ਗੂਗਲ ਨੇ Apple ਨੂੰ ਟੱਕਰ ਦੇਣ ਦੀ ਬਣਾਈ ਯੋਜਨਾ, ਛੇਤੀ ਹੀ ਭਾਰਤ 'ਚ ਵੀ ਖੁੱਲ੍ਹਣਗੇ Google Store
Wednesday, Feb 26, 2025 - 11:31 AM (IST)

ਬਿਜ਼ਨੈੱਸ ਡੈਸਕ : ਭਾਰਤ ਵਿੱਚ ਪ੍ਰੀਮੀਅਮ ਫੋਨ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦਾ ਸਬੂਤ ਭਾਰਤ 'ਚ ਐਪਲ ਆਈਫੋਨ ਦੀ ਵਧਦੀ ਵਿਕਰੀ ਹੈ। ਅਜਿਹੇ 'ਚ ਗੂਗਲ ਨੇ ਵੀ ਐਪਲ ਨੂੰ ਟੱਕਰ ਦੇਣ ਦੀ ਯੋਜਨਾ ਬਣਾਈ ਹੈ। ਜਿਸ ਤਰ੍ਹਾਂ ਐਪਲ ਨੇ ਭਾਰਤ 'ਚ ਆਪਣੇ ਰਿਟੇਲ ਸਟੋਰ ਖੋਲ੍ਹੇ ਹਨ, ਉਸੇ ਤਰ੍ਹਾਂ ਗੂਗਲ ਵੀ ਭਾਰਤ 'ਚ ਆਪਣੇ ਸਟੋਰ ਖੋਲ੍ਹਣ ਜਾ ਰਿਹਾ ਹੈ। ਐਪਲ ਨੇ ਸਾਲ 2023 ਵਿੱਚ ਭਾਰਤ ਵਿੱਚ ਆਪਣੇ 2 ਸਟੋਰ ਖੋਲ੍ਹੇ ਸਨ। ਇਸ ਮੌਕੇ ਐਪਲ ਦੇ ਸੀਈਓ ਟਿਮ ਕੁੱਕ ਖੁਦ ਭਾਰਤ ਆਏ ਸਨ। ਕੰਪਨੀ ਦਾ ਪਹਿਲਾ ਸਟੋਰ ਮੁੰਬਈ 'ਚ ਅਤੇ ਦੂਜਾ ਸਟੋਰ ਦਿੱਲੀ 'ਚ ਖੋਲ੍ਹਿਆ ਗਿਆ ਹੈ।
ਇਹ ਵੀ ਪੜ੍ਹੋ : 17 ਲੱਖ ਤੱਕ ਦੀ ਸੈਲਰੀ 'ਤੇ ਵੀ ਨਹੀਂ ਲੱਗੇਗਾ ਇੱਕ ਵੀ ਰੁਪਏ ਦਾ ਟੈਕਸ, ਜਾਣੋ ਇਹ ਹੈ ਤਰੀਕਾ
Google 6 ਮਹੀਨਿਆਂ 'ਚ ਖੋਲ੍ਹੇਗਾ ਸਟੋਰ
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ 6 ਮਹੀਨਿਆਂ ਵਿੱਚ ਭਾਰਤ ਵਿੱਚ ਇੱਕੋ ਸਮੇਂ ਆਪਣੇ ਸਟੋਰ ਖੋਲ੍ਹ ਸਕਦਾ ਹੈ। ਕੰਪਨੀ ਫਿਲਹਾਲ ਉਨ੍ਹਾਂ ਲਈ ਬਿਹਤਰ ਲੋਕੇਸ਼ਨ ਦੀ ਤਲਾਸ਼ ਕਰ ਰਹੀ ਹੈ। ਭਾਰਤ ਗੂਗਲ ਲਈ ਪ੍ਰਮੁੱਖ ਤਰਜੀਹ ਵਾਲਾ ਬਾਜ਼ਾਰ ਹੈ। ਭਾਰਤ ਵਿੱਚ ਆਪਣਾ ਕਾਰੋਬਾਰ ਵਧਾਉਣ ਲਈ ਗੂਗਲ ਨੇ 10 ਬਿਲੀਅਨ ਡਾਲਰ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਰਾਇਟਰਸ ਦੀ ਇੱਕ ਖਬਰ ਮੁਤਾਬਕ ਗੂਗਲ ਪਿਕਸਲ ਡਿਵਾਈਸ ਦੇ ਨਾਲ-ਨਾਲ ਹੋਰ ਉਤਪਾਦ ਵੀ ਇਨ੍ਹਾਂ ਗੂਗਲ ਸਟੋਰਾਂ 'ਤੇ ਉਪਲਬਧ ਹੋਣਗੇ।
ਭਾਰਤ ਵਿੱਚ ਗੂਗਲ ਉਤਪਾਦ ਵਰਤਮਾਨ ਵਿੱਚ ਆਨਲਾਈਨ ਅਤੇ ਕੁਝ ਰਿਟੇਲ ਚੇਨਾਂ 'ਤੇ ਉਪਲਬਧ ਹਨ। ਪਰ ਗੂਗਲ ਦਾ ਦੇਸ਼ ਵਿੱਚ ਇੱਕ ਵੀ ਅਧਿਕਾਰਤ ਸਟੋਰ ਨਹੀਂ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਦੇਸ਼ 'ਚ ਆਪਣੇ ਰਿਟੇਲ ਸਟੋਰ ਖੋਲ੍ਹਣ ਦੀ ਯੋਜਨਾ ਬਣਾਈ ਹੈ। ਗੂਗਲ ਪਿਕਸਲ ਫੋਨ ਤੋਂ ਇਲਾਵਾ ਗੂਗਲ ਵਾਚ, ਗੂਗਲ ਈਅਰਬਡਸ ਅਤੇ ਗੂਗਲ ਹੋਮ ਸੀਰੀਜ਼ ਦੇ ਉਤਪਾਦ ਵੀ ਇਨ੍ਹਾਂ ਸਟੋਰਾਂ 'ਤੇ ਉਪਲਬਧ ਹੋਣਗੇ। ਗੂਗਲ ਸਭ ਤੋਂ ਪਹਿਲਾਂ ਮੁੰਬਈ ਅਤੇ ਦਿੱਲੀ 'ਚ ਵੀ ਆਪਣੇ ਸਟੋਰ ਖੋਲ੍ਹੇਗਾ। ਹਰੇਕ ਸਟੋਰ ਲਗਭਗ 15,000 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਵੇਗਾ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਪਹੁੰਚੀ ਮਹਾਕੁੰਭ, ਪਤੀ ਆਨੰਦ ਪੀਰਾਮਲ ਨਾਲ ਸੰਗਮ 'ਚ ਲਾਈ ਆਸਥਾ ਦੀ ਡੁਬਕੀ
ਅਮਰੀਕਾ 'ਚ ਹਨ 5 ਸਟੋਰ
ਗੂਗਲ ਦੇ ਇਸ ਸਮੇਂ ਪੂਰੇ ਅਮਰੀਕਾ ਵਿੱਚ ਲਗਭਗ 5 ਸਟੋਰ ਹਨ, ਜਦਕਿ ਐਪਲ ਇਸ ਮਾਮਲੇ 'ਚ ਕਾਫੀ ਅੱਗੇ ਹੈ। ਐਪਲ ਦੇ ਅਮਰੀਕਾ ਵਿੱਚ ਬਹੁਤ ਸਾਰੇ ਸਟੋਰ ਹਨ। ਇੱਥੇ ਕੰਪਨੀ ਆਪਣੇ ਉਤਪਾਦ ਸਿੱਧੇ ਗਾਹਕਾਂ ਨੂੰ ਵੇਚਦੀ ਹੈ।
ਇਹ ਵੀ ਪੜ੍ਹੋ : ਵੀਡੀਓ ਕਾਲ 'ਤੇ ਸੀ ਪਤੀ, ਪਤਨੀ ਨੇ ਮੋਬਾਈਲ ਫੋਨ ਨੂੰ ਹੀ ਲਗਵਾ ਦਿੱਤੀ ਸੰਗਮ 'ਚ ਡੁਬਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8