ਵੱਡਾ ਝਟਕਾ! ਗੂਗਲ ਪੇ ਤੋਂ ਹੁਣ ਮੁਫ਼ਤ 'ਚ ਨਹੀਂ ਹੋਣਗੇ ਪੈਸੇ ਟਰਾਂਸਫਰ

Tuesday, Nov 24, 2020 - 09:38 PM (IST)

ਵੱਡਾ ਝਟਕਾ! ਗੂਗਲ ਪੇ ਤੋਂ ਹੁਣ ਮੁਫ਼ਤ 'ਚ ਨਹੀਂ ਹੋਣਗੇ ਪੈਸੇ ਟਰਾਂਸਫਰ

ਨਵੀਂ ਦਿੱਲੀ— ਡਿਜੀਟਲ ਪੇਮੈਂਟ ਪਲੇਟਫਾਰਮ ਗੂਗਲ ਪੇ ਦੇ ਯੂਜ਼ਰਜ਼ ਹੁਣ ਮੁਫ਼ਤ 'ਚ ਕਿਸੇ ਨੂੰ ਪੈਸੇ ਨਹੀਂ ਟਰਾਂਸਫਰ ਕਰ ਸਕਣਗੇ। ਹੁਣ ਇਸ ਲਈ ਚਾਰਜ ਦੇਣਾ ਹੋਵੇਗਾ।

ਗੂਗਲ ਪੇ ਜਨਵਰੀ 2021 ਤੋਂ ਪੀਅਰ-ਟੂ-ਪੀਅਰ ਸੁਵਿਧਾ ਬੰਦ ਕਰਨ ਜਾ ਰਿਹਾ ਹੈ। ਇਸ ਦੇ ਬਦਲੇ ਕੰਪਨੀ ਵੱਲੋਂ ਇੰਸਟੈਂਟ ਮਨੀ ਟਰਾਂਸਫਰ ਪੇਮੈਂਟ ਸਿਸਟਮ ਜੋੜਿਆ ਜਾਵੇਗਾ। ਇਸ ਤੋਂ ਬਾਅਦ ਯੂਜ਼ਰਜ਼ ਨੂੰ ਪੈਸੇ ਟਰਾਂਫਰ ਕਰਨ 'ਤੇ ਚਾਰਜ ਦੇਣਾ ਹੋਵੇਗਾ। ਹਾਲਾਂਕਿ, ਕੰਪਨੀ ਨੇ ਫਿਲਹਾਲ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਲਈ ਯੂਜ਼ਰਜ਼ ਨੂੰ ਕਿੰਨਾ ਚਾਰਜ ਦੇਣਾ ਹੋਵੇਗਾ।

ਇਹ ਵੀ ਪੜ੍ਹੋ- ਗੂਗਲ ਨੇ ਜਿਓ 'ਚ ਖ਼ਰੀਦੀ ਹਿੱਸੇਦਾਰੀ, ਕੀਤਾ 33 ਹਜ਼ਾਰ ਕਰੋੜ ਦਾ ਭੁਗਤਾਨ

ਮੌਜੂਦਾ ਸਮੇਂ ਯੂਜ਼ਰਜ਼ ਗੂਗਲ ਪੇ ਐਪ ਅਤੇ pay.google.com ਦੋਹਾਂ ਪਲੇਟਫਾਰਮ ਦੀ ਮਦਦ ਨਾਲ ਪੈਸੇ ਟਰਾਂਸਫਰ ਕਰ ਸਕਦੇ ਹਨ। ਅਜਿਹੇ 'ਚ ਹੁਣ ਗੂਗਲ ਨੇ ਇਕ ਨੋਟਿਸ ਜਾਰੀ ਕਰਕੇ ਯੂਜ਼ਰਜ਼ ਨੂੰ ਸੂਚਤ ਕੀਤਾ ਹੈ ਕਿ ਉਸ ਦੀ ਵੈੱਬ ਪੇਮੈਂਟ ਸਰਵਿਸ ਅਗਲੇ ਸਾਲ ਜਨਵਰੀ ਤੋਂ ਕੰਮ ਨਹੀਂ ਕਰੇਗੀ। 2021 ਦੀ ਸ਼ੁਰੂਆਤ ਤੋਂ ਯੂਜ਼ਰਜ਼ pay.google.com ਪਲੇਟਫਾਰਮ 'ਤੇ ਜਾ ਕੇ ਨਾ ਤਾਂ ਪੈਸੇ ਭੇਜ ਸਕਣਗੇ ਅਤੇ ਨਾ ਹੀ ਪ੍ਰਾਪਤ ਕਰ ਸਕਣਗੇ। ਪੈਸੇ ਟਰਾਂਸਫਰ ਕਰਨ ਲਈ ਉਨ੍ਹਾਂ ਨੂੰ ਗੂਗਲ ਪੇ ਐਪ ਦਾ ਇਸਤੇਮਾਲ਼ ਕਰਨਾ ਹੋਵੇਗਾ।


author

Sanjeev

Content Editor

Related News