ਗੂਗਲ ਦੀਆਂ ਵਧੀਆਂ ਮੁਸ਼ਕਲਾਂ, ਜਿਨਸੀ ਸ਼ੋਸ਼ਣ ਮਾਮਲੇ ਨੂੰ ਲੈ ਕੇ 1,500 ਕਰਮਚਾਰੀ ਕਰਨਗੇ ਵਾਕਆਊਟ

Thursday, Nov 01, 2018 - 04:41 PM (IST)

ਗੂਗਲ ਦੀਆਂ ਵਧੀਆਂ ਮੁਸ਼ਕਲਾਂ, ਜਿਨਸੀ ਸ਼ੋਸ਼ਣ ਮਾਮਲੇ ਨੂੰ ਲੈ ਕੇ 1,500 ਕਰਮਚਾਰੀ ਕਰਨਗੇ ਵਾਕਆਊਟ

ਨਵੀਂ ਦਿੱਲੀ — ਦੁਨੀਆ ਦੀ ਦਿੱਗਜ ਸਾਫਟ ਵੇਅਰ ਕੰਪਨੀ ਗੂਗਲ 'ਚ ਜਿਨਸੀ ਸ਼ੋਸ਼ਣ ਮਾਮਲੇ ਨੂੰ ਲੈ ਕੇ ਵਿਵਾਦ ਭੱਖਦਾ ਜਾ ਰਿਹਾ ਹੈ। ਹੁਣ ਦੁਨੀਆ ਭਰ 'ਚ ਕੰਪਨੀ ਦੇ 1,500 ਕਰਮਚਾਰੀ ਦਫਤਰਾਂ 'ਚੋਂ ਵਾਕਆਊਟ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਪ੍ਰਦਰਸ਼ਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਂਡੀ ਰੂਬਿਨ ਨੂੰ ਗੂਗਲ ਵਲੋਂ ਬਚਾਏ ਜਾਣ ਦੇ ਵਿਰੋਧ 'ਚ ਕੀਤਾ ਜਾ ਰਿਹਾ ਹੈ। 

ਵਿਰੋਧ 'ਚ ਮਹਿਲਾਵਾਂ ਸ਼ਾਮਲ 

ਦਰਅਸਲ ਗੂਗਲ ਦੀ ਅਗਵਾਈ ਵਾਲੀ ਕੰਪਨੀ 'ਐਲਫਾਬੈਟ' ਨੇ ਬੁੱਧਵਾਰ ਨੂੰ ਜਿਨਸੀ ਸ਼ੋਸ਼ਣ ਨੂੰ ਲੈ ਕੇ ਇਕ ਪਾਸੇ ਦੋਸ਼ੀ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਖਾਸ ਗੱਲ ਇਹ ਹੈ ਕਿ ਇਸ ਨੂੰ ਕੰਪਨੀ ਵਲੋਂ ਕੋਈ ਐਗਜ਼ਿਟ ਪੈਕੇਜ ਨਹੀਂ ਦਿੱਤਾ ਗਿਆ। ਦੂਜੇ ਪਾਸੇ ਰੂਬਿਨ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਉਸ ਕੋਲੋਂ ਅਸਤੀਫਾ ਲੈ ਕੇ 9 ਕਰੋੜ ਡਾਲਰ ਦਾ ਪੈਕੇਜ ਦਿੱਤਾ ਗਿਆ। ਇਸੇ ਕਾਰਵਾਈ ਦੇ ਵਿਰੋਧ 'ਚ 1,500 ਕਰਮਚਾਰੀ ਵਿਰੋਧ-ਪ੍ਰਦਰਸ਼ਨ ਕਰਨਗੇ। ਇਨ੍ਹਾਂ ਵਿਰੋਧ ਕਰ ਰਹੇ ਕਰਮਚਾਰੀਆਂ ਵਿਚ ਜ਼ਿਆਦਾਤਰ ਮਹਿਲਾਵਾਂ ਹੀ ਹਨ।

48 ਕਰਮਚਾਰੀਆਂ ਨੂੰ ਕੱਢਿਆ ਬਾਹਰ

ਰਿਪੋਰਟ ਮੁਤਾਬਕ ਇਹ ਪ੍ਰਦਰਸ਼ਨ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਗੂਗਲ ਵਲੋਂ ਬੀਤੇ ਦੋ ਸਾਲ ਦੌਰਾਨ 48 ਲੋਕਾਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਕੰਪਨੀ ਵਲੋਂ ਕੱਢਿਆ ਗਿਆ ਅਤੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਰਾਹਤ ਪੈਕੇਜ ਨਹੀਂ ਦਿੱਤਾ ਗਿਆ ਸੀ।

ਕਰਮਚਾਰੀਆਂ ਨੂੰ ਨਹੀਂ ਦਿੱਤਾ ਗਿਆ ਰਾਹਤ ਪੈਕੇਜ

ਹੁਣੇ ਜਿਹੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਆਪਣੇ ਮੇਲ 'ਚ ਲਿਖਿਆ ਸੀ ਕਿ 48 ਵਿਚੋਂ 13 ਅਧਿਕਾਰੀਆਂ ਨੂੰ ਕੰਪਨੀ ਦੀ ਸੈਕਸ਼ੁਅਲ ਹੈਰੇਸਮੈਂਟ ਪਾਲਿਸੀਜ਼ ਦਾ ਉਲੰਘਣ ਕਰਨ ਦੇ ਦੋਸ਼ ਵਿਚ ਕੱਢਿਆ ਗਿਆ ਹੈ। ਇਹ ਸਾਰੇ ਲੋਕ ਸੀਨੀਅਰ ਮੈਨੇਜਰ  ਅਤੇ ਅਧਿਕਾਰੀ ਹਨ। ਇਨ੍ਹਾਂ 13 ਵਿਚੋਂ ਕਿਸੇ ਨੂੰ ਵੀ ਨੌਕਰੀ ਵਿਚੋਂ ਕੱਢਣ ਦੇ ਦੋਸ਼ ਵਿਚ ਕੋਈ ਰਾਹਤ ਪੈਕੇਜ ਯਾਨੀ ਰਾਸ਼ੀ ਨਹੀਂ ਦਿੱਤੀ ਗਈ ਹੈ। ਪਿਚਾਈ ਨੇ ਆਪਣੇ ਮੇਲ ਵਿਚ ਲਿਖਿਆ ਹੈ ਕਿ ਅਸੀਂ ਸੁਰੱਖਿਅਤ ਅਤੇ ਅਨੁਕੂਲ ਕਾਰਜ ਸਥਾਨ ਦੇਣ ਲਈ ਗੰਭੀਰ ਹਾਂ।


Related News