ਦਸੰਬਰ ਤਿਮਾਹੀ ''ਚ RBI ਵਿਆਜ ''ਚ ਕਰ ਸਕਦਾ ਹੈ ਹੋਰ ਕਟੌਤੀ : ਗੋਲਡਮੈਨ
Thursday, Aug 08, 2019 - 05:17 PM (IST)

ਮੁੰਬਈ—ਆਰਥਿਕ ਵਾਧੇ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਦਸੰਬਰ ਤਿਮਾਹੀ 'ਚ ਇਕ ਵਾਰ ਫਿਰ ਨੀਤੀਗਤ ਦਰ 'ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਇਕ ਰਿਪੋਰਟ 'ਚ ਇਹ ਅਨੁਮਾਨ ਪ੍ਰਗਟ ਕੀਤਾ ਗਿਆ ਹੈ। ਸੰਸਾਰਕ ਵਿੱਤੀ ਕੰਪਨੀ ਗੋਲਡਮੈਨ ਸੈਕਸ ਨੇ ਵੀਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਕਿ ਅਸੀਂ 2019 ਦੀ ਚੌਥੀ ਤਿਮਾਹੀ 'ਚ ਰੈਪੋ ਦਰ 'ਚ 0.25 ਫੀਸਦੀ ਦੀ ਇਕ ਹੋਰ ਕਟੌਤੀ ਦੀ ਸੰਭਾਵਨਾ ਦੇਖ ਰਹੇ ਹਾਂ। ਰਿਜ਼ਰਵ ਬੈਂਕ ਨੇ ਇਸ ਹਫਤੇ ਰੈਪੋ ਦਰ 'ਚ 0.35 ਫੀਸਦੀ ਦੀ ਕਟੌਤੀ ਕੀਤੀ ਹੈ। ਇਹ ਨੀਤੀਗਤ ਦਰ 'ਚ ਲਗਾਤਾਰ ਚੌਥੀ ਕਟੌਤੀ ਹੈ। ਹੁਣ ਇਹ ਦਰ ਨੌ ਸਾਲ ਦੇ ਹੇਠਲੇ ਪੱਧਰ 5.40 ਫੀਸਦੀ 'ਤੇ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁਦਰਾਸਫੀਤੀ ਦੇ ਇਸ ਸਾਲ ਦੇ ਅੰਤ ਤੱਕ ਚਾਰ ਫੀਸਦੀ ਦੇ ਟੀਚੇ ਨੂੰ ਪਾਰ ਹੋ ਜਾਣ ਦਾ ਅਨੁਮਾਨ ਹੈ। ਅਜਿਹੇ 'ਚ ਇਸ ਸਾਲ ਦੀ ਦਸੰਬਰ ਤਿਮਾਹੀ ਦੇ ਬਾਅਦ ਰੈਪੋ ਦਰ 'ਚ ਹੋਰ ਕਟੌਤੀ ਦੇਖਣ ਨੂੰ ਨਹੀਂ ਮਿਲ ਸਕਦੀ ਹੈ।