ਸਰਕਾਰ ਨੇ ਥੋਕ ਖਪਤਕਾਰਾਂ ਲਈ FCI ਕਣਕ ਦੀ ਰਾਖਵੀਂ ਕੀਮਤ ਘਟਾ ਕੇ 2,150 ਰੁਪਏ ਪ੍ਰਤੀ ਕੁਇੰਟਲ ਕੀਤੀ
Saturday, Feb 18, 2023 - 11:16 AM (IST)
ਨਵੀਂ ਦਿੱਲੀ–ਸਰਕਾਰ ਨੇ ਕਣਕ ਦੀਆਂ ਕੀਮਤਾਂ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਸ਼ੁੱਕਰਵਾਰ ਨੂੰ ਖੁੱਲ੍ਹੀ ਬਾਜ਼ਾਰ ਵਿਕਰੀ ਯੋਜਨਾ (ਓ. ਐੱਮ. ਐੱਸ. ਐੱਸ.) ਦੇ ਤਹਿਤ ਥੋਕ ਖਪਤਕਾਰਾਂ ਲਈ ਐੱਫ. ਸੀ. ਆਈ. ਕਣਕ ਦੀ ਰਾਖਵੀਂ ਕੀਮਤ (ਰਿਜ਼ਰਵ ਪ੍ਰਾਈਸ) ਘਟਾ ਕੇ 2,150 ਰੁਪਏ ਪ੍ਰਤੀ ਕਿਲੋ ਕਰ ਦਿੱਤੀ।
ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ
ਖੁਰਾਕ ਮੰਤਰਾਲਾ ਮੁਤਾਬਕ ਸਹੀ ਅਤੇ ਔਸਤ ਗੁਣਵੱਤਾ (ਐੱਫ. ਏ. ਕਿਊ.) ਕਣਕ ਦੀ ਰਾਖਵੀਂ ਕੀਮਤ ਘਟਾ ਕੇ 2,150 ਰੁਪਏ ਕਰ ਦਿੱਤੀ ਗਈ ਹੈ ਜਦ ਕਿ ਕੁੱਝ ਕਮਜ਼ੋਰ ਗੁਣਵੱਤਾ ਵਾਲੇ (ਯੂ. ਆਰ. ਐੱਸ.) ਕਣਕ ਦਾ ਰਾਖਵਾਂ ਮੁੱਲ 2,125 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਇਹ ਦਰਾਂ 31 ਮਾਰਚ ਤੱਕ ਲਾਗੂ ਰਹਿਣਗੀਆਂ। ਸੂਬੇ ਵਲੋਂ ਸੰਚਾਲਿਤ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਓ. ਐੱਮ. ਐੱਸ. ਐੱਸ. ਦੇ ਤਹਿਤ ਥੋਕ ਖਪਤਕਾਰਾਂ ਨੂੰ 25 ਲੱਖ ਟਨ ਕਣਕ ਦੀ ਵਿਕਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ-ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
ਮੰਤਰਾਲਾ ਨੇ ਕਿਹਾ ਕਿ ਰਾਖਵੀਂ ਕੀਮਤ ’ਚ ਕਮੀ ਨਾਲ ਖਪਤਕਾਰਾਂ ਲਈ ਕਣਕ ਅਤੇ ਕਣਕ ਉਤਪਾਦਾਂ ਦੇ ਬਾਜ਼ਾਰ ਮੁੱਲ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਇਸ ’ਚ ਕਿਹਾ ਗਿਆ ਹੈ ਕਿ ਸੂਬਿਆਂ ਨੂੰ ਈ-ਨੀਲਾਮੀ ’ਚ ਹਿੱਸਾ ਲਏ ਬਿਨਾਂ ਪ੍ਰਸਤਾਵਿਤ ਰਾਖਵੇਂ ਮੁੱਲ ਤੋਂ ਉੱਪਰ ਆਪਣੀ ਯੋਜਨਾ ਲਈ ਐੱਫ. ਸੀ. ਆਈ. ਤੋਂ ਕਣਕ ਖਰੀਦਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ-ਸੀਨੀਅਰ ਪ੍ਰੋਫੈਸ਼ਨਲਸ, IT ਸੈਕਟਰ ਦੇ ਲੋਕਾਂ ’ਤੇ ਲਟਕ ਸਕਦੀ ਹੈ ਛਾਂਟੀ ਦੀ ਤਲਵਾਰ
ਮੰਤਰਾਲਾ ਨੇ 10 ਫਰਵਰੀ ਨੂੰ ਮਾਲ-ਭਾੜੇ ਦੀ ਫੀਸ ਨੂੰ ਖਤਮ ਕਰ ਦਿੱਤੀ ਸੀ ਅਤੇ ਈ-ਨੀਲਾਮੀ ਰਾਹੀਂ ਪੂਰੇ ਭਾਰਤ ’ਚ ਥੋਕ ਖਪਤਕਾਰਾਂ ਲਈ ਐੱਫ. ਸੀ. ਆਈ. ਕਣਕ ਦਾ ਰਾਖਵਾਂ ਮੁੱਲ ਬਰਾਬਰ 2,350 ਰੁਪਏ ਪ੍ਰਤੀ ਕੁਇੰਟਲ ਰੱਖਿਆ ਸੀ। ਇਸ ਨੇ ਨੈਫੇਡ, ਐੱਨ. ਸੀ. ਸੀ. ਐੱਫ. ਅਤੇ ਕੇਂਦਰੀ ਭੰਡਾਰ ਵਰਗੇ ਸੰਸਥਾਨਾਂ ਨੂੰ ਦਿੱਤੀ ਜਾਣ ਵਾਲੀ ਐੱਫ. ਸੀ. ਆਈ. ਕਣਕ ਦੀ ਕੀਮਤ ਵੀ 23.50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘਟਾ ਕੇ 21.50 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਸੀ।
ਇਹ ਵੀ ਪੜ੍ਹੋ-FCI ਨੇ ਈ-ਨਿਲਾਮੀ ਰਾਹੀਂ 3.85 ਲੱਖ ਟਨ ਕਣਕ ਵੇਚੀ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।