ਗੋਲਡਮੈਨ ਸਾਸਕ ਨੇ ਭਾਰਤ ਦੀ ਜੀ. ਡੀ. ਪੀ. ਵਧਣ ਦੇ ਅਨੁਮਾਨ ''ਚ ਕਮੀ ਕੀਤੀ

05/04/2021 4:31:25 PM

ਨਵੀਂ ਦਿੱਲੀ- ਗੋਲਡਮੈਨ ਸਾਕਸ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੇ ਉਸ ਦੀ ਵਜ੍ਹਾ ਨਾਲ ਕਈ ਰਾਜਾਂ ਤੇ ਸ਼ਹਿਰਾਂ ਵਿਚ ਲਾਗੂ ਤਾਲਾਬੰਦੀ ਦੇ ਮੱਦੇਨਜ਼ਰ ਵਿੱਤੀ ਸਾਲ 2021-22 ਲਈ ਭਾਰਤ ਦੀ ਜੀ. ਡੀ. ਪੀ. ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 11.7 ਫ਼ੀਸਦੀ ਤੋਂ ਘਟਾ ਕੇ 11.1 ਫ਼ੀਸਦੀ ਕਰ ਦਿੱਤਾ ਹੈ। ਭਾਰਤ ਵਿਚ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਭਿਆਨਕ ਰੂਪ ਲੈ ਚੁੱਕੀ ਹੈ ਅਤੇ ਇਸ ਬਿਮਾਰੀ ਨਾਲ ਹੁਣ ਤੱਕ 2.22 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਰੋਜ਼ਾਨਾ 3.5 ਲੱਖ ਨਵੇਂ ਮਾਮਲੇ ਆ ਰਹੇ ਹਨ।

ਇਸ ਵਜ੍ਹਾ ਨਾਲ ਰਾਸ਼ਟਰ ਪੱਧਰੀ ਤਾਲਾਬੰਦੀ ਦੀ ਮੰਗ ਵੀ ਜ਼ੋਰ ਫੜ੍ਹ ਰਹੀ ਹੈ। ਹਾਲਾਂਕਿ, ਆਰਥਿਕ ਨੁਕਸਾਨ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਅਜੇ ਤੱਕ ਇਸ 'ਤੇ ਅੱਗੇ ਨਹੀਂ ਵੱਧ ਰਹੀ।

ਗੋਲਡਮੈਨ ਸਾਕਸ ਨੇ ਇਕ ਰਿਪੋਰਟ ਵਿਚ ਕਿਹਾ, ''ਤਾਲਾਬੰਦੀ ਦੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ। ਫਿਰ ਵੀ, ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚ ਸਖ਼ਤ ਪਾਬੰਦੀਆਂ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ।'' ਸ਼ਹਿਰਾਂ ਵਿਚ ਸਖ਼ਤ ਤਾਲਾਬੰਦੀ ਕਾਰਨ ਸੇਵਾਵਾਂ 'ਤੇ ਖ਼ਾਸ ਤੌਰ 'ਤੇ ਅਸਰ ਪਿਆ ਹੈ। ਇਸ ਤੋਂ ਇਲਾਵਾ  ਬਿਜਲੀ ਦੀ ਖਪਤ ਅਤੇ ਅਪ੍ਰੈਲ ਵਿਚ ਮੈਨੂਫੈਕਚਰਿੰਗ ਪੀ. ਐੱਮ. ਆਈ. ਦੇ ਸਥਿਰ ਰਹਿਣ ਨਾਲ ਨਿਰਮਾਣ ਖੇਤਰ 'ਤੇ ਅਸਰ ਪੈਣ ਦੇ ਸੰਕੇਤ ਵੀ ਮਿਲ ਰਹੇ ਹਨ। ਗੋਲਡਮੈਨ ਸਾਕਸ ਨੇ ਕਿਹਾ ਕਿ ਕੁੱਲ ਮਿਲਾ ਕੇ ਜ਼ਿਆਦਾਤਰ ਸੰਕੇਤਕ ਅਜੇ ਵੀ ਦੱਸ ਰਹੇ ਹਨ ਕਿ ਪਿਛਲੇ ਸਾਲ ਦੂਜੀ ਤਿਮਾਹੀ ਦੇ ਮੁਕਾਬਲੇ ਇਸ ਵਾਰ ਅਸਰ ਘੱਟ ਪਿਆ ਹੈ। ਬ੍ਰੋਕਰੇਜ ਫਰਮ ਨੇ ਕਿਹਾ ਕਿ ਹਾਲਾਂਕਿ ਤੀਜੀ ਤਿਮਾਹੀ (ਜੁਲਾਈ-ਸਤੰਬਰ) ਵਿਚ ਵਾਪਸੀ ਦੀ ਉਮੀਦ ਹੈ ਕਿਉਂਕਿ ਪਾਬੰਦੀਆਂ ਕੁਝ ਹੱਦ ਤੱਕ ਘੱਟ ਹੋ ਸਕਦੀਆਂ ਹਨ।
 


Sanjeev

Content Editor

Related News