ਸੋਨਾ 400 ਰੁਪਏ ਦੇ ਹਫਤਾਵਾਰੀ ਵਾਧੇ ''ਚ ਰਿਹਾ
Sunday, Aug 04, 2019 - 05:05 PM (IST)

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਬੀਤੇ ਹਫਤੇ ਸੋਨੇ 'ਚ ਤੇਜ਼ੀ ਦਾ ਰੁਖ ਰਿਹਾ ਹੈ ਅਤੇ ਇਹ ਪਹਿਲੀ ਵਾਰ 36 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਨੂੰ ਪਾਰ ਕਰ ਗਿਆ ਹੈ। ਆਖਿਰਕਾਰ ਇਹ 400 ਰੁਪਏ ਦੇ ਹਫਤਾਵਾਰ ਵਾਧੇ 'ਚ 36,170 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਹੈ। ਚਾਂਦੀ ਵੀ ਹਫਤਵਾਰ ਦੇ ਦੌਰਾਨ 100 ਰੁਪਏ ਚੜ੍ਹ ਕੇ ਹਫਤਾਵਾਰੀ 'ਤੇ 42,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਤੇਜ਼ੀ ਦਾ ਅਸਰ ਸਥਾਨਕ ਬਾਜ਼ਾਰ 'ਚ ਦੇਖਣ ਨੂੰ ਮਿਲਿਆ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ 'ਚ ਸੋਨਾ ਹਾਜ਼ਿਰ ਉਥੇ ਕਰੀਬ ਡੇਢ ਫੀਸਦੀ ਚੜ੍ਹ ਗਿਆ। ਇਹ 22.70 ਡਾਲਰ ਦੇ ਹਫਤਾਵਾਰ ਵਾਧੇ 'ਚ ਸ਼ੁੱਕਰਵਾਰ ਨੂੰ 1,440.65 ਡਾਲਰ ਪ੍ਰਤੀ ਔਂਸ ਰਿਹਾ ਹੈ। ਅਕਤੂਬਰ ਦਾ ਅਮਰੀਕੀ ਸੋਨਾ ਵਾਇਦਾ 20.90 ਡਾਲਰ ਦੀ ਮਜ਼ਬੂਤੀ ਦੇ ਨਾਲ 1,446.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਹਾਲਾਂਕਿ ਚਾਂਦੀ 0.23 ਡਾਲਰ ਟੁੱਟ ਕੇ 16.19 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨਾ ਕੁਝ ਸਮੇਂ ਤੋਂ 1,450 ਡਾਲਰ ਪ੍ਰਤੀ ਔਂਸ ਦੇ ਆਲੇ-ਦੁਆਲੇ ਬਣਿਆ ਹੋਇਆ ਹੈ। ਜੇਕਰ ਡਾਲਰ ਹੋਰ ਟੁੱਟਦਾ ਹੈ ਤਾਂ ਸੋਨਾ 1,450 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਅਮਰੀਕਾ 'ਚ ਪਿਛਲੇ ਹਫਤੇ ਗੈਰ-ਖੇਤੀਬਾੜੀ ਖੇਤਰ ਦੇ ਰੁਜ਼ਗਾਰ ਦੇ ਅੰਕੜੇ ਜਾਰੀ ਕੀਤੇ ਗਏ ਜੋ ਕਮਜ਼ੋਰ ਰਹੇ ਹਨ। ਇਸ ਨਾਲ ਡਾਲਰ 'ਤੇ ਦਬਾਅ ਬਣ ਸਕਦਾ ਹੈ। ਜੇਕਰ ਵਿਦੇਸ਼ਾਂ 'ਚ ਸੋਨਾ 1,450 ਡਾਲਰ ਪ੍ਰਤੀ ਔਂਸ ਨੂੰ ਪਾਰ ਕਰਦਾ ਹੈ ਤਾਂ ਸਥਾਨਕ ਬਾਜ਼ਾਰ 'ਚ ਵੀ ਪਹਿਲਾਂ ਤੋਂ ਆਸਮਾਨ ਛੂ ਰਹੇ ਇਸ ਦੇ ਭਾਅ ਹੋਰ ਵਧ ਸਕਦੇ ਹਨ।