ਗੁੱਡਨਾਈਟ ਨੇ ਜਾਰੀ ਕੀਤਾ ਸਭ ਤੋਂ ਤਾਕਤਵਰ ਲਿਕਵਿਡ ਵੈਪੋਰਾਈਜ਼ਰ ‘ਗੁੱਡਨਾਈਟ ਗੋਲਡ ਫਲੈਸ਼’
Saturday, Feb 08, 2020 - 11:49 AM (IST)

ਮੁੰਬਈ — ਭਾਰਤੀ ਪਰਿਵਾਰਾਂ ਅਤੇ ਬੱਚਿਆਂ ਨੂੰ ਮੱਛਰਾਂ ਦੇ ਕਹਿਰ ਤੋਂ ਬਚਾਉਣ ਦੀ ਲੋੜ ਨੂੰ ਸਮਝਦੇ ਹੋਏ ਗੁੱਡਨਾਈਟ ਨੇ ਆਪਣਾ ਨਵਾਂ ਤਾਕਤਵਰ ਉਤਪਾਦ ਗੁੱਡਨਾਈਟ ਗੋਲਡ ਫਲੈਸ਼ ਪੇਸ਼ ਕੀਤਾ ਹੈ। ਇਹ ਭਾਰਤ ਦਾ ਸਭ ਤੋਂ ਤਾਕਤਵਰ ਲਿਕਵਿਡ ਵੈਪੋਰਾਈਜ਼ਰ ਹੈ, ਜਿਸ ’ਚ ਫਲੈਸ਼ ਵੈਪੋਰਸ ਜ਼ਰੀਏ ਇਸ ਦਾ ਅਸਰ ਅੱਖਾਂ ਨਾਲ ਵੇਖਿਆ ਵੀ ਜਾ ਸਕਦਾ ਹੈ। ਭਾਰਤ ਦਾ ਸਭ ਤੋਂ ਵੱਡਾ ਘਰੇਲੂ ਇਨਸੈਕਿਟਸਾਈਡ ਬ੍ਰਾਂਡ 2200 ਕਰੋਡ਼ ਰੁਪਏ ਦੇ ਲਿਕਵਿਡ ਵੈਪੋਰਾਈਜ਼ਰ ਬਾਜ਼ਾਰ ਨੂੰ ਆਪਣੇ ਇਸ ਨਵੇਂ ਉਤਪਾਦ ‘ਗੁੱਡਨਾਈਟ ਗੋਲਡ ਫਲੈਸ਼’ ਰਾਹੀਂ ਨਵੀਂ ਪਛਾਣ ਦੇ ਰਿਹਾ ਹੈ।
ਪਰਿਵਾਰਾਂ ਨੂੰ ਸੰਪੂਰਨ ਸੁਰੱਖਿਆ ਦੇਣ ਲਈ ਗੁੱਡਨਾਈਟ ਗੋਲਡ ਫਲੈਸ਼ ਜ਼ਰੀਏ ਮੱਛਰਾਂ ਨਾਲ ਲੜਨ ਲਈ ਜ਼ਿਆਦਾ ਤਾਕਤਵਰ ਬਣਾ ਰਿਹਾ ਹੈ। ਇਹ ਨਵੀਂ ਮਸ਼ੀਨ ਜ਼ਿਆਦਾ ਤੇਜ਼ੀ ਨਾਲ ਫਲੈਸ਼ ਵੈਪੋਰਾਈਜ਼ਰ ਛੱਡਦੀ ਹੈ, ਜਿਸ ਦਾ ਮੱਛਰਾਂ ’ਤੇ ਤੁਰੰਤ ਅਸਰ ਹੁੰਦਾ ਹੈ। ਗੋਦਰੇਜ ਕੰਜ਼ਿਊਮਰ ਪ੍ਰੋਡਕਟ ਲਿਮਟਿਡ (ਜੀ. ਸੀ. ਪੀ. ਐੱਲ.) ਦੇ ਚੀਫ ਐਗਜ਼ੀਕਿਊਟਿਵ ਆਫਿਸਰ ਇੰਡੀਆ ਅਤੇ ਸਾਰਕ ਸੁਨੀਲ ਕਟਾਰੀਆ ਨੇ ਕਿਹਾ ਕਿ ਗੁੱਡਨਾਈਟ ਘਰੇਲੂ ਇਨਸੈਕਿਟਸਾਈਡਸ ਸ਼੍ਰੇਣੀ ਦੇ ਬਾਜ਼ਾਰ ’ਚ ਸਭ ਤੋਂ ਅੱਗੇ ਹੈ। ਗੁੱਡਨਾਈਟ ਗੋਲਡ ਫਲੈਸ਼ ਭਾਰਤ ਦਾ ਸਭ ਤੋਂ ਤਾਕਤਵਰ ਲਿਕਵਿਡ ਵੈਪੋਰਾਈਜ਼ਰ, ਲਿਕਵਿਡ ਵੈਪੋਰਾਈਜ਼ਰ ਮਾਰਕੀਟ ’ਚ ਸਾਡੀ ਨਵੀਂ ਕੋਸ਼ਿਸ਼ ਹੈ।