ਹੁਣ ਭਾਰਤੀ ਰੇਲਾਂ ਦੀ ਨਿਗਰਾਨੀ ਕਰੇਗਾ 'ISRO',ਯਾਤਰੀਆਂ ਨੂੰ ਹੋਵੇਗਾ ਵੱਡਾ ਲਾਭ

Friday, Jul 24, 2020 - 06:59 PM (IST)

ਨਵੀਂ ਦਿੱਲੀ — ਰੇਲ ਯਾਤਰੀਆਂ ਲਈ ਇਕ ਬਹੁਤ ਚੰਗੀ ਖ਼ਬਰ ਹੈ ਕਿ ਹੁਣ ਉਨ੍ਹਾਂ ਨੂੰ ਟ੍ਰੇਨ ਦੀ ਸਥਿਤੀ ਦੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ। ਦਰਅਸਲ ਭਾਰਤੀ ਰੇਲਵੇ ਨੇ ਆਪਣੇ ਇੰਜਣਾਂ ਨੂੰ ਇਸਰੋ ਦੇ ਉਪਗ੍ਰਹਾਂ ਨਾਲ ਜੋੜਿਆ ਹੈ। ਇਸ ਤੋਂ ਬਾਅਦ ਉਪਗ੍ਰਹਾਂ ਤੋਂ ਮਿਲੀ ਜਾਣਕਾਰੀ ਨਾਲ ਟ੍ਰੇਨ ਦੀ ਸਹੀ ਲੋਕੇਸ਼ਨ ਬਾਰੇ ਪਤਾ ਲਗਾਉਣਾ, ਉਸਦੀ ਰਵਾਨਗੀ ਅਤੇ ਸਟੇਸ਼ਨ 'ਤੇ ਆਮਦ ਦੇ ਸਮੇਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ। ਹੁਣ ਇਸ ਦੀ ਆਮਦ ਅਤੇ ਰਵਾਨਗੀ ਆਪਣੇ ਆਪ ਦਰਜ ਹੋ ਜਾਵੇਗੀ।

ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਕਿਹਾ ਕਿ ਰੇਲਵੇ ਨੇ ਇਸਰੋ ਯਾਨੀ ਭਾਰਤੀ ਪੁਲਾੜ ਖੋਜ ਇੰਸਟੀਚਿਊਟ(ਇਸਰੋ) ਨਾਲ ਸਮਝੌਤੇ ਦੇ ਦਸਤਖਤ ਕੀਤੇ ਹਨ ਜਿਸ ਦੇ ਤਹਿਤ ਸੈਟੇਲਾਈਟ ਰਾਹੀਂ ਰੇਲ ਗੱਡੀਆਂ ਦੀ ਨਿਗਰਾਨੀ ਕੀਤੀ ਜਾ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ਵਿਚ ਰੇਲਵੇ ਦੇ 350 ਸੈਕਸ਼ਨ ਕੰਟਰੋਲ ਹਨ, ਜਿਸ ਵਿਚ ਅਧਿਕਾਰੀ ਰੇਲ ਨੂੰ ਚਲਾਉਣ ਦੇ ਫੈਸਲੇ ਲੈਂਦੇ ਹਨ। ਇਸਰੋ ਦਾ ਗਗਨ ਇਸ ਕੰਮ ਵਿਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਗਗਨ ਅਸਲ ਵਿਚ ਇੱਕ ਜੀਪੀਐਸ ਸਹਾਇਤਾ ਪ੍ਰਾਪਤ ਜੀਈਓ ਐਗਮੈਂਟਡ ਸਿਸਟਮ ਹੈ। ਪਹਿਲਾਂ ਇਸ ਨੂੰ ਹਵਾਈ ਖੇਤਰ ਲਈ ਵਿਕਸਤ ਕੀਤਾ ਗਿਆ ਸੀ, ਪਰ ਹੁਣ ਇਹ ਹਰ 30 ਸਕਿੰਟ ਵਿਚ ਰੇਲ ਦੀ ਗਤੀ ਅਤੇ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ।

ਇਹ ਵੀ ਦੇਖੋ : ਕੋਰੋਨਾ ਦੀ ਇਸ ਦਵਾਈ ਨੂੰ ਮਿਲੀ DCGI ਦੀ ਇਜਾਜ਼ਤ, 59 ਰੁਪਏ 'ਚ ਮਿਲੇਗੀ ਇਕ ਗੋਲੀ

ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਰਾਹੀਂ ਦੱਸਿਆ ਕਿ ਰੇਲ ਓਪਰੇਸ਼ਨ ਦੀ ਕੁਸ਼ਲਤਾ ਵਿਚ ਸੁਧਾਰ ਕਰਦਿਆਂ ਰੇਲਵੇ ਨੇ ਰੇਲ ਗੱਡੀਆਂ ਦੀ ਸੈਟੇਲਾਈਟ ਟਰੈਕਿੰਗ ਸ਼ੁਰੂ ਕੀਤੀ ਹੈ। ਦਸੰਬਰ 2021 ਤਕ ਇਸਰੋ ਦੀ ਮਦਦ ਨਾਲ ਸਮੁੱਚੇ ਮਾਲ ਅਤੇ ਯਾਤਰੀ ਰੇਲ ਸੰਚਾਲਨ ਨੂੰ ਸੈਟੇਲਾਈਟ ਰਾਹੀਂ ਟਰੈਕ ਕੀਤਾ ਜਾਵੇਗਾ।

ਰੇਲਵੇ ਨੈਟਵਰਕ ਬਣਿਆ ਆਧੁਨਿਕ

ਨਵੀਂ ਪ੍ਰਣਾਲੀ ਨਾਲ ਰੇਲਵੇ ਨੂੰ ਆਪਣੇ ਨੈਟਵਰਕ 'ਚ ਟ੍ਰੇਨਾਂ ਦੇ ਸੰਚਾਲਨ ਲਈ ਕੰਟਰੋਲ ਰੂਮ, ਰੇਲਵੇ ਨੈਟਵਰਕ ਨੂੰ ਆਧੁਨਿਕ ਬਣਾਉਣ 'ਚ ਮਦਦ ਮਿਲ ਰਹੀ ਹੈ। ਇਸ ਵਿਚ ਆਰਟੀਆਈਐਸ ਡਿਵਾਈਸ (ਡਿਵਾਈਸ) ਨੂੰ ਇਸਰੋ ਦੁਆਰਾ ਵਿਕਸਤ ਕੀਤੇ ਗਗਨ ਜੀਓ ਪੋਜੀਸ਼ਨਿੰਗ ਸਿਸਟਮ ਨਾਲ ਜੋੜਿਆ ਗਿਆ ਹੈ। ਇਹ ਉਪਕਰਣ ਹੀ ਰੇਲ ਗੱਡੀਆਂ ਦੀ ਆਵਾਜਾਈ ਅਤੇ ਸਥਿਤੀ ਬਾਰੇ ਜਾਣਕਾਰੀ ਦੇ ਰਿਹਾ ਹੈ।

ਜਾਣਕਾਰੀ ਅਤੇ ਤਰਕ ਦੀ ਵਰਤੋਂ 'ਤੇ ਅਧਾਰਤ ਉਪਕਰਣ ਰੇਲ ਗੱਡੀਆਂ ਦੀ ਆਮਦ ਅਤੇ ਰਵਾਨਗੀ, ਤੈਅ ਕੀਤੀ ਗਈ ਦੂਰੀ, ਨਿਰਧਾਰਤ ਰੁਕਣ ਅਤੇ ਹੋਰ ਸਬੰਧਤ ਜਾਣਕਾਰੀ ਪਹੁੰਚਾ ਰਿਹਾ ਹੈ। ਇਹ ਇਸਰੋ ਦੇ ਐਸ-ਬੈਂਡ ਮੋਬਾਈਲ ਸੈਟੇਲਾਈਟ ਸਰਵਿਸ ਰਾਹੀਂ ਸੀਆਰਆਈਐਸ ਡਾਟਾ ਸੈਂਟਰ ਰਾਹੀਂ ਸੈਂਟਰਲ ਲੋਕੇਸ਼ਨ ਸਰਵਰ ਤੱਕ ਲਿਆ ਰਿਹਾ ਹੈ।

ਇਹ ਵੀ ਦੇਖੋ : ਵੱਡੀ ਖ਼ਬਰ : ਸਰਕਾਰੀ ਬੈਂਕਾਂ ਦੇ ਖ਼ਾਤਾਧਾਰਕਾਂ ਨਾਲ ਪਿਛਲੇ ਵਿੱਤੀ ਸਾਲ ਹੋਈ 1.48 ਲੱਖ ਕਰੋੜ ਦੀ ਧੋਖਾਧੜੀ


Harinder Kaur

Content Editor

Related News