ਵਾਹਨ ਮਾਲਕਾਂ ਲਈ ਖੁਸ਼ਖ਼ਬਰੀ, ਇਰਡਾ ਨੇ ''Long Term Insurance'' ਦਾ ਨਿਯਮ ਲਿਆ ਵਾਪਸ

Wednesday, Jun 10, 2020 - 07:43 PM (IST)

ਨਵੀਂ ਦਿੱਲੀ — ਹੁਣ ਕਾਰ ਜਾਂ ਦੋ ਪਹੀਆ ਵਾਹਨ ਖਰੀਦਣਾ ਸੌਖਾ ਹੋ ਜਾਵੇਗਾ। ਬੀਮਾ ਰੈਗੂਲੇਟਰ ਇਰਡਾ ਨੇ ਇਸ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਰਡਾ ਨੇ ਲੰਬੀ ਮਿਆਦ ਪੈਕੇਜਡ ਥਰਡ ਪਾਰਟੀ ਅਤੇ ਆਨ-ਡੈਮੇਜ ਪਾਲਿਸੀ ਦੇ ਨਿਯਮਾਂ ਨੂੰ ਵਾਪਸ ਲੈ ਲਿਆ ਹੈ। ਇਸ ਵਿਚ ਕਾਰ ਲਈ ਤਿੰਨ ਸਾਲ ਲਈ ਤੀਜੀ ਧਿਰ(Third Party) ਕਵਰ ਲੈਣਾ ਲਾਜ਼ਮੀ ਸੀ। ਦੋਪਹੀਆ ਵਾਹਨਾਂ ਲਈ ਇਹ ਪੰਜ ਸਾਲ ਸੀ। ਰੈਗੂਲੇਟਰ ਨੇ ਕਿਹਾ ਕਿ ਇਸ ਕਾਰਨ ਨਵੀਆਂ ਕਾਰਾਂ ਦੀ ਖਰੀਦ ਕੀਮਤ ਵੱਧ ਜਾਂਦੀ ਹੈ। ਇਸ ਨਾਲ ਕਾਰ ਨੂੰ ਖਰੀਦਣਾ ਮੁਸ਼ਕਲ ਹੁੰਦਾ ਹੈ।

ਮੰਗਲਵਾਰ ਨੂੰ ਆਈਆਰਡੀਏ ਨੇ ਮੌਜੂਦਾ ਲਾਂਗ ਟਰਮ ਪੈਕੇਜ ਕਵਰ ਦੀ ਸਮੀਖਿਆ ਕੀਤੀ। ਇਸ ਤੋਂ ਬਾਅਦ ਉਸਨੇ 1 ਅਗਸਤ 2020 ਤੋਂ ਨਵੀਆਂ ਕਾਰਾਂ ਲਈ ਤਿੰਨ ਸਾਲ ਅਤੇ ਦੋ ਪਹੀਆ ਵਾਹਨਾਂ ਲਈ ਪੰਜ ਸਾਲ ਦਾ ਤੀਜੀ ਧਿਰ(Third Party) ਅਤੇ ਨੁਕਸਾਨ ਕਵਰ(on damage insurance) ਕਵਰ ਲੈਣ ਦਾ ਫੈਸਲਾ ਵਾਪਸ ਲੈ ਲਿਆ।

ਇਹ ਵੀ ਪੜ੍ਹੋ: HDFC ਦੇ ਖਾਤਾਧਾਰਕਾਂ ਲਈ ਖੁਸ਼ਖ਼ਬਰੀ, ਬੈਂਕ ਨੇ MCLR ਅਧਾਰਤ ਵਿਆਜ ਦਰ ਘਟਾਈ

ਇਸਦਾ ਅਰਥ ਇਹ ਹੈ ਕਿ ਹੁਣ ਬੀਮਾ ਕੰਪਨੀਆਂ ਤਿੰਨ ਜਾਂ ਪੰਜ ਸਾਲ ਦੇ ਲਾਜ਼ਮੀ ਤੀਜੇ ਪੱਖ(Third Party) ਕਵਰ ਨਾਲ ਹੁਣ ਸਿਰਫ ਇੱਕ ਸਾਲ ਦੇ ਨੁਕਸਾਨ ਵਾਲੇ ਕਵਰ(On Damage) ਕਵਰ ਦੀ ਵਿਕਰੀ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਲੰਬੇ ਸਮੇਂ ਦੇ ਪੈਕੇਜ ਕਵਰ ਲੈਣਾ ਲਾਜ਼ਮੀ ਹੁੰਦਾ ਸੀ।

ਸਤੰਬਰ 2018 ਤੋਂ ਬੀਮਾ ਕੰਪਨੀਆਂ ਨੇ ਇਨ੍ਹਾਂ ਪੈਕੇਜਡ ਲੰਬੀ ਮਿਆਦ ਦੀਆਂ ਪਾਲਿਸੀਆਂ ਨੂੰ ਵਿਕਲਪਿਕ ਅਧਾਰ 'ਤੇ ਪੇਸ਼ ਕਰਨਾ ਸ਼ੁਰੂ ਕੀਤਾ ਸੀ। ਇਸ ਦਾ ਮਕਸਦ ਮੋਟਰ ਬੀਮੇ ਦੀ ਪਹੁੰਚ ਨੂੰ ਵਧਾਉਣਾ ਸੀ। ਜਦੋਂ 2018 ਵਿਚ ਇਸ ਪਾਲਸੀ ਦੀ ਸ਼ੁਰੂਆਤ ਹੋਈ ਸੀ ਉਸ ਸਮੇਂ 1.80 ਕਰੋੜ ਵਿਚੋਂ ਸਿਰਫ 60 ਲੱਖ ਵਾਹਨ ਬੀਮੇ ਦੇ ਘੇਰੇ ਵਿਚ ਸਨ।

ਇਹ ਵੀ ਪੜ੍ਹੋ: ਭਾਰਤੀ ਰੇਲਵੇ ਨੇ ਟਿਕਟ ਜਾਂਚ ਢੰਗ 'ਚ ਕੀਤਾ ਬਦਲਾਅ, ਹੁਣ ਯਾਤਰੀਆਂ ਲਈ ਜ਼ਰੂਰੀ ਹੋਵੇਗਾ ਇਹ ਕੰਮ

ਤੀਜੀ ਧਿਰ(Third Party) ਬੀਮਾ ਕੀ ਹੈ?

ਮੋਟਰ ਵਾਹਨ ਐਕਟ ਦੇ ਤਹਿਤ ਸਾਰੇ ਮੋਟਰ ਵਾਹਨਾਂ ਲਈ ਤੀਜੀ ਧਿਰ ਦਾ ਮੋਟਰ ਬੀਮਾ ਜਾਂ ਤੀਜੀ ਧਿਰ ਬੀਮਾ ਕਵਰ ਲੈਣਾ ਲਾਜ਼ਮੀ ਹੈ। ਇਸ ਵਿਚ ਬੀਮਾ ਕਰਵਾਉਣ ਵਾਲਾ ਪਹਿਲੀ ਪਾਰਟੀ ਹੁੰਦਾ ਹੈ। ਬੀਮਾ ਕੰਪਨੀ ਦੂਜੀ ਧਿਰ(ਦੂਜੀ ਪਾਰਟੀ) ਹੁੰਦੀ ਹੈ। ਤੀਜੀ ਧਿਰ ਉਹ ਹੈ ਜਿਸ ਨੂੰ ਬੀਮਾਯੁਕਤ ਵਿਅਕਤੀ ਤੋਂ ਨੁਕਸਾਨ ਪਹੁੰਚਦਾ ਹੈ। ਤੀਜੀ ਧਿਰ ਹੀ ਹਰਜਾਨੇ ਦਾ ਦਾਅਵਾ ਕਰਦੀ ਹੈ। ਇਹ ਬੀਮਾ ਪਾਲਿਸੀ ਤੁਹਾਡੇ ਵਾਹਨ ਤੋਂ ਦੂਜੇ ਲੋਕਾਂ ਅਤੇ ਉਨ੍ਹਾਂ ਦੀ ਸੰਪਤੀ ਨੂੰ ਹੋਏ ਨੁਕਸਾਨ ਨੂੰ ਕਵਰ ਕਰਦੀ ਹੈ।

On Damage ਕੀ ਹੈ?

ਆਨ ਡੈਮੇਜ(OD) ਜਾਂ ਕਾਮਪ੍ਰੀਹੈਂਸਿਵ ਪਾਲਸੀ 'ਚ ਥਰਡ ਪਾਲਸੀ ਦੇ ਸਾਰੇ ਕਵਰ ਦੇ ਇਲਾਵਾ ਬੀਮਤ ਵਾਹਨ ਨੂੰ ਹੋਏ ਨੁਕਸਾਨ ਦਾ ਕਵਰ ਵੀ ਮਿਲਦਾ ਹੈ। 

ਇਹ ਵੀ ਪੜ੍ਹੋ: - 'ਕੋਰੋਨਾ ਆਫ਼ਤ ’ਚ ਗੰਨਾ ਕਿਸਾਨਾਂ ਦਾ 22000 ਕਰੋੜ ਬਕਾਇਆ ਜਲਦ ਚੁਕਾਉਣ ਖੰਡ ਮਿੱਲਾਂ'


Harinder Kaur

Content Editor

Related News