6 ਜੁਲਾਈ ਨੂੰ ਖੁੱਲ੍ਹਣਗੇ ਗੂਗਲ ਦੇ ਦਫਤਰ, ਕੰਮ ''ਤੇ ਆਉਣਗੇ ਸਿਰਫ 10 ਫੀਸਦੀ ਕਾਮੇਂ

05/27/2020 3:04:47 PM

ਗੈਜੇਟ ਡੈਸਕ— ਕੋਰੋਨਾਵਾਇਰਸ ਕਾਰਨ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਦੇ ਕਾਮੇ ਘਰੋਂ ਕੰਮ ਕਰ ਰਹੇ ਹਨ। ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਨੇ ਸਾਲ 2020 ਦੇ ਅਖੀਰ ਤਕ ਘਰੋਂ ਕੰਮ ਕਰਨ ਦੀ ਛੋਟ ਦਿੱਤੀ ਹੈ। ਕਈ ਕੰਪਨੀਆਂ ਨੇ ਰਿਟਾਇਰਮੈਂਟ ਤਕ ਘਰੋਂ ਕੰਮ ਕਰਨ ਦੀ ਸਹੂਲਤ ਦੇ ਦਿੱਤੀ ਹੈ। ਟਵਿਟਰ ਅਤੇ ਸਕਵਾਇਰ ਵਰਗੀਆਂ ਕੰਪਨੀਆਂ ਨੇ ਰਿਟਾਇਰਮੈਂਟ ਤਕ ਘਰੋਂ ਕੰਮ ਕਰਨ ਦੀ ਅਜ਼ਾਦੀ ਦਿੱਤੀ ਹੈ। ਦੱਸ ਦੇਈਏ ਕਿ ਸਕਵਾਇਰ ਜੈਕ ਡੋਰਸੀ ਦੀ ਵਿੱਤੀ ਸੇਵਾ ਦੇਣ ਵਾਲੀ ਕੰਪਨੀ ਹੈ। ਸਕਵਾਇਰ ਸੈਨ ਫਰਾਂਸਿਸਕੋ 'ਚ ਮੋਬਾਇਲ ਭੁਗਤਾਨ ਸੇਵਾ ਵੀ ਦਿੰਦੀ ਹੈ। 

ਉਥੇ ਹੀ ਹੁਣ ਗੂਗਲ ਨੇ ਕਿਹਾ ਹੈ ਕਿ 6 ਜੁਲਾਈ ਤੋਂ ਉਸ ਦੇ ਦਫਤਰ 10 ਫੀਸਦੀ ਕਾਮਿਆਂ ਦੀ ਸਮਰੱਥਾ ਨਾਲ ਖੁੱਲ੍ਹਣਗੇ ਅਤੇ ਸਤੰਬਰ ਤਕ ਇਹ ਗਿਣਤੀ 30 ਫੀਸਦੀ ਕੀਤੀ ਜਾਵੇਗੀ। ਗੂਗਲ ਨੇ ਕਿਹਾ ਹੈ ਕਿ ਘਰੋਂ ਕੰਮ ਕਰਨ ਵਾਲੇ ਹਰੇਕ ਕਾਮੇਂ ਨੂੰ 1,000 ਡਾਲਰ (ਕਰੀਬ 75 ਹਜ਼ਾਰ ਰੁਪਏ) ਭੱਤੇ ਦੇ ਤੌਰ 'ਤੇ ਮਿਲੇਗਾ। ਇਹ ਭੱਤਾ ਘਰੋਂ ਕੰਮ ਕਰਨ ਲਈ ਸੈੱਟਅਪ ਤਿਆਰ ਕਰਨ ਲਈ ਦਿੱਤੇ ਜਾਵੇਗਾ ਯਾਨੀ ਇਨ੍ਹਾਂ ਪੈਸਿਆਂ ਨਾਲ ਕਾਮੇਂ ਘਰੋਂ ਕੰਮ ਕਰਨ ਲਈ ਕੁਰਸੀ, ਮੇਜ, ਰਾਊਟਰ ਅਤੇ ਕੰਪਿਊਟਰ ਆਦਿ ਖਰੀਦ ਸਕਦੇ ਹਨ। 

ਵਰਕ ਫਰਾਮ ਹੋਮ ਨੂੰ ਲੈ ਕੇ ਅਲਫਾਬੇਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜਿਨ੍ਹਾਂ ਕਾਮਿਆਂ ਦਾ ਕੰਮ ਘਰੋਂ ਹੋ ਸਕਦਾ ਹੈ, ਉਹ ਆਪਣਾ ਕੰਮ ਸਾਲ ਦੇ ਅਖੀਰ ਤਕ ਘਰੋਂ ਕਰ ਸਕਦੇ ਹਨ ਪਰ ਜਿਨ੍ਹਾਂ ਦਾ ਕੰਮ ਦਫਤਰ ਆਏ ਬਿਨ੍ਹਾਂ ਨਹੀਂ ਹੋ ਸਕਦਾ, ਉਹ ਜੁਲਾਈ ਤੋਂ ਦਫਤਰ ਆਉਣਾ ਸ਼ੁਰੂ ਕਰ ਸਕਦੇ ਹਨ। 

ਇਸ ਤੋਂ ਕੁਝ ਦਿਨ ਪਹਿਲਾਂ ਸੁੰਦਰ ਪਿਚਾਈ ਨੇ ਗੂਗਲ ਦੇ ਕਾਮਿਆਂ ਨੂੰ ਇਕ ਈ-ਮੇਲ ਕੀਤੀ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਲੰਬੇ ਸਮੇਂ ਤਕ ਘਰੋਂ ਕੰਮ ਕਰਨ ਤੋਂ ਬਾਅਦ ਕਾਮਿਆਂ ਨੂੰ ਦਫਤਰ ਆਉਣਾ ਹੈਰਾਨ ਕਰਨ ਵਾਲਾ ਹੋਵੇਗਾ।


Rakesh

Content Editor

Related News