ਬੜੌਦਾ ਬੈਂਕ ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਮਿਲੀ ਦੀਵਾਲੀ ਦੀ ਇਹ ਸੌਗਾਤ

Saturday, Oct 31, 2020 - 09:33 PM (IST)

ਬੜੌਦਾ ਬੈਂਕ ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਮਿਲੀ ਦੀਵਾਲੀ ਦੀ ਇਹ ਸੌਗਾਤ

ਨਵੀਂ ਦਿੱਲੀ- ਦੀਵਾਲੀ ਤੋਂ ਪਹਿਲਾਂ ਭਾਰਤ ਦੇ ਤੀਜੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਨੇ ਖਾਤਾਧਾਰਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਬੜੌਦਾ ਬੈਂਕ ਨੇ ਬੜੌਦਾ ਰੇਪੋ ਲਿੰਕਡ ਕਰਜ਼ਾ ਦਰ (ਬੀ. ਆਰ. ਐੱਲ. ਐੱਲ. ਆਰ.) ਨੂੰ 7 ਫੀਸਦੀ ਤੋਂ ਘਟਾ ਕੇ 6.85 ਫੀਸਦੀ ਕਰ ਦਿੱਤਾ ਹੈ। ਇਹ ਕਟੌਤੀ 1 ਨਵੰਬਰ ਤੋਂ ਲਾਗੂ ਹੋ ਜਾਵੇਗੀ।

ਬਾਹਰੀ ਬੈਂਚਮਾਰਕ ਰੇਪੋ ਲਿੰਕਡ ਰੇਟ ਵਿਚ ਕਟੌਤੀ ਨਾਲ ਬੈਂਕ ਦੇ ਸਾਰੇ ਪ੍ਰਚੂਨ ਕਰਜ਼ੇ ਸਸਤੇ ਹੋਣਗੇ ਕਿਉਂਕਿ ਇਸ ਦੇ ਪ੍ਰਚੂਨ ਕਰਜ਼- ਹੋਮ ਲੋਨ, ਮੌਰਗਿਜ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਅਤੇ ਪਰਸਨਲ ਲੋਨ ਬੀ. ਆਰ. ਐੱਲ. ਐੱਲ. ਆਰ. ਨਾਲ ਜੁੜੇ ਹੋਏ ਹਨ।

ਬੀ. ਆਰ. ਐੱਲ. ਐੱਲ. ਆਰ. ਵਿਚ ਕਟੌਤੀ ਨਾਲ ਹੋਮ ਲੋਨ ਹੁਣ ਘੱਟੋ-ਘੱਟ 6.85 ਫੀਸਦੀ, ਕਾਰ ਲੋਨ 7.1 ਫੀਸਦੀ, ਮੌਰਗਿਜ ਲੋਨ 8.05 ਫੀਸਦੀ ਅਤੇ ਸਿੱਖਿਆ ਲੋਨ 6.85 ਫੀਸਦੀ ਤੋਂ ਸ਼ੁਰੂ ਹੋਵੇਗਾ।

ਉੱਥੇ ਹੀ, ਇਸ ਦੌਰਾਨ ਜਨਤਕ ਖੇਤਰ ਦੇ ਇਕ ਹੋਰ ਕਰਜ਼ਦਾਤਾ, ਯੂਨੀਅਨ ਬੈਂਕ ਆਫ਼ ਇੰਡੀਆ (ਯੂ. ਬੀ. ਆਈ.) ਨੇ ਕਿਹਾ ਕਿ ਉਸ ਨੇ 30 ਲੱਖ ਰੁਪਏ ਤੋਂ ਉੱਪਰ ਦੇ ਘਰੇਲੂ ਕਰਜ਼ਿਆਂ ਲਈ ਆਪਣੀ ਵਿਆਜ ਦਰ ਨੂੰ 10 ਆਧਾਰ ਅੰਕ ਘਟਾ ਦਿੱਤਾ ਹੈ ਅਤੇ ਔਰਤਾਂ ਨੂੰ 5 ਆਧਾਰ ਅੰਕ ਦੀ ਵਾਧੂ ਛੋਟ ਮਿਲੇਗੀ। ਯੂ. ਬੀ. ਆਈ. ਨੇ ਕਿਹਾ ਕਿ  700 ਤੋਂ ਵੱਧ ਦੇ ਕ੍ਰੈਡਿਟ ਸਕੋਰ ਵਾਲੇ ਪੁਰਸ਼ਾਂ ਨੂੰ 7 ਫੀਸਦੀ 'ਤੇ ਹੋਮ ਲੋਨ ਦੀ ਪੇਸ਼ਕਸ਼ ਕੀਤੀ ਜਾਏਗੀ। ਬੈਂਕ ਨੇ ਕਿਹਾ ਕਿ ਉਹ 31 ਦਸੰਬਰ, 2020 ਤੱਕ ਹੋਮ ਲੋਨ 'ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਵੇਗਾ।


author

Sanjeev

Content Editor

Related News