ਗੂਗਲ 12,000 ਕਰਮਚਾਰੀਆਂ ਦੀ ਛਾਂਟੀ ਕਰੇਗਾ, CEO ਪਿਚਾਈ ਨੇ ਮੰਗੀ ਮਾਫੀ
Saturday, Jan 21, 2023 - 10:32 AM (IST)
ਨਿਊਯਾਰਕ- ਤਕਨਾਲੋਜੀ ਕੰਪਨੀ ਗੂਗਲ ਦੁਨੀਆ ਭਰ 'ਚ 12,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਸੁੰਦਰ ਪਿਚਾਈ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਸੰਸਾਰਿਕ ਆਰਥਿਕ ਨਰਮੀ ਦੇ ਵਿਚਾਲੇ ਇਸ ਤੋਂ ਪਹਿਲਾਂ ਹੋਰ ਵਿਸ਼ਾਲ ਤਕਨਾਲੋਜੀ ਕੰਪਨੀਆਂ- ਮਾਈਕ੍ਰੋਸਾਫਟ, ਫੇਸਬੁੱਕ ਅਤੇ ਐਮਾਜ਼ਾਨ ਨੇ ਵੀ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਹੈ। ਕਰਮਚਾਰੀਆਂ ਨੂੰ ਇੱਕ ਈਮੇਲ 'ਚ, ਭਾਰਤੀ ਮੂਲ ਦੇ ਸੀ.ਈ.ਓ ਪਿਚਾਈ ਨੇ ਕਿਹਾ, “ਮੈਂ ਤੁਹਾਡੇ ਨਾਲ ਇਕ ਮੁਸ਼ਕਲ ਖ਼ਬਰ ਸਾਂਝੀ ਕਰ ਰਿਹਾ ਹਾਂ। ਅਸੀਂ ਕੰਪਨੀ 'ਚ ਲਗਭਗ 12,000 ਅਹੁਦਿਆਂ ਨੂੰ ਘਟ ਕਰਨ ਦਾ ਫ਼ੈਸਲਾ ਕੀਤਾ ਹੈ। ਪਿਚਾਈ ਨੇ ਕਿਹਾ ਕਿ ਗੂਗਲ 'ਚ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫ਼ੈਸਲਾ ਸੰਚਾਲਨ ਦੀ ਸਖ਼ਤ ਸਮੀਖਿਆ ਤੋਂ ਬਾਅਦ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅਲਫਾਬੇਟ, ਉਤਪਾਦ ਖੇਤਰਾਂ, ਸੰਚਾਲਨ, ਵੱਖ-ਵੱਖ ਪੱਧਰਾਂ ਅਤੇ ਸੈਕਟਰਾਂ 'ਚ ਨੌਕਰੀਆਂ ਘਟ ਕੀਤੀਆਂ ਜਾ ਰਹੀਆਂ ਹਨ। ਪਿਚਾਈ ਨੇ ਕਿਹਾ ਕਿ ਕੰਪਨੀ ਨੇ ਪਿਛਲੇ ਦੋ ਸਾਲਾਂ 'ਚ ਮਹੱਤਵਪੂਰਨ ਵਾਧੇ ਦੌਰ 'ਚ ਭਰਤੀਆਂ ਕੀਤੀਆਂ ਸਨ ਪਰ ਆਰਥਿਕ ਰੂਪ ਨਾਲ ਉਦੋਂ ਦੀਆਂ ਸਥਿਤੀਆਂ ਅੱਜ ਨਾਲੋਂ ਵੱਖ ਸਨ। ਤਕਨਾਲੋਜੀ ਕੰਪਨੀ ਨੇ ਕੋਰੋਨਾ ਮਹਾਮਾਰੀ ਦੌਰਾਨ ਤੇਜ਼ੀ ਨਾਲ ਵਿਸਤਾਰ ਕੀਤਾ ਸੀ।