E-scooter ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹੈ ਭਾਰੀ Discount
Friday, Apr 18, 2025 - 02:29 PM (IST)

ਨਵੀਂ ਦਿੱਲੀ - ਇਲੈਕਟ੍ਰਿਕ ਵਾਹਨ ਨਿਰਮਾਤਾ ਵਾਰਡ ਵਿਜ਼ਾਰਡ ਇਨੋਵੇਸ਼ਨ ਐਂਡ ਮੋਬਿਲਿਟੀ ਨੇ ਸ਼ੁੱਕਰਵਾਰ ਨੂੰ ਆਪਣੇ ਉਤਪਾਦਾਂ ਦੀਆਂ ਕੀਮਤਾਂ ’ਚ 13,000 ਰੁਪਏ ਤੱਕ ਦੀ ਕਟੌਤੀ ਦਾ ਐਲਾਨ ਕੀਤਾ। ਕੰਪਨੀ, ਜੋ ਕਿ ਜੌਏ ਬ੍ਰਾਂਡ ਦੇ ਤਹਿਤ ਇਲੈਕਟ੍ਰਿਕ ਦੋਪਹੀਆ ਵਾਹਨ ਵੇਚਦੀ ਹੈ, ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਦੇਸ਼ ਭਰ ’ਚ ਇਲੈਕਟ੍ਰਿਕ ਵਾਹਨਾਂ (EVs) ਨੂੰ ਅਪਣਾਉਣ ’ਚ ਤੇਜ਼ੀ ਲਿਆਉਣ ਲਈ ਇਹ ਕਦਮ ਚੁੱਕਿਆ ਹੈ।
ਗੁਜਰਾਤ ਸਥਿਤ ਵਾਰਡ ਵਿਜ਼ਰਡ ਇਨੋਵੇਸ਼ਨ ਐਂਡ ਮੋਬਿਲਿਟੀ ਦੇ ਅਨੁਸਾਰ, ਕੰਪਨੀ ਨੇ ਬਾਜ਼ਾਰ ’ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਅਤੇ ਇਲੈਕਟ੍ਰਿਕ ਵਾਹਨ ਖਪਤਕਾਰਾਂ ਦੇ ਇਕ ਵਿਸ਼ਾਲ ਅਧਾਰ ਨੂੰ ਆਕਰਸ਼ਿਤ ਕਰਨ ਲਈ ਚੋਣਵੇਂ ਮਾਡਲਾਂ ਦੀਆਂ ਕੀਮਤਾਂ ’ਚ 13,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਸੋਧੀਆਂ ਕੀਮਤਾਂ ਵੁਲਫ 31AH, ਨਾਨੂ ਪਲੇ ਅਤੇ ਵੁਲਫ ਈਕੋ ਸਮੇਤ ਹੋਰ ਮਾਡਲਾਂ 'ਤੇ ਲਾਗੂ ਹੋਣਗੀਆਂ।