰੋੜ ਰੁਪਏ) ਦਾ ਨਿਵੇਸ਼ ਕਰਨਾ ਹੋਵੇਗਾ।

ਇਹ ਵੀ ਪੜ੍ਹੋ - ਅੱਜ ਤੋਂ ਬੰਦ ਹੋ ਰਿਹੈ Paytm ਪੇਮੈਂਟਸ ਬੈਂਕ, ਜਾਣੋ ਕਿਹੜੀਆਂ ਸੇਵਾਵਾਂ ਰਹਿਣਗੀਆਂ ਚਾਲੂ, ਕੀ-ਕੀ ਹੋਵੇਗਾ ਬੰਦ

ਇੰਪੋਰਟ ਟੈਕਸ 'ਚ ਮਿਲੇਗੀ ਰਾਹਤ 
ਭਾਰਤ ਸਰਕਾਰ ਦੀ ਨਵੀਂ ਈਵੀ ਨੀਤੀ ਦੇ ਤਹਿਤ ਇਲੈਕਟ੍ਰਿਕ ਵਹੀਕਲ ਸਕੀਮ ਲਿਆਂਦੀ ਗਈ ਹੈ। ਇਸ 'ਚ ਟੈਕਸ ਛੋਟ ਵੀ ਦਿੱਤੀ ਜਾਵੇਗੀ। ਨਵੀਂ ਈਵੀ ਨੀਤੀ ਦੇ ਤਹਿਤ, ਜੇਕਰ ਕੋਈ ਕੰਪਨੀ 50 ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼ ਅਤੇ 3 ਸਾਲਾਂ ਦੇ ਅੰਦਰ ਦੇਸ਼ ਵਿੱਚ ਇੱਕ ਨਿਰਮਾਣ ਪਲਾਂਟ ਸਥਾਪਤ ਕਰਦੀ ਹੈ, ਤਾਂ ਉਸ ਨੂੰ ਆਯਾਤ ਟੈਕਸ ਵਿੱਚ ਰਾਹਤ ਦਿੱਤੀ ਜਾਵੇਗੀ। ਇਸ ਨਾਲ ਈਵੀ ਨਿਰਮਾਤਾ ਕੰਪਨੀ ਟੈਸਲਾ ਸਮੇਤ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਭਾਰਤ ਆਉਣਗੀਆਂ ਗਲੋਬਲ ਮੈਨੂਫੈਕਚਰਿੰਗ ਕੰਪਨੀਆਂ 
ਸਰਕਾਰ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਈ-ਵਾਹਨ ਖੇਤਰ 'ਚ ਗਲੋਬਲ ਨਿਰਮਾਣ ਕੰਪਨੀਆਂ ਨੂੰ ਭਾਰਤ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਵੀਂ ਨੀਤੀ ਦੇਸ਼ ਵਿੱਚ ਈਵੀ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗੀ। ਇਸ ਤੋਂ ਇਲਾਵਾ ਈਵੀ ਸੈਗਮੈਂਟ ਦੀ ਐਡਵਾਂਸ ਤਕਨੀਕ ਵੀ ਭਾਰਤ 'ਚ ਆ ਸਕੇਗੀ। ਇਸ 'ਚ 4,150 ਕਰੋੜ ਰੁਪਏ ਤੋਂ ਸ਼ੁਰੂ ਹੋ ਕੇ ਕੋਈ ਵੀ ਨਿਵੇਸ਼ ਕੀਤਾ ਜਾ ਸਕਦਾ ਹੈ। ਕੰਪਨੀਆਂ ਨੂੰ 3 ਸਾਲਾਂ ਦੇ ਅੰਦਰ ਭਾਰਤ ਵਿੱਚ ਨਿਰਮਾਣ ਪਲਾਂਟ ਲਗਾਉਣੇ ਹੋਣਗੇ। ਨਾਲ ਹੀ, 5 ਸਾਲਾਂ ਦੇ ਅੰਦਰ, ਭਾਰਤ ਵਿੱਚ ਬਣੇ ਘੱਟ ਤੋਂ ਘੱਟ 50 ਫ਼ੀਸਦੀ ਹਿੱਸੇ ਦੀ ਵਰਤੋਂ ਕਰਨੀ ਪਵੇਗੀ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News