RBI ਦੇ ਅੰਕੜਿਆਂ ਤੋਂ ਚੰਗੇ ਸੰਕੇਤ! ਅਕਤੂਬਰ 2020 ’ਚ ਬੈਂਕਾਂ ਦੇ ਕਰਜ਼ੇ ਅਤੇ ਡਿਪਾਜ਼ਿਟ ’ਚ ਹੋਇਆ ਵਾਧਾ
Sunday, Nov 08, 2020 - 11:12 AM (IST)
ਨਵੀਂ ਦਿੱਲੀ (ਇੰਟ.) – ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਕੋਰੋਨਾ ਸੰਕਟ ਦਰਮਿਆਨ ਬੈਂਕਾਂ ਵਲੋਂ ਵੰਡੇ ਗਏ ਕਰਜ਼ੇ ਅਤੇ ਗਾਹਕਾਂ ਵਲੋਂ ਕੀਤੇ ਗਏ ਡਿਪਾਜ਼ਿਟ ’ਚ ਵਾਧੇ ਨੂੰ ਲੈ ਕੇ ਜਾਰੀ ਕੀਤੇ ਗਏ ਅੰਕੜੇ ਦੇਸ਼ ਦੀ ਅਰਥਵਿਵਸਥਾ ਲਈ ਚੰਗੇ ਸੰਕੇਤ ਮੰਨੇ ਜਾ ਰਹੇ ਹਨ।
ਆਰ. ਬੀ. ਆਈ. ਡਾਟਾ ਦੇ ਮੁਤਾਬਕ 23 ਅਕਤੂਬਰ ਨੂੰ ਖਤਮ ਹੋਏ ਪੰਦਰਵਾੜੇ ਦੌਰਾਨ ਬੈਂਕਾਂ ਦੇ ਲੋਨ ਪੋਰਟਫੋਲੀਓ ’ਚ 5.06 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਬੈਂਕਾਂ ਦਾ ਕਰਜ਼ਾ 103.39 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਬੈਂਕਾਂ ਦਾ ਜਮ੍ਹਾ 10.12 ਫੀਸਦੀ ਵਧ ਕੇ 142.92 ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : ਚਾਂਦੀ ਇਸ ਮਹੀਨੇ 5,919 ਰੁਪਏ ਹੋਈ ਮਹਿੰਗੀ, ਜਾਣੋ ਧਨਤੇਰਸ ਤੱਕ ਕਿੰਨਾ ਰਹੇਗਾ ਸੋਨੇ ਦਾ ਭਾਅ
9 ਅਕਤੂਬਰ ਨੂੰ ਖਤਮ ਹੋਏ ਪੰਦਰਵਾੜੇ ਦੇ ਮੁਕਾਬਲੇ ਘੱਟ ਹੋਇਆ ਵਾਧਾ
ਅੰਕੜਿਆਂ ਮੁਤਾਬਕ 9 ਅਕਤੂਬਰ 2020 ਨੂੰ ਸਮਾਪਤ ਪੰਦਰਵਾੜੇ ਦੌਰਾਨ ਬੈਂਕਾਂ ਦੇ ਕਰਜ਼ੇ ’ਚ 5.66 ਅਤੇ ਜਮ੍ਹਾ ’ਚ 10.55 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ ਯਾਨੀ 23 ਅਕਤੂਬਰ 2020 ਨੂੰ ਖਤਮ ਪੰਦਰਵਾੜੇ ’ਚ ਦੋਹਾਂ ’ਚ ਹੋਇਆ ਵਾਧਾ ਇਸ ਦੇ ਮੁਕਾਬਲੇ ਕੁਝ ਘੱਟ ਹੈ। ਅੰਕੜਿਆਂ ਮੁਤਾਬਕ 25 ਅਕਤੂਬਰ ਨੂੰ ਖਤਮ ਹੋਏ ਪੰਦਰਵਾੜੇ ’ਚ ਬੈਂਕਾਂ ਦਾ ਕਰਜ਼ਾ 98.40 ਲੱਖ ਕਰੋੜ ਰੁਪਏ ਸੀ। ਉਥੇ ਹੀ ਜਮ੍ਹਾ ਰਾਸ਼ੀ 129.73 ਲੱਖ ਕਰੋੜ ਰੁਪਏ ਸੀ। ਸਤੰਬਰ 2020 ’ਚ ਨਾਨ-ਫੂਡ ਬੈਂਕ ਕ੍ਰੈਡਿਟ ਗ੍ਰੋਥ ਘਟ ਕੇ 5.8 ਫੀਸਦੀ ਰਹੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ’ਚ 8.1 ਫੀਸਦੀ ਸੀ।
ਇਹ ਵੀ ਪੜ੍ਹੋ : SBI ਦਾ ਈ-ਮਾਰਕੀਟ 'ਚ ਨਵਾਂ ਉਪਰਾਲਾ, ਕਿਸਾਨਾਂ ਨੂੰ ਮਿਲਣਗੀਆਂ ਕਈ ਸਹੂਲਤਾਂ