ਪੰਜਾਬ ਨੂੰ ਸ਼ਾਨਦਾਰ ਸੌਗਾਤ, ਲੰਡਨ-ਪਟਨਾ ਸਾਹਿਬ ਜਾਣਾ ਹੋਣ ਜਾ ਰਿਹੈ ਸੌਖਾ

10/14/2019 3:31:59 PM

ਨਵੀਂ ਦਿੱਲੀ— ਪੰਜਾਬ ਦੇ ਹਵਾਈ ਮੁਸਾਫਰਾਂ ਲਈ ਗੁੱਡ ਨਿਊਜ਼ ਹੈ। ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ 31 ਅਕਤੂਬਰ ਤੋਂ ਅੰਮ੍ਰਿਤਸਰ-ਲੰਡਨ ਵਿਚਕਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। Air India ਅੰਮ੍ਰਿਤਸਰ-ਲੰਡਨ ਵਿਚਕਾਰ ਹਫਤੇ 'ਚ ਤਿੰਨ ਦਿਨ- ਸੋਮਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਉਡਾਣਾਂ ਚਲਾਵੇਗੀ। ਇਸ ਦੀ ਕਈ ਚਿਰਾਂ ਤੋਂ ਮੰਗ ਉੱਠ ਰਹੀ ਸੀ, ਜੋ ਹੁਣ ਪੂਰੀ ਹੋ ਗਈ ਹੈ।

 

ਸਰਕਾਰੀ ਜਹਾਜ਼ ਕੰਪਨੀ ਇਸ ਹਵਾਈ ਮਾਰਗ 'ਤੇ 256 ਸੀਟਰ ਵਾਲਾ ਬੋਇੰਗ 787 ਡ੍ਰੀਮਲਾਈਨਰ ਹਵਾਈ ਜਹਾਜ਼ ਦਾ ਇਸੇਤਮਾਲ ਕਰਨ ਜਾ ਰਹੀ ਹੈ। ਯੂ. ਕੇ. 'ਚ ਰਹਿ ਰਹੇ ਐੱਨ. ਆਰ. ਆਈਜ਼. ਲਈ ਵੀ ਇਹ ਵੱਡੀ ਸੌਗਾਤ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ Air India ਬਰਮਿੰਘਮ ਲਈ ਉਡਾਣਾਂ ਭਰ ਰਹੀ ਸੀ। ਟਿਕਟਾਂ ਦੀ ਬੁਕਿੰਗ ਕੰਪਨੀ ਦੀ ਵੈੱਬਸਾਈਟ ਤੋਂ ਵੀ ਕੀਤੀ ਜਾ ਸਕਦੀ ਹੈ।

ਉੱਥੇ ਹੀ, ਏਅਰ ਇੰਡੀਆ 27 ਅਕਤੂਬਰ ਤੋਂ ਅੰਮ੍ਰਿਤਸਰ ਤੇ ਪਟਨਾ ਸਾਹਿਬ ਵਿਚਕਾਰ ਵੀ ਸਿੱਧੀ ਉਡਾਣ ਸ਼ੁਰੂ ਕਰੇਗੀ, ਜਿਸ ਲਈ 162 ਸੀਟਰ ਵਾਲੇ ਜਹਾਜ਼ ਦਾ ਇਸਤੇਮਾਲ ਕੀਤਾ ਜਾਵੇਗਾ।

PunjabKesari

ਇਸ ਤੋਂ ਇਲਾਵਾ ਰਾਸ਼ਟਰੀ ਜਹਾਜ਼ ਕੰਪਨੀ 29 ਅਕਤੂਬਰ ਤੋਂ ਦਿੱਲੀ ਤੇ ਕਤਰ ਦੀ ਰਾਜਧਾਨੀ ਦੋਹਾ ਵਿਚਕਾਰ ਵੀ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਦਿੱਲੀ-ਦੋਹਾ ਨਾਨ-ਸਟਾਪ ਫਲਾਈਟ ਹਫਤੇ 'ਚ ਚਾਰ ਦਿਨ- ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਉਪਲੱਬਧ ਹੋਵੇਗੀ। ਜ਼ਿਕਰਯੋਗ ਹੈ ਕਿ ਸਤੰਬਰ 'ਚ Air India ਨੇ ਦਿੱਲੀ-ਟੋਰਾਂਟੋ ਹਵਾਈ ਮਾਰਗ 'ਤੇ ਨਾਨ-ਸਟਾਪ ਫਲਾਈਟ ਸਰਵਿਸ ਸ਼ੁਰੂ ਕੀਤੀ ਸੀ। ਇਹ ਫਲਾਈਟ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਲਈ ਉਡਾਣਾਂ ਭਰਦੀ ਹੈ।


Related News