ਸਰਕਾਰ ਬਿਟਕੁਆਈਨ ਟ੍ਰੇਡਿੰਗ ’ਤੇ ਲਗਾ ਸਕਦੀ ਹੈ 18 ਫ਼ੀਸਦੀ GST
Tuesday, Dec 29, 2020 - 04:54 PM (IST)
ਨਵੀਂ ਦਿੱਲੀ : ਸਰਕਾਰ ਬਿਟਕੁਆਈਨ ਟ੍ਰੇਡਿੰਗ ’ਤੇ 18 ਫ਼ੀਸਦੀ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਲਗਾਉਣ ’ਤੇ ਵਿਚਾਰ ਕਰ ਰਹੀ ਹੈ। ਬਿਟਕੁਆਈਨ ਕਾਰੋਬਾਰ ਕਰੀਬ ਸਾਲਾਨਾ 40,000 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਵਿੱਤ ਮੰਤਰਾਲਾ ਦੀ ਬ੍ਰਾਂਚ ਕੇਂਦਰੀ ਆਰਥਿਕ ਖੂਫੀਆ ਬਿਊਰੋ (ਸੀ. ਈ. ਆਈ. ਬੀ.) ਨੇ ਇਸ ਪ੍ਰਸਤਾਵ ਨੂੰ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਦੇ ਸਾਹਮਣੇ ਰੱਖਿਆ ਹੈ। ਸਰਕਾਰ ਨੂੰ ਬਿਟਕੁਆਈਨ ਦੀ ਟ੍ਰੇਡਿੰਗ ਤੋਂ ਸਾਲਾਨਾ 7,200 ਕਰੋੜ ਰੁਪਏ ਮਿਲ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤ ਵਿਚ ਕੋਰੋਨਾ ਦੇ ਨਵੇਂ ਸਟਰੇਨ ਦੀ ਐਂਟਰੀ, UK ਤੋਂ ਪਰਤੇ 6 ਲੋਕਾਂ ਵਿਚ ਮਿਲੇ ਲੱਛਣ
ਦੁਨੀਆ ਭਰ ’ਚ ਕ੍ਰਿਪਟੋਕਰੰਸੀ ਬਿਟਕੁਆਈਨ ’ਚ ਰਿਕਾਰਡ ਤੋੜ ਤੇਜ਼ੀ ਜਾਰੀ ਹੈ। ਮੋਟੇ ਮੁਨਾਫ਼ੇ ਕਾਰਣ ਵੱਡੇ ਨਿਵੇਸ਼ਕ ਇਸ ’ਚ ਨਿਵੇਸ਼ ਕਰ ਰਹੇ ਹਨ। ਵੀਰਵਾਰ ਨੂੰ ਪਹਿਲੀ ਵਾਰ ਬਿਟਕੁਆਈਨ 23000 ਡਾਲਰ ਤੋਂ ਪਾਰ ਪਹੁੰਚ ਗਿਆ। ਇਸ ਸਾਲ ਬਿਟਕੁਆਈਨ ’ਚ 220 ਫ਼ੀਸਦੀ ਦੀ ਤੇਜ਼ੀ ਆ ਚੁੱਕੀ ਹੈ। ਬਲੂਮਬਰਗ ਮੁਤਾਬਕ ਵੀਰਵਾਰ ਨੂੰ ਬਿਟਕੁਆਈਨ ਦੀਆਂ ਕੀਮਤਾਂ ’ਚ 9 ਫ਼ੀਸਦੀ ਦੀ ਤੇਜ਼ੀ ਆਈ ਅਤੇ ਕੀਮਤ 23,256 ਡਾਲਰ ਪਹੁੰਚ ਗਈ। ਬਿਟਕੁਆਈਨ ਅਤੇ ਬਲੂਮਬਰਗ ਗੈਲੇਕਸ ਕ੍ਰਿਪਟੋ ਇੰਡੈਕਸ ਇਸ ਸਾਲ 3 ਗੁਣਾ ਹੋ ਚੁੱਕੇ ਹਨ।
ਇੰਝ ਹੁੰਦੀ ਹੈ ਬਿਟਕੁਆਈਨ ’ਚ ਟ੍ਰੇਡਿੰਗ
ਬਿਟਕੁਆਈਨ ਟ੍ਰੇਡਿੰਗ ਡਿਜੀਟਲ ਵਾਲੇਟ ਰਾਹੀਂ ਹੁੰਦੀ ਹੈ। ਬਿਟਕੁਆਈਨ ਦੀ ਕੀਮਤ ਦੁਨੀਆ ਭਰ ’ਚ ਇਕ ਸਮੇਂ ’ਤੇ ਸਮਾਨ ਰਹਿੰਦੀ ਹੈ। ਇਸ ਨੂੰ ਕੋਈ ਦੇਸ਼ ਨਿਰਧਾਰਤ ਨਹੀਂ ਕਰਦਾ ਸਗੋਂ ਡਿਜੀਟਲੀ ਕੰਟਰੋਲ ਹੋਣ ਵਾਲੀ ਕਰੰਸੀ ਹੈ। ਬਿਟਕੁਆਈਨ ਟ੍ਰੇਡਿੰਗ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੈ, ਜਿਸ ਕਾਰਣ ਇਸ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਵੀ ਤੇਜ਼ੀ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ : ਰਹਾਣੇ ਨੇ ਦੂਜਾ ਟੈਸਟ ਜਿੱਤ ਕੇ ਹਾਸਲ ਕੀਤੀ ਵੱਡੀ ਉਪਲਬੱਧੀ, ਧੋਨੀ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।