ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ

Thursday, Sep 19, 2024 - 01:30 PM (IST)

ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ

ਨਵੀਂ ਦਿੱਲੀ - ਰਿਕਾਰਡ ਬਣਾਉਣ ਤੋਂ ਬਾਅਦ ਅੱਜ ਸੋਨੇ ਦੀ ਫਿਊਚਰ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਚਾਂਦੀ ਦੀਆਂ ਵਾਇਦਾ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਸੋਨਾ 73,000 ਤੋਂ ਹੇਠਾਂ ਖਿਸਕ ਗਿਆ ਹੈ। ਅੱਜ ਲਿਖਣ ਦੇ ਸਮੇਂ, MCX 'ਤੇ ਸੋਨਾ ਵਾਇਦਾ 72,837 ਰੁਪਏ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ ਵਾਇਦਾ ਲਗਭਗ 88,400 ਰੁਪਏ 'ਤੇ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਵਾਇਦਾ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ

ਕੌਮਾਂਤਰੀ ਬਾਜ਼ਾਰ 'ਚ ਸੋਨਾ-ਚਾਂਦੀ ਸੁਸਤ

ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ। ਕਾਮੈਕਸ 'ਤੇ ਸੋਨਾ 2,585.10 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,598.60 ਪ੍ਰਤੀ ਔਂਸ ਸੀ। ਲਿਖਣ ਦੇ ਸਮੇਂ ਇਹ 9.90 ਡਾਲਰ ਦੀ ਗਿਰਾਵਟ ਦੇ ਨਾਲ  2,588.70 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ ਭਾਅ 30.41 ਦੇ ਪੱਧਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 30.68 ਡਾਲਰ ਸੀ। ਖ਼ਬਰ ਲਿਖਣ ਦੇ ਸਮੇਂ, ਇਹ 0.06 ਡਾਲਰ ਦੀ ਗਿਰਾਵਟ ਦੇ ਨਾਲ 30.62 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :    ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ

ਅਗਸਤ 'ਚ ਸੋਨੇ ਦੀ ਦਰਾਮਦ ਦੁੱਗਣੀ ਹੋ ਕੇ 10.06 ਅਰਬ ਡਾਲਰ ਹੋ ਗਈ

ਕਸਟਮ ਡਿਊਟੀ 'ਚ ਭਾਰੀ ਕਟੌਤੀ ਅਤੇ ਤਿਉਹਾਰਾਂ ਦੀ ਮੰਗ ਕਾਰਨ ਅਗਸਤ 'ਚ ਸੋਨੇ ਦੀ ਦਰਾਮਦ ਦੁੱਗਣੀ ਤੋਂ ਜ਼ਿਆਦਾ ਹੋ ਕੇ 10.06 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ। ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਸੋਨੇ ਦੀ ਦਰਾਮਦ 4.93 ਅਰਬ ਡਾਲਰ ਸੀ।

ਵਣਜ ਸਕੱਤਰ ਸੁਨੀਲ ਬਰਥਵਾਲ ਨੇ ਸੋਨੇ ਦੀ ਦਰਾਮਦ ਦੇ ਇਸ ਰਿਕਾਰਡ ਪੱਧਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੋਨੇ 'ਤੇ ਕਸਟਮ ਡਿਊਟੀ ਦੀਆਂ ਦਰਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ ਤਾਂ ਜੋ ਸੋਨੇ ਦੀ ਤਸਕਰੀ ਅਤੇ ਹੋਰ ਗਤੀਵਿਧੀਆਂ ਨੂੰ ਘੱਟ ਕੀਤਾ ਜਾ ਸਕੇ।

ਬਰਥਵਾਲ ਨੇ ਕਿਹਾ, “ਇਹ ਉਹ ਸਮਾਂ ਹੈ ਜਦੋਂ ਜਿਊਲਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ਲਈ ਆਪਣੇ ਸਮਾਨ ਨੂੰ ਸਟਾਕ ਕਰਨਾ ਸ਼ੁਰੂ ਕਰਦੇ ਹਨ। ਵਿੱਤੀ ਸਾਲ 2024-25 ਦੇ ਬਜਟ 'ਚ ਸਰਕਾਰ ਨੇ ਡਿਊਟੀ 15 ਫੀਸਦੀ ਤੋਂ ਘਟਾ ਕੇ ਛੇ ਫੀਸਦੀ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ :     ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਭਾਰਤ ਦਾ ਸੋਨੇ ਦਾ ਆਯਾਤ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ (ਅਪ੍ਰੈਲ-ਜੁਲਾਈ) ਵਿੱਚ 4.23 ਫੀਸਦੀ ਘੱਟ ਕੇ 12.64 ਅਰਬ ਡਾਲਰ ਰਹਿ ਗਿਆ। ਪਿਛਲੇ ਵਿੱਤੀ ਸਾਲ 2023-24 'ਚ ਦੇਸ਼ ਦਾ ਸੋਨੇ ਦਾ ਆਯਾਤ 30 ਫੀਸਦੀ ਵਧ ਕੇ 45.54 ਅਰਬ ਡਾਲਰ ਹੋ ਗਿਆ। ਭਾਰਤ ਸਭ ਤੋਂ ਵੱਧ ਸੋਨਾ ਸਵਿਟਜ਼ਰਲੈਂਡ ਤੋਂ ਦਰਾਮਦ ਕਰਦਾ ਹੈ, ਜਿਸਦਾ ਹਿੱਸਾ ਲਗਭਗ 40 ਫੀਸਦੀ ਹੈ।

ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 16 ਫੀਸਦੀ ਤੋਂ ਵੱਧ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਹੈ ਅਤੇ ਦੱਖਣੀ ਅਫਰੀਕਾ ਲਗਭਗ 10 ਫੀਸਦੀ ਹਿੱਸੇਦਾਰੀ ਨਾਲ ਤੀਜੇ ਸਥਾਨ 'ਤੇ ਹੈ। ਦੇਸ਼ ਦੀ ਕੁੱਲ ਦਰਾਮਦ ਵਿੱਚ ਇਸ ਕੀਮਤੀ ਧਾਤੂ ਦਾ ਹਿੱਸਾ ਪੰਜ ਫੀਸਦੀ ਤੋਂ ਵੱਧ ਹੈ। ਸੋਨੇ ਦੀ ਦਰਾਮਦ ਵਿੱਚ ਵਾਧੇ ਨੇ ਅਗਸਤ ਵਿੱਚ ਦੇਸ਼ ਦਾ ਵਪਾਰ ਘਾਟਾ (ਆਯਾਤ ਅਤੇ ਨਿਰਯਾਤ ਵਿੱਚ ਅੰਤਰ) ਨੂੰ ਵਧਾ ਕੇ 29.65 ਬਿਲੀਅਨ ਡਾਲਰ ਕਰ ਦਿੱਤਾ। ਚੀਨ ਤੋਂ ਬਾਅਦ ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਇਹ ਦਰਾਮਦ ਮੁੱਖ ਤੌਰ 'ਤੇ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕਰਦਾ ਹੈ।

ਇਹ ਵੀ ਪੜ੍ਹੋ :      UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News